52 Palestinians killed in Gaza ਇਜ਼ਰਾਇਲੀ ਹਮਲੇ ’ਚ 52 ਫ਼ਲਸਤੀਨੀ ਹਲਾਕ
ਇਜ਼ਰਾਈਲ ਵੱਲੋਂ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨੇ ਬਣਾਉਣ ਦਾ ਦਾਅਵਾ
Advertisement
ਦੀਰ ਅਲ-ਬਲ੍ਹਾ (ਗਾਜ਼ਾ ਪੱਟੀ), 12 ਜੁਲਾਈ
Advertisement
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਹਵਾਈ ਹਮਲਿਆਂ ਵਿੱਚ ਚਾਰ ਬੱਚਿਆਂ ਸਣੇ 28 ਫਲਸਤੀਨੀ ਮਾਰੇ ਗਏ, ਜਦੋਂਕਿ ਹੋਰ ਥਾਵਾਂ ’ਤੇ ਗੋਲੀਬਾਰੀ ਵਿੱਚ 24 ਜਣਿਆਂ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਬੀਤੀ ਦੇਰ ਰਾਤ ਭਾਰੀ ਬੰਬਾਰੀ ਕਰਨ ਮਗਰੋਂ ਕੇਂਦਰੀ ਗਾਜ਼ਾ ਦੇ ਡੀਰ ਅਲ-ਬਲ੍ਹਾ ਵਿੱਚ ਬੱਚਿਆਂ ਅਤੇ ਦੋ ਔਰਤਾਂ ਸਮੇਤ ਘੱਟੋ ਘੱਟ 13 ਜਣੇ ਮਾਰੇ ਗਏ। ਨਾਸਰ ਹਸਪਤਾਲ ਮੁਤਾਬਕ ਖ਼ਾਨ ਯੂਨਿਸ ਦੇ ਦੱਖਣੀ ਸ਼ਹਿਰ ਵਿੱਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ਵਿੱਚ 15 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਪੈਟਰੋਲ ਪੰਪ ਨੇੜੇ ਕੀਤੇ ਇੱਕ ਹੋਰ ਹਮਲੇ ਵਿੱਚ ਚਾਰ ਜਣੇ ਮਾਰੇ ਗਏ। ਜ਼ਿਕਰਯੋਗ ਹੈ ਕਿ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 57000 ਫਲਸਤੀਨੀ ਮਾਰੇ ਗਏ ਹਨ।
Advertisement
×