DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੈਂਸ ਦੇ ਦੌਰੇ ਮਗਰੋਂ ਹੁਣ ਰੂਬੀਓ ਇਜ਼ਰਾਈਲ ਜਾਣਗੇ

ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਇਜ਼ਰਾਈਲ ਯਾਤਰਾ ਖਤਮ ਹੋਣ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਇਜ਼ਰਾਈਲ ਅਤੇ ਹਮਾਸ ਵਿਚਾਲੇ ਅਮਰੀਕਾ ਦੀ ਸਾਲਸੀ ਵਾਲਾ ਜੰਗਬੰਦੀ ਸਮਝੌਤਾ ਬਰਕਰਾਰ ਰੱਖਣ ਲਈ ਇਜ਼ਰਾਈਲ ਦੀ ਯਾਤਰਾ ਕਰਨਗੇ। ਇਸ...

  • fb
  • twitter
  • whatsapp
  • whatsapp
Advertisement

ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਇਜ਼ਰਾਈਲ ਯਾਤਰਾ ਖਤਮ ਹੋਣ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਇਜ਼ਰਾਈਲ ਅਤੇ ਹਮਾਸ ਵਿਚਾਲੇ ਅਮਰੀਕਾ ਦੀ ਸਾਲਸੀ ਵਾਲਾ ਜੰਗਬੰਦੀ ਸਮਝੌਤਾ ਬਰਕਰਾਰ ਰੱਖਣ ਲਈ ਇਜ਼ਰਾਈਲ ਦੀ ਯਾਤਰਾ ਕਰਨਗੇ।

ਇਸ ਹਫਤੇ ਦੇ ਸ਼ੁਰੂ ਵਿੱਚ ਵੈਂਸ ਨੇ ਦੱਖਣੀ ਇਜ਼ਰਾਈਲ ਵਿੱਚ ਸਿਵਲ ਮਿਲਟਰੀ ਤਾਲਮੇਲ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਸੀ, ਜਿੱਥੇ ਤਕਰੀਬਨ 200 ਅਮਰੀਕੀ ਫੌਜੀ ਇਜ਼ਰਾਇਲੀ ਫੌਜ ਨਾਲ ਮਿਲ ਕੇ ਗਾਜ਼ਾ ’ਚ ਸਥਿਰਤਾ ਅਤੇ ਮੁੜ ਨਿਰਮਾਣ ਦੀ ਯੋਜਨਾ ਬਣਾ ਰਹੇ ਹੋਰ ਦੇਸ਼ਾਂ ਦੇ ਵਫਦਾਂ ਦੇ ਨਾਲ ਕੰਮ ਕਰ ਰਹੇ ਹਨ। ਰੂਬੀਓ ਨੇ ਲੰਘੀ ਦੇਰ ਸ਼ਾਮ ਜੁਆਇੰਟ ਬੇਸ ਐਂਡਰਿਊਜ਼ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਕੇਂਦਰ ਦਾ ਦੌਰਾ ਕਰਨ ਅਤੇ ਮੱਧ ਪੂਰਬ ਵਿੱਚ ਸਿਖਰਲੇ ਅਮਰੀਕੀ ਫੌਜੀ ਕਮਾਂਡਰ ਵਾਈਸ ਐਡਮਿਰਲ ਬਰੈਡ ਕੂਪਰ ਨਾਲ ਕੰਮ ਕਰਨ ਲਈ ਵਿਦੇਸ਼ ਸੇਵਾ ਅਧਿਕਾਰੀ ਦੀ ਨਿਯੁਕਤੀ ਦੀ ਯੋਜਨਾ ਬਣਾ ਰਹੇ ਹਨ।

Advertisement

Advertisement
Advertisement
×