A major power outage struck France: ਦੱਖਣ-ਪੂਰਬੀ ਫਰਾਂਸ ਵਿੱਚ ਡੇਢ ਲੱਖ ਘਰਾਂ ਦੀ ਬਿਜਲੀ ‘ਗੁੱਲ’
ਕਾਨ, 24 ਮਈ
Cannes Film Festival: ਦੱਖਣ-ਪੂਰਬੀ ਫਰਾਂਸ ਵਿੱਚ ਅੱਜ ਸਵੇਰ ਬਿਜਲੀ ਵਿੱਚ ਵੱਡੇ ਪੱਧਰ ’ਤੇ ਵਿਘਨ ਪਿਆ ਜਿਸ ਕਾਰਨ ਡੇਢ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ। ਇਸ ਨਾਲ ਕਾਨ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿਚ ਵੀ ਵਿਘਨ ਪਿਆ। ਇਹ ਖਰਾਬੀ ਅਗਜ਼ਨੀ ਨਾਲ ਹੋਣ ਦੇ ਚਰਚੇ ਹਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਸੰਭਾਵਿਤ ਅਗਜ਼ਨੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਦੇ ਕਰੀਬ ਬਿਜਲੀ ਬਹਾਲ ਕਰ ਦਿੱਤੀ ਗਈ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਸਵੇਰੇ ਹਾਈ-ਵੋਲਟੇਜ ਲਾਈਨ ਡਿੱਗਣ ਤੋਂ ਬਾਅਦ ਐਲਪਸ-ਮੈਰੀਟਾਈਮਜ਼ ਵਿਭਾਗ ਵਿੱਚ ਲਗਪਗ 160,000 ਘਰਾਂ ਦੀ ਬਿਜਲੀ ਗੁੱਲ ਹੋ ਗਈ। ਇਸ ਤੋਂ ਬਾਅਦ ਬਿਜਲੀ ਨੈੱਟਵਰਕ ਅਪਰੇਟਰ ਆਰਟੀਈ ਨੇ X ’ਤੇ ਜਾਣਕਾਰੀ ਦਿੱਤੀ। ਕਾਨ ਦੇ ਨੇੜੇ ਇੱਕ ਇਲੈਕਟ੍ਰੀਕਲ ਸਬਸਟੇਸ਼ਨ ਵਿੱਚ ਰਾਤੋ-ਰਾਤ ਅੱਗ ਲੱਗਣ ਕਾਰਨ ਗਰਿੱਡ ਪਹਿਲਾਂ ਹੀ ਖਰਾਬ ਹੋ ਗਿਆ ਸੀ। ਪੁਲੀਸ ਬੁਲਾਰੇ ਨੇ ਕਿਹਾ, “ਅਸੀਂ ਜਾਣਬੁੱਝ ਕੇ ਅੱਗ ਲੱਗਣ ਦੀ ਸੰਭਾਵਨਾ ਦੀ ਜਾਂਚ ਕਰ ਰਹੇ ਹਾਂ।’