ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ‘ਬੰਬ ਦੀ ਧਮਕੀ’ ਕਰਕੇ ਰੋਮ ਡਾਈਵਰਟ
ਨਿਊ ਯਾਰਕ, 23 ਫਰਵਰੀ
American Airlines flight diverted ਫਲਾਈਟ ਟਰੈਕਿੰਗ ਵੈੱਬਸਾਈਟ flightradar24.com ਦੀ ਜਾਣਕਾਰੀ ਮੁਤਾਬਕ ਨਿਊ ਯਾਰਕ ਤੋਂ ਨਵੀਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨ ਦੀ ਉਡਾਣ ਨੂੰ ਕਥਿਤ ‘ਬੰਬ ਦੀ ਧਮਕੀ’ ਮਿਲਣ ਮਗਰੋਂ ਰੋਮ ਡਾਈਵਰਟ ਕੀਤਾ ਗਿਆ ਹੈ। ਇਟਲੀ ਦੀ ਖ਼ਬਰ ਏਜੰਸੀ ANSA ਨੇ ਕਿਹਾ ਕਿ ਕਥਿਤ ਬੰਬ ਦੀ ਧਮਕੀ ਕਰਕੇ ਫਲਾਈਟ ਰੋਮ ਵੱਲ ਮੋੜਨੀ ਪਈ ਹੈ।
ਅਮਰੀਕੀ ਏਅਰਲਾਈਨ ਦੀ ਫਲਾਈਟ AA292 ਨਿਊ ਯਾਰਕ ਦੇ ਜੌਹਨ ਐੱਫ ਕੈਨੇਡੀ (JFK) ਕੌਮਾਂਤਰੀ ਹਵਾਈ ਅੱਡੇ ਤੋਂ 22 ਫਰਵਰੀ ਨੂੰ ਰਵਾਨਾ ਹੋਈ ਸੀ ਤੇ ਇਸ ਨੇ ਦਿੱਲੀ ਪੁੱਜਣਾ ਸੀ, ਪਰ ਇਸ ਨੂੰ ਰੋਮ ਡਾਈਵਰਟ ਕੀਤਾ ਗਿਆ ਹੈ। flightradar24.com ਉੱਤੇ ਉਪਲਬਧ ਜਾਣਕਾਰੀ ਮੁਤਾਬਕ ਉਡਾਣ ਦੇ ਛੇਤੀ ਰੋਮ ਵਿਚ ਉਤਰਨ ਦੀ ਉਮੀਦ ਹੈ।
ਅਮਰੀਕੀ ਏਅਰਲਾਈਨ ਦੀ ਵੈੈੱਬਸਾਈਟ ’ਤੇ ਉਡਾਣਾਂ ਦੇ ਸਟੇਟਸ ਮੁਤਾਬਕ ਉਡਾਣ AA292 ਜੋ ਨਿਊ ਯਾਰਕ ਦੇ ਜੇਐੱਫਕੇ ਹਵਾਈ ਅੱਡੇ ਤੋਂ 22 ਫਰਵਰੀ ਨੂੰ ਰਾਤ 8:14 ਵਜੇ ਰਵਾਨਾ ਹੋਈ ਸੀ, ਇਟਲੀ ਦੇ Leonardo da Vinci Rome Fiumicino Airport ਉੱਤੇ ਸਥਾਨਕ ਸਮੇਂ ਮੁਤਾਬਕ ਸ਼ਾਮੀਂ 5:30 pm ਪਹੁੰਚੇਗੀ। ਉਧਰ ਅਮਰੀਕੀ ਏਅਰਲਾਈਨਜ਼ ਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਉਡਾਣ ਦੀ ਸਥਿਤੀ ਅਤੇ ਡਾਇਵਰਸ਼ਨ ਦੇ ਕਾਰਨਾਂ ਬਾਰੇ ਫੌਰੀ ਕੋਈ ਜਵਾਬ ਨਹੀਂ ਦਿੱਤਾ ਹੈ। -ਪੀਟੀਆਈ