ਏਅਰ ਕੈਨੇਡਾ ਨੇ ਭਾਰਤ ਲਈ ਉਡਾਣਾਂ ’ਚ ਸੀਟਾਂ ਦੀ ਸਮਰੱਥਾ ਵਧਾਈ
ਓਟਾਵਾ, 3 ਜੂਨ ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਨੇ ਭਾਰਤ ਲਈ ਆਪਣੇ ਫਲਾਈਟ ਨੈੱਟਵਰਕ ਦਾ ਵਿਸਤਾਰ ਕਰਦਿਆਂ ਸੀਟਾਂ ਦੀ ਸਮਰੱਥਾ 40 ਫ਼ੀਸਦੀ ਤੱਕ ਵਧਾ ਦਿੱਤੀ ਹੈ। ਇਹ ਨਵੀਂ ਸਹੂਲਤ ਇਸ ਵਰ੍ਹੇ ਸਰਦੀਆਂ ਦੀ ਰੁੱਤ ਦੀ ਸ਼ੁਰੂਆਤ ’ਚ...
Advertisement
ਓਟਾਵਾ, 3 ਜੂਨ
ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਨੇ ਭਾਰਤ ਲਈ ਆਪਣੇ ਫਲਾਈਟ ਨੈੱਟਵਰਕ ਦਾ ਵਿਸਤਾਰ ਕਰਦਿਆਂ ਸੀਟਾਂ ਦੀ ਸਮਰੱਥਾ 40 ਫ਼ੀਸਦੀ ਤੱਕ ਵਧਾ ਦਿੱਤੀ ਹੈ। ਇਹ ਨਵੀਂ ਸਹੂਲਤ ਇਸ ਵਰ੍ਹੇ ਸਰਦੀਆਂ ਦੀ ਰੁੱਤ ਦੀ ਸ਼ੁਰੂਆਤ ’ਚ ਅਕਤੂਬਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਏਅਰ ਕੈਨੇਡਾ ਨੇ ਦੱਸਿਆ ਕਿ ਇਸ ਵੱਲੋਂ ਇਨ੍ਹਾਂ ਸਰਦੀਆਂ ਵਿੱਚ ਕੈਨੇਡਾ ਤੋਂ ਭਾਰਤ ਲਈ 25 ਹਫ਼ਤਾਵਾਰੀ ਉਡਾਣਾਂ ਚੱਲਣਗੀਆਂ ਜਿਨ੍ਹਾਂ ਮੁਤਾਬਕ ਹਰ ਹਫ਼ਤੇ 7400 ਸੀਟਾਂ ਦਾ ਪ੍ਰਬੰਧ ਰਹੇਗਾ ਜਿਸ ਮੁਤਾਬਕ 11 ਹਫ਼ਤਾਵਾਰੀ ਫਲਾਈਟਾਂ ਚੱਲਣਗੀਆਂ।
Advertisement
ਇਨ੍ਹਾਂ ਫਲਾਈਟਾਂ ਵਿੱਚ ਟੋਰਾਂਟੋ ਤੋਂ ਦਿੱਲੀ ਤੇ ਮੁੰਬਈ, ਮਾਂਟਰੀਅਲ ਤੋਂ ਦਿੱਲੀ ਲਈ ਰੋਜ਼ਾਨਾ ਫਲਾਈਟਾਂ ਤੇ ਦਿੱਲੀ ਤੋਂ ਪੱਛਮੀ ਕੈਨੇਡਾ ਵਾਇਆ ਹੀਥਰੋ ਲਈ ਰੋਜ਼ਾਨਾ ਫਲਾਈਟਾਂ ਸ਼ਾਮਲ ਹੋਣਗੀਆਂ। -ਪੀਟੀਆਈ
Advertisement
×