ਪੀਟੀਆਈ ਤੋਂ ਨਾਰਾਜ਼ ਗੁਲਬਰ ਖਾਨ ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ ਬਣੇ
ਇਸਲਾਮਾਬਾਦ, 13 ਜੁਲਾਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਨਾਰਾਜ਼ ਮੈਂਬਰ ਗੁਲਬਰ ਖਾਨ ਨੂੰ ਅੱਜ ਗਿਲਗਿਤ-ਬਾਲਟਿਸਤਾਨ ਖੇਤਰ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਇੱਕ ਹੋਰ ਮੈਂਬਰ ਖਾਲਿਦ ਖੁਰਸ਼ੀਦ ਖਾਨ ਦੇ...
Advertisement
ਇਸਲਾਮਾਬਾਦ, 13 ਜੁਲਾਈ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਨਾਰਾਜ਼ ਮੈਂਬਰ ਗੁਲਬਰ ਖਾਨ ਨੂੰ ਅੱਜ ਗਿਲਗਿਤ-ਬਾਲਟਿਸਤਾਨ ਖੇਤਰ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਇੱਕ ਹੋਰ ਮੈਂਬਰ ਖਾਲਿਦ ਖੁਰਸ਼ੀਦ ਖਾਨ ਦੇ ਇਸ ਮਹੀਨੇ ਫਰਜ਼ੀ ਡਿਗਰੀ ਮਾਮਲੇ ’ਚ ਬਤੌਰ ਮੁੱਖ ਮੰਤਰੀ ਅਯੋਗ ਸਾਬਤ ਹੋਣ ਮਗਰੋਂ ਇਸ ਅਹੁਦੇ ਲਈ ਚੁਣਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗੁਲਬਰ ਇਸ ਤੋਂ ਪਹਿਲਾਂ ਪਿਛਲੀ ਪੀਟੀਆਈ ਸਰਕਾਰ ਸਮੇਂ ਗਿਲਗਿਤ-ਬਾਲਟਿਸਤਾਨ ਦੇ ਸਿਹਤ ਮੰਤਰੀ ਦੇ ਅਹੁਦੇ ’ਤੇ ਰਹਿਣ ਤੋਂ ਇਲਾਵਾ 2010-11 ਵਿੱਚ ਜਮਾਇਤ ਉਲਮਾ-ਏ-ਇਸਲਾਮ-ਫਜ਼ਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਾਰਤ ਲੰਮੇ ਸਮੇਂ ਤੋਂ ਦਾਅਵਾ ਕਰਦਾ ਰਿਹਾ ਹੈ ਕਿ ਗਿਲਗਿਤ-ਬਾਲਟਿਸਤਾਨ ਸਮੇਤ ਸਾਰਾ ਜੰਮੂ ਕਸ਼ਮੀਰ ਰਾਜ ਭਾਰਤ ਦਾ ਹਿੱਸਾ ਹੈ। -ਪੀਟੀਆਈ
Advertisement
Advertisement
×