ਅਮਰੀਕਾ ’ਚ ਕਾਨੂੰਨ ਲੜਾਈ ਖ਼ਤਮ ਹੋਣ ਬਾਅਦ ਅਸਾਂਜ ਆਪਣੇ ਮੁਲਕ ਆਸਟਰੇਲੀਆ ਪਰਤੇ
ਕੈਨਬਰਾ, 26 ਜੂਨ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਅੱਜ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਦੇਸ਼ ਆਸਟਰੇਲੀਆ ਪਰਤ ਆਏ। ਅਸਾਂਜ ਨੇ ਸਮਝੌਤੇ ਦੇ ਤਹਿਤ ਅਮਰੀਕੀ ਫੌਜ ਨਾਲ ਜੁੜੇ ਗੁਪਤ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਅਤੇ ਪ੍ਰਕਾਸ਼ਿਤ ਕਰਨ ਦਾ ਅਪਰਾਧ ਕਬੂਲ ਕਰ ਲਿਆ, ਜਿਸ...
Advertisement
ਕੈਨਬਰਾ, 26 ਜੂਨ
ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਅੱਜ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਦੇਸ਼ ਆਸਟਰੇਲੀਆ ਪਰਤ ਆਏ। ਅਸਾਂਜ ਨੇ ਸਮਝੌਤੇ ਦੇ ਤਹਿਤ ਅਮਰੀਕੀ ਫੌਜ ਨਾਲ ਜੁੜੇ ਗੁਪਤ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਅਤੇ ਪ੍ਰਕਾਸ਼ਿਤ ਕਰਨ ਦਾ ਅਪਰਾਧ ਕਬੂਲ ਕਰ ਲਿਆ, ਜਿਸ ਤੋਂ ਬਾਅਦ ਇਸ ਮਾਮਲੇ 'ਚ ਕਾਨੂੰਨੀ ਲੜਾਈ ਖਤਮ ਹੋ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਜਹਾਜ਼ ਉੱਤਰੀ ਮਾਰੀਆਨਾ ਟਾਪੂ ਦੀ ਰਾਜਧਾਨੀ ਸਾਈਪਨ ਤੋਂ ਆਸਟਰੇਲੀਆ ਲਈ ਰਵਾਨਾ ਹੋਇਆ। ਅਮਰੀਕੀ ਨਿਆਂ ਵਿਭਾਗ ਨਾਲ ਹੋਏ ਸਮਝੌਤੇ ਤਹਿਤ ਅਸਾਂਜ ਨੂੰ ਅਮਰੀਕੀ ਜੇਲ੍ਹ ਵਿੱਚ ਸਮਾਂ ਬਿਤਾਉਣ ਤੋਂ ਬਿਨਾਂ ਆਸਟਰੇਲੀਆ ਦੇ ਆਪਣੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦੇਣ ਬਦਲੇ ਗੰਭੀਰ ਅਪਰਾਧ ਲਈ ਦੋਸ਼ੀ ਮੰਨਣ ਦੀ ਲੋੜ ਸੀ। ਜੱਜ ਨੇ ਉਨ੍ਹਾਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ। ਅਸਾਂਜ ਨੇ ਬਰਤਾਨੀਆ ਵਿਚ ਇੰਨੀ ਸਜ਼ਾ ਭੁਗਤ ਚੁੱਕੇ ਹਨ।
Advertisement
Advertisement
×