ਅਫ਼ਗਾਨਿਸਤਾਨ: ਫਿਦਾਈਨ ਹਮਲੇ ’ਚ ਪੰਜ ਹਲਾਕ
ਇਸਲਾਮਾਬਾਦ: ਉੱਤਰੀ ਅਫ਼ਗਾਨਿਸਤਾਨ ਦੇ ਕੁੰਡੂਜ਼ ਸੂਬੇ ’ਚ ਕਾਬੁਲ ਬੈਂਕ ਦੀ ਬ੍ਰਾਂਚ ਨੇੜੇ ਫਿਦਾਈਨ ਹਮਲੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਪੁਲੀਸ ਤਰਜਮਾਨ ਨੇ ਕਿਹਾ ਕਿ ਮ੍ਰਿਤਕਾਂ ’ਚ ਬੈਂਕ ਦਾ ਗਾਰਡ ਵੀ ਸ਼ਾਮਲ ਹੈ।...
Advertisement
ਇਸਲਾਮਾਬਾਦ:
ਉੱਤਰੀ ਅਫ਼ਗਾਨਿਸਤਾਨ ਦੇ ਕੁੰਡੂਜ਼ ਸੂਬੇ ’ਚ ਕਾਬੁਲ ਬੈਂਕ ਦੀ ਬ੍ਰਾਂਚ ਨੇੜੇ ਫਿਦਾਈਨ ਹਮਲੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਪੁਲੀਸ ਤਰਜਮਾਨ ਨੇ ਕਿਹਾ ਕਿ ਮ੍ਰਿਤਕਾਂ ’ਚ ਬੈਂਕ ਦਾ ਗਾਰਡ ਵੀ ਸ਼ਾਮਲ ਹੈ। ਹਮਲੇ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲੀਸ ਵੱਲੋਂ ਹਮਲੇ ਦੇ ਸਾਜ਼ਿਸ਼ਘਾੜਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਹਮਲਾ ਦੋ ਮਹੀਨਿਆਂ ਮਗਰੋਂ ਹੋਇਆ ਹੈ ਜਦੋਂ ਕਾਬੁਲ ’ਚ ਤਾਲਿਬਾਨ ਸ਼ਰਨਾਰਥੀ ਮੰਤਰੀ ਖਲੀਲ ਹੱਕਾਨੀ ਅਤੇ ਦੋ ਹੋਰ ਜਣੇ ਫਿਦਾਈਨ ਹਮਲੇ ’ਚ ਮਾਰੇ ਗਏ ਸਨ। -ਏਪੀ
Advertisement
Advertisement