ਅਰਜਨਟੀਨਾ ਟੂਰਨਾਮੈਂਟ: ਹਾਕੀ ਇੰਡੀਆ ਵੱਲੋਂ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਐਲਾਨ
ਨਵੀਂ ਦਿੱਲੀ, 17 ਮਈ
ਹਾਕੀ ਇੰਡੀਆ ਨੇ ਅਰਜਨਟੀਨਾ ਦੇ ਰੋਸਾਰੀਓ ਵਿਚ ਹੋਣ ਵਾਲੇ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਲਈ 24 ਮੈਂਬਰੀ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀ ਗੋਲਕੀਪਰ ਨਿਧੀ ਨੂੰ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦੋਂ ਕਿ ਹਿਨਾ ਬਾਨੋ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 25 ਮਈ ਤੋਂ 2 ਜੂਨ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਅਰਜਨਟੀਨਾ, ਉਰੂਗਵੇ, ਚਿਲੀ ਅਤੇ ਭਾਰਤ ਸ਼ਾਮਲ ਹੋਣਗੇ।
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੇ ਕੋਚ ਤੁਸ਼ਾਰ ਖਾਂਡਕਰ ਨੇ ਇਕ ਰਿਲੀਜ਼ ਵਿਚ ਕਿਹਾ, ‘‘ਜੂਨੀਅਰ ਵਿਸ਼ਵ ਕੱਪ ’ਚ ਸਿਰਫ਼ ਛੇ ਮਹੀਨੇ ਬਾਕੀ ਹਨ, ਅਸੀਂ ਇਸ ਟੀਮ ਵਿੱਚੋਂ ਆਪਣੇ ਸਭ ਤੋਂ ਵਧੀਆ ਖਿਡਾਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੌਰੇ ਤੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੇ ਅਹਿਮ ਐਕਸਪੋਜ਼ਰ ਅਤੇ ਅਨੁਭਵ ਹਾਸਲ ਹੋਵੇਗਾ।
🚨𝗦𝗤𝗨𝗔𝗗 𝗔𝗡𝗡𝗢𝗨𝗡𝗖𝗘𝗠𝗘𝗡𝗧 🚨
Presenting our Junior Women's Squad for the Argentina Tour of India!🇮🇳
Get ready for an exciting display of talent, determination and passion as our young stars take the field!🏑#HockeyIndia #IndiaKaGame
.
.
.@CMO_Odisha @IndiaSports… pic.twitter.com/Ws3AQ48S7m
— Hockey India (@TheHockeyIndia) May 17, 2025
ਚੁਣੀ ਗਈ ਟੀਮ ਦਾ ਵੇਰਵਾ:-
ਟੀਮ ਵਿਚ ਦੂਜੀ ਗੋਲਕੀਪਰ ਵਜੋਂ ਐਂਗਿਲ ਹਰਸ਼ਾ ਰਾਣੀ ਮਿੰਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਵਿਦਿਆਸ੍ਰੀ ਵੀ. ਨੂੰ ਸਟੈਂਡਬਾਏ ਵਜੋਂ ਰੱਖਿਆ ਗਿਆ ਹੈ।
ਡਿਫੈਂਸ ਯੂਨਿਟ: ਟੀਮ ਦੀ ਡਿਫੈਂਸ ਯੂਨਿਟ ਵਿਚ ਮਮਿਤਾ ਓਰਾਮ, ਲਾਲਥੰਤਲੁਆਂਗੀ, ਮਨੀਸ਼ਾ, ਪੂਜਾ ਸਾਹੂ, ਪਾਰਵਤੀ ਟੋਪਨੋ, ਨੰਦਿਨੀ ਅਤੇ ਸਾਕਸ਼ੀ ਸ਼ੁਕਲਾ ਸ਼ਾਮਲ ਹਨ।
ਮਿੱਡਫੀਲਡ: ਪ੍ਰਿਯੰਕਾ ਯਾਦਵ, ਅਨੀਸ਼ਾ ਸਾਹੂ, ਰਜਨੀ ਕੇਰਕੇਟਾ, ਬਿਨੀਮਾ ਧਨ, ਖੈਦੇਮ ਸ਼ਿਲੇਮਾ ਚਾਨੂ, ਸੰਜਨਾ ਹੋਰੋ, ਸੁਪ੍ਰੀਆ ਕੁਜੁਰ ਅਤੇ ਪ੍ਰਿਯੰਕਾ ਡੋਗਰਾ ਹੋਣਗੇ ਮਿੱਡਫੀਲਡ ਵਿਚ ਸ਼ਾਮਲ ਹਨ, ਜਿਸ ਵਿੱਚ ਹੁੱਡਾ ਖਾਨ ਅਤੇ ਮੁਨਮੁਨੀ ਦਾਸ ਨੂੰ ਸਟੈਂਡਬਾਏ ਮਿਡਫੀਲਡਰ ਵਜੋਂ ਸੂਚੀਬੱਧ ਕੀਤਾ ਗਿਆ ਹੈ।
ਫਾਰਵਰਡ ਲਾਈਨ: ਹਿਨਾ ਬਾਨੋ, ਸੋਨਮ, ਸੁਖਵੀਰ ਕੌਰ, ਗੀਤਾ ਯਾਦਵ, ਲਾਲਰਿਨਪੁਈ, ਕਨਿਕਾ ਸਿਵਾਚ ਅਤੇ ਕਰਮਨਪ੍ਰੀਤ ਕੌਰ ਫਾਰਵਰਡ ਲਾਈਨ ਵਿਚ ਸ਼ਾਮਲ ਹਨ, ਜਦੋਂ ਕਿ ਸੇਲੇਸਟੀਨਾ ਹੋਰੋ ਨੂੰ ਸਟੈਂਡਬਾਏ ਫਾਰਵਰਡ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਭਾਰਤ 25 ਮਈ ਨੂੰ ਸ਼ੁਰੂਆਤੀ ਮੈਚ ਵਿਚ ਚਿਲੀ ਦਾ ਸਾਹਮਣਾ ਕਰੇਗਾ। -ਪੀਟੀਆਈ