DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ ’ਤੇ ਆਧਾਰਿਤ ਕਲਾਕ੍ਰਿਤੀ ਲਈ ਬਰਤਾਨੀਆ ਵਿੱਚ ਪੁਰਸਕਾਰ ਜਿੱਤਿਆ

ਲੰਡਨ, 17 ਅਕਤੂਬਰ Karnal artist wins prestigious UK illustration award with ‘Marigolds' ਹਰਿਆਣਾ ਦੇ ਕਰਨਾਲ ਦੀ ਰਹਿਣ ਵਾਲੀ ਇਕ ਉੱਭਰ ਰਹੀ ਕਲਾਕਾਰ ਨੂੰ ਲੰਡਨ ਵਿੱਚ ਵਿਕਟੋਰੀਆ ਤੇ ਐਲਬਰਟ ਅਜਾਇਬਘਰ ਦੇ ਚਿੱਤਰਕਾਰੀ ਪੁਰਸਕਾਰਾਂ ਵਿੱਚ ਉੱਭਰਦੇ ਚਿੱਤਰਕਾਰ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ...
  • fb
  • twitter
  • whatsapp
  • whatsapp
featured-img featured-img
ਅਦਿਤੀ ਆਨੰਦ ਵੱਲੋਂ ਬਣਾਈ ਗਈ ਕਲਾਕ੍ਰਿਤੀ ‘ਮੈਰੀਗੋਲਡ’। -ਫੋਟੋ: ਪੀਟੀਆਈ
Advertisement

ਲੰਡਨ, 17 ਅਕਤੂਬਰ

Karnal artist wins prestigious UK illustration award with ‘Marigolds' ਹਰਿਆਣਾ ਦੇ ਕਰਨਾਲ ਦੀ ਰਹਿਣ ਵਾਲੀ ਇਕ ਉੱਭਰ ਰਹੀ ਕਲਾਕਾਰ ਨੂੰ ਲੰਡਨ ਵਿੱਚ ਵਿਕਟੋਰੀਆ ਤੇ ਐਲਬਰਟ ਅਜਾਇਬਘਰ ਦੇ ਚਿੱਤਰਕਾਰੀ ਪੁਰਸਕਾਰਾਂ ਵਿੱਚ ਉੱਭਰਦੇ ਚਿੱਤਰਕਾਰ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ ਹੈ।

Advertisement

ਇੰਗਲੈਂਡ ਦੇ ਕੈਂਬਰਿਜ ਵਿੱਚ ਐਂਗਲੀਆ ਰਸਕਿਨ ਯੂਨੀਵਰਸਿਟੀ (ਏਆਰਯੂ) ਦੀ ਵਿਦਿਆਰਥਣ ਅਦਿਤੀ ਆਨੰਦ (25) ਨੂੰ ਹਾਲ ਵਿੱਚ ਇਕ ਸਮਾਰੋਹ ’ਚ ਉਨ੍ਹਾਂ ਦੀ ਕਲਾਕ੍ਰਿਤੀ ‘ਮੈਰੀਗੋਲਡ’ ਲਈ ਪੁਰਸਕਾਰ ਦਿੱਤਾ ਗਿਆ। ਇਹ ਕਲਾਕ੍ਰਿਤੀ ਸਤੰਬਰ 2025 ਤੱਕ ਲੰਡਨ ਵਿੱਚ ਵਿਸ਼ਵ ਪ੍ਰਸਿੱਧ ਵਿਕਟੋਰੀਆ ਅਤੇ ਐਲਬਰਟ (ਵੀ ਐਂਡ ਏ) ਡਿਜ਼ਾਈਨ ਅਜਾਇਬਘਰ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ।

ਵੀ ਐਂਡ ਏ ਪੁਰਸਕਾਰਾਂ ਲਈ ਪ੍ਰਾਪਤ 2,000 ਤੋਂ ਵੱਧ ਕਲਾਕ੍ਰਿਤਾਂ ’ਚੋਂ ਚੁਣੀ ‘ਮੈਰੀਗੋਲਡ’ ਨੇ ਪੁਰਸਕਾਰ ਦੇ ਰੂਪ ਵਿੱਚ 3,000 ਪਾਊਂਡ ਜਿੱਤਿਆ ਹੈ। ਇਹ ਕਲਾਕ੍ਰਿਤੀ ਭਾਰਤ ਵਿੱਚ ਬਾਲ ਮਜ਼ਦੂਰੀ ਅਤੇ ਗੁਆਚੇ ਬਚਪਨ ਵੱਲ ਧਿਆਨ ਖਿੱਚਦੀ ਹੈ। -ਪੀਟੀਆਈ

Advertisement
×