Advertisement
ਦੀਰ ਅਲ-ਬਲਾਹ (ਗਾਜ਼ਾ ਪੱਟੀ), 12 ਜੁਲਾਈ
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਹਵਾਈ ਹਮਲਿਆਂ ਵਿੱਚ ਚਾਰ ਬੱਚਿਆਂ ਸਮੇਤ ਘੱਟੋ-ਘੱਟੋ 28 ਫਲਸਤੀਨੀ ਮਾਰੇ ਗਏ, ਜਦੋਂਕਿ ਸਹਾਇਤਾ ਵੰਡ ਕੇਂਦਰਾਂ ਨੇੜੇ ਗੋਲੀਬਾਰੀ ਵਿੱਚ 24 ਹੋਰਾਂ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਲ-ਅਕਸਾ ਮਾਰਟਰ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਬੀਤੀ ਦੇਰ ਰਾਤ ਭਾਰੀ ਬੰਬਾਰੀ ਕਰਨ ਮਗਰੋਂ ਕੇਂਦਰੀ ਗਾਜ਼ਾ ਦੇ ਦੀਰਰ ਅਲ-ਬਲਾਹ ਵਿੱਚ ਬੱਚਿਆਂ ਅਤੇ ਦੋ ਔਰਤਾਂ ਸਮੇਤ ਘੱਟੋ ਘੱਟ 13 ਜਣੇ ਮਾਰੇ ਗਏ। ਨਾਸਰ ਹਸਪਤਾਲ ਮੁਤਾਬਕ ਖ਼ਾਨ ਯੂਨਿਸ ਦੇ ਦੱਖਣੀ ਸ਼ਹਿਰ ਵਿੱਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ਵਿੱਚ 15 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਪੈਟਰੋਲ ਪੰਪ ਨੇੜੇ ਕੀਤੇ ਇੱਕ ਹੋਰ ਹਮਲੇ ਵਿੱਚ ਚਾਰ ਜਣੇ ਮਾਰੇ ਗਏ। ਇਸੇ ਤਰ੍ਹਾਂ ਰਾਫਾਹ ਨੇੜੇ ਇੱਕ ਕੇਂਦਰ ਤੋਂ ਖ਼ੁਰਾਕ ਸਮੱਗਰੀ ਲੈਣ ਜਾ ਰਹੇ ਲੋਕਾਂ ’ਤੇ ਗੋਲੀਬਾਰੀ ਦੌਰਾਨ ਲਗਪਗ 24 ਜਣਿਆਂ ਦੀ ਮੌਤ ਹੋ ਗਈ। -ਏਪੀ
Advertisement
Advertisement
×