DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਸਟਰਾਜ਼ੈਨੇਕਾ ਦੀ ਕਰੋਨਾ ਵੈਕਸੀਨ ਨਾਲ ਹੋ ਸਕਦੈ ਦਿਲ ਦੇ ਦੌਰੇ ਦਾ ਖਤਰਾ

ਲੰਡਨ, 30 ਅਪਰੈਲ ਗਲੋਬਲ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੈਨੇਕਾ ਨੇ ਅਦਾਲਤ ’ਚ ਮੰਨਿਆ ਹੈ ਕਿ ਉਸ ਦੀ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਬਣੀ ਕਰੋਨਾ ਵੈਕਸੀਨ ਦੇ ਕਈ ਸਾਈਡ ਅਫੈਕਟਸ ਹੋ ਸਕਦੇ ਹਨ ਹਾਲਾਂਕਿ ਅਜਿਹਾ ਬਹੁਤ ਦੁਰਲੱਭ ਮਾਮਲਿਆਂ ਵਿਚ ਹੋਵੇਗਾ ਪਰ ਇਹ ਖੂਨ...
  • fb
  • twitter
  • whatsapp
  • whatsapp
Advertisement

ਲੰਡਨ, 30 ਅਪਰੈਲ

ਗਲੋਬਲ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੈਨੇਕਾ ਨੇ ਅਦਾਲਤ ’ਚ ਮੰਨਿਆ ਹੈ ਕਿ ਉਸ ਦੀ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਬਣੀ ਕਰੋਨਾ ਵੈਕਸੀਨ ਦੇ ਕਈ ਸਾਈਡ ਅਫੈਕਟਸ ਹੋ ਸਕਦੇ ਹਨ ਹਾਲਾਂਕਿ ਅਜਿਹਾ ਬਹੁਤ ਦੁਰਲੱਭ ਮਾਮਲਿਆਂ ਵਿਚ ਹੋਵੇਗਾ ਪਰ ਇਹ ਖੂਨ ਦੇ ਥੱਕੇ ਬਣਨ ਦਾ ਕਾਰਨ ਬਣ ਸਕਦੀ ਹੈ। ਬਰਤਾਨੀਆ ਦੇ ‘ਟੈਲੀਗਰਾਫ਼’ ਦੀ ਰਿਪੋਰਟ ਅਨੁਸਾਰ ਐਸਟਰਾਜ਼ੈਨੇਕਾ ’ਤੇ ਦੋਸ਼ ਹੈ ਕਿ ਉਸ ਦੀ ਵੈਕਸੀਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਰੋਗਾਂ ਦਾ ਸਾਹਮਣਾ ਕਰ ਰਹੇ ਹਨ। ਇਸ ਕੰਪਨੀ ਖ਼ਿਲਾਫ਼ ਅਦਾਲਤ ਵਿਚ 51 ਦੇ ਕਰੀਬ ਕੇਸ ਚੱਲ ਰਹੇ ਹਨ। ਪੀੜਤਾ ਨੇ ਐਸਟਰਾਜ਼ੈਨੇਕਾ ਤੋਂ ਇਕ ਹਜ਼ਾਰ ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਕਰੋਨਾ ਮਹਾਮਾਰੀ ਦੌਰਾਨ ਕੋਵੀਸ਼ੀਲਡ ਦੇ ਨਿਰਮਾਣ ਲਈ ਐਸਟਰਾਜ਼ੈਨੇਕਾ ਦੇ ਟੀਕਾ ਫਾਰਮੂਲਾ ਤਹਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਲਾਇਸੰਸ ਦਿੱਤਾ ਗਿਆ ਸੀ ਤੇ ਭਾਰਤ ਵਿੱਚ ਕੋਵੀਸ਼ੀਲਡ ਦੀਆਂ 174 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਸਨ। ਅਦਾਲਤ ਵਿਚ ਜਮ੍ਹਾ ਕਰਵਾਏ ਦਸਤਾਵੇਜ਼ਾਂ ਵਿਚ ਕੰਪਨੀ ਨੇ ਮੰਨਿਆ ਹੈ ਕਿ ਕਰੋਨਾ ਵੈਕਸੀਨ ਦੇ ਕੁਝ ਮਾਮਲਿਆਂ ਵਿਚ ਥ੍ਰਾਮਬੋਸਿਸ ਥ੍ਰਾਮਬੋਸਾਈਟੋਪੇਨੀਆ ਸਿੰਡਰੋਮ (ਟੀਟੀਐਸ) ਹੋ ਸਕਦਾ ਹੈ। ਇਸ ਬਿਮਾਰੀ ਨਾਲ ਸਰੀਰ ਵਿਚ ਖੂਨ ਵਿਚ ਥੱਕੇ ਜਮ ਜਾਂਦੇ ਹਨ ਤੇ  ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ। ਜਾਣਕਾਰੀ ਅਨੁਸਾਰ ਕਰੋਨਾ ਦੀ ਡੋਜ਼ ਲਵਾਉਣ ਤੋਂ ਬਾਅਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਵਾਲੇ ਸਕਾਟ ਨੇ ਪਿਛਲੇ ਸਾਲ ਐਸਟਰਾਜ਼ੈਨੇਕਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਕੰਪਨੀ ਨੇ ਮਈ 2023 ਵਿੱਚ ਸਕਾਟ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਦਵਾਈ ਨਾਲ ਟੀਟੀਐਸ ਨਹੀਂ ਹੋ ਸਕਦਾ। ਹਾਲਾਂਕਿ ਇਸ ਸਾਲ ਫਰਵਰੀ ਵਿਚ ਅਦਾਲਤ ਵਿਚ ਜਮ੍ਹਾ ਕਰਵਾਏ ਦਸਤਾਵੇਜ਼ਾਂ ਵਿਚ ਕੰਪਨੀ ਆਪਣੇ ਪਹਿਲਾਂ ਕੀਤੇ ਦਾਅਵਿਆਂ ਤੋਂ ਪਲਟ ਗਈ। ਇਹ ਪਤਾ ਨਹੀਂ ਲੱਗਿਆ ਕਿ ਵੈਕਸੀਨ ਵਿਚ ਕਿਹੜੇ ਕਾਰਨਾਂ ਕਰ ਕੇ ਇਹ ਬਿਮਾਰੀ ਹੁੰਦੀ ਹੈ। ਦੂਜੇ ਪਾਸੇ ਸਕਾਟ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਐਸਟਰਾਜ਼ੈਨੇਕਾ ਆਕਸਫੋਰਡ ਦੀ ਵੈਕਸੀਨ ਵਿਚ ਕਈ ਖਾਮੀਆਂ ਹਨ ਤੇ ਇਸ ਦੇ ਹੋਣ ਵਾਲੇ ਅਸਰ ਬਾਰੇ ਗਲਤ ਜਾਣਕਾਰੀ ਦਿੱਤੀ ਗਈ।

Advertisement

Advertisement
×