DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੈਸਟਰ ’ਚ ਨਵਾਂ ਗੁਰਦੁਆਰਾ ਸੰਗਤ ਲਈ ਖੁੱਲ੍ਹਿਆ

ਲੰਡਨ, 12 ਜੁਲਾਈ ਪੂਰਬੀ ਇੰਗਲੈਂਡ ਦੇ ਸ਼ਹਿਰ ਲੈਸਟਰ ’ਚ ਨਵਾਂ ਰਾਮਗੜ੍ਹੀਆ ਗੁਰਦੁਆਰਾ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਗੁਰਦੁਆਰਾ 42 ਲੱਖ ਪਾਊਂਡ ਦੀ ਲਾਗਤ ਨਾਲ ਬਣਿਆ ਹੈ। ਗੁਰਦੁਆਰੇ ’ਚ ਪਹਿਲਾ ਵਿਆਹ ਵੀ ਹੋਇਆ। ਰਾਮਗੜ੍ਹੀਆ ਬੋਰਡ ਲੈਸਟਰ ਨੇ ਅੱਠ ਸਾਲ...
  • fb
  • twitter
  • whatsapp
  • whatsapp
Advertisement

ਲੰਡਨ, 12 ਜੁਲਾਈ

ਪੂਰਬੀ ਇੰਗਲੈਂਡ ਦੇ ਸ਼ਹਿਰ ਲੈਸਟਰ ’ਚ ਨਵਾਂ ਰਾਮਗੜ੍ਹੀਆ ਗੁਰਦੁਆਰਾ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਗੁਰਦੁਆਰਾ 42 ਲੱਖ ਪਾਊਂਡ ਦੀ ਲਾਗਤ ਨਾਲ ਬਣਿਆ ਹੈ। ਗੁਰਦੁਆਰੇ ’ਚ ਪਹਿਲਾ ਵਿਆਹ ਵੀ ਹੋਇਆ। ਰਾਮਗੜ੍ਹੀਆ ਬੋਰਡ ਲੈਸਟਰ ਨੇ ਅੱਠ ਸਾਲ ਪਹਿਲਾਂ ਹੈਮਿਲਟਨ ਇਲਾਕੇ ’ਚ ਜ਼ਮੀਨ ਐਕੁਆਇਰ ਕੀਤੀ ਸੀ ਤਾਂ ਜੋ ਭਾਈਚਾਰੇ ਵੱਲੋਂ ਗੁਰਦੁਆਰਾ ਬਣਾਇਆ ਜਾ ਸਕੇ। ਗੁਰਦੁਆਰਾ ਜੂਨ ਦੇ ਅਖੀਰ ’ਚ ਖੋਲ੍ਹਿਆ ਗਿਆ ਸੀ ਅਤੇ ਉਸ ਮਗਰੋਂ ਲਗਾਤਾਰ ਰੋਜ਼ਾਨਾ ਅਰਦਾਸ ਤੇ ਕੀਰਤਨ ਚੱਲ ਰਿਹਾ ਹੈ। ਰਾਮਗੜ੍ਹੀਆ ਬੋਰਡ ਲੈਸਟਰ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਸਤਾਵਿਤ ਇਮਾਰਤ ’ਚ ਬ੍ਰਿਟਿਸ਼ ਸਿੱਖ ਭਾਈਚਾਰੇ ਅਤੇ ਸਮਾਜ ਦੇ ਮੈਂਬਰਾਂ ਦੇ ਨਜ਼ਰੀਏ ਦੀ ਭਾਵਨਾ ਪ੍ਰਦਰਸ਼ਿਤ ਹੁੰਦੀ ਹੈ। ਇਹ ਆਧੁਨਿਕ ਸਮਕਾਲੀ ਡਿਜ਼ਾਈਨ ਹੈ ਜਿਸ ਵਿੱਚ ਪੱਥਰ ਦੀ ਸੁੰਦਰ ਫਿਨਿਸ਼ ਅਤੇ ਕੱਚ ਦੇ ਗੁੰਬਦ ਕੁਦਰਤੀ ਰੌਸ਼ਨੀ ਦੀ ਭਰਪੂਰਤਾ ਪ੍ਰਦਾਨ ਕਰਦੇ ਹਨ ਜੋ ਨਿਸ਼ਾਨ ਸਾਹਬਿ ਦੇ ਰੰਗ ਦੀ ਵਰਤੋਂ ਦੁਆਰਾ ਕੁਝ ਰਵਾਇਤੀ ਤੱਤਾਂ ਦੇ ਨਾਲ ਇੱਕ ਖੁੱਲ੍ਹਾ ਅਤੇ ਕੁਦਰਤੀ ਅਹਿਸਾਸ ਪ੍ਰਦਾਨ ਕਰਦੇ ਹਨ। ਗੁਰਦੁਆਰਾ 2.8 ਏਕੜ ਜ਼ਮੀਨ ’ਤੇ ਬਣਿਆ ਹੈ ਅਤੇ ਇਸ ਵਿੱਚ ਇੱਕ ਵੱਡਾ ਲੰਗਰ ਹਾਲ ਵੀ ਹੈ। ਮੁੱਖ ਦੀਵਾਨ ਹਾਲ ਪਹਿਲੀ ਮੰਜ਼ਿਲ ’ਤੇ ਹੈ। ਇਸ ਤੋਂ ਪਹਿਲਾਂ ਚੈਰਿਟੀ ਨੇ ‘ਦਸਵੰਦ’ ਦੇ ਸਿੱਖ ਸਿਧਾਂਤ ਨੂੰ ਲਾਗੂ ਕੀਤਾ ਸੀ, ਜੋ ਕਮਿਊਨਿਟੀ ਪ੍ਰੋਜੈਕਟ ਲਈ ਫੰਡ ਇਕੱਠਾ ਕਰਨ ਲਈ ਸੇਵਾ ਜਾਂ ਨਿਰਸਵਾਰਥ ਸੇਵਾ ਵਰਗੇ ਚੈਰੀਟੇਬਲ ਕੰਮਾਂ ਲਈ ਕਮਾਈ ਕਰਨ ਵਾਲੇ ਮੈਂਬਰ ਦੀ ਆਮਦਨ ਦਾ 10 ਪ੍ਰਤੀਸ਼ਤ ਦੇਣ ਲਈ ਪ੍ਰੇਰਿਤ ਕਰਦਾ ਹੈ। -ਪੀਟੀਆਈ

Advertisement

Advertisement
×