DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

6 die as Afghan camp roof collapses in Pakistan: ਪਾਕਿਸਤਾਨ ਵਿੱਚ ਅਫਗਾਨ ਕੈਂਪ ਦੀ ਛੱਤ ਡਿੱਗੀ; 6 ਹਲਾਕ

ਕਰਾਚੀ, 9 ਮਾਰਚ ਕਰਾਚੀ ਦੇ ਬਾਹਰਵਾਰ ਇੱਕ ਅਫਗਾਨ ਕੈਂਪ ਵਿੱਚ ਘਰ ਦੀ ਛੱਤ ਡਿੱਗਣ ਨਾਲ ਔਰਤਾਂ ਅਤੇ ਬੱਚਿਆਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ਏਆਰਵਾਈ ਨਿਊਜ਼ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਗੁਲਸ਼ਨ-ਏ-ਮਯਮਾਰ ਖੇਤਰ ਵਿੱਚ ਜੰਜਾਲ ਗੋਥ ਅਫਗਾਨ ਕੈਂਪ ਵਿੱਚ...
  • fb
  • twitter
  • whatsapp
  • whatsapp
featured-img featured-img
ਮਕਾਨ ਦੀ ਛੱਤ ਡਿੱਗਣ ਕਾਰਨ ਖਿੱਲਰਿਆ ਹੋਇਆ ਮਲਬਾ। -ਫੋਟੋ: ਹਿਮਾਂਸ਼ ਮਹਾਜਨ
Advertisement

ਕਰਾਚੀ, 9 ਮਾਰਚ

ਕਰਾਚੀ ਦੇ ਬਾਹਰਵਾਰ ਇੱਕ ਅਫਗਾਨ ਕੈਂਪ ਵਿੱਚ ਘਰ ਦੀ ਛੱਤ ਡਿੱਗਣ ਨਾਲ ਔਰਤਾਂ ਅਤੇ ਬੱਚਿਆਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ਏਆਰਵਾਈ ਨਿਊਜ਼ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਗੁਲਸ਼ਨ-ਏ-ਮਯਮਾਰ ਖੇਤਰ ਵਿੱਚ ਜੰਜਾਲ ਗੋਥ ਅਫਗਾਨ ਕੈਂਪ ਵਿੱਚ ਵਾਪਰੀ।

Advertisement

ਪੁਲੀਸ ਅਨੁਸਾਰ ਪ੍ਰਭਾਵਿਤ ਪਰਿਵਾਰ ਖੈਬਰ ਪਖਤੂਨਖਵਾ ਦੇ ਬੰਨੂ ਦਾ ਰਹਿਣ ਵਾਲਾ ਸੀ। ਇਸ ਘਟਨਾ ਦੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਨਾਗਰਿਕ ਕਾਰਡ (ਏਸੀਸੀ) ਧਾਰਕਾਂ ਨੂੰ 31 ਮਾਰਚ ਤੱਕ ਦੇਸ਼ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਗਾਨ ਨਾਗਰਿਕਾਂ ਨੂੰ ਪਹਿਲੀ ਅਪਰੈਲ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ।

Advertisement
×