ਅਲਬਾਮਾ ਦੀ ਰਾਜਧਾਨੀ ਦੇ ਭੀੜ-ਭੜੱਕੇ ਵਾਲੇ ਡਾਊਨ ਟਾਊਨ ਨਾਈਟ ਲਾਈਫ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਰਾਤ ਨੂੰ ਵਿਰੋਧੀ ਬੰਦੂਕਧਾਰੀਆਂ ਨੇ ਇੱਕ-ਦੂਜੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਮੋਂਟਗੋਮਰੀ ਦੇ ਪੁਲੀਸ ਮੁਖੀ ਜੇਮਸ ਗ੍ਰੈਬੋਇਸ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗ੍ਰੈਬੋਇਸ ਨੇ ਦੱਸਿਆ ਕਿ ਰਾਤ 11:30 ਵਜੇ ਦੇ ਕਰੀਬ ਪੁਲੀਸ ਨੂੰ ਗੋਲੀਬਾਰੀ ਦੀ ਘਟਨਾ ਬਾਰੇ ਸੂਚਨਾ ਦਿੱਤੀ ਗਈ ਸੀ। ਗ੍ਰੈਬੋਇਸ ਨੇ ਪੱਤਰਕਾਰਾਂ ਨੂੰ ਦੱਸਿਆ, "ਇਹ ਦੋ ਧਿਰਾਂ ਦਾ ਮਾਮਲਾ ਸੀ ਜੋ ਮੂਲ ਰੂਪ ਵਿੱਚ ਭੀੜ ਦੇ ਵਿਚਕਾਰ ਇੱਕ-ਦੂਜੇ 'ਤੇ ਗੋਲੀਬਾਰੀ ਕਰ ਰਹੀਆਂ ਸਨ।" ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਜਦੋਂ ਗੋਲੀਬਾਰੀ ਕੀਤੀ ਤਾਂ ਉਨ੍ਹਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਗ੍ਰੈਬੋਇਸ ਨੇ ਦੱਸਿਆ ਕਿ ਜਾਂਚ ਟੀਮਾਂ ਪੜਤਾਲ ਕਰ ਰਹੀਆਂ ਹਨ ਤੇ ਸੰਭਾਵੀ ਮਸ਼ਕੂਕਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
+
Advertisement
Advertisement
Advertisement
×