ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਜ਼ਾ ਵਿੱਚ ਰਾਹਤ ਸਮੱਗਰੀ ਉਡੀਕਦੇ 45 ਫ਼ਲਸਤੀਨੀ ਹਲਾਕ

ਖ਼ਾਨ ਯੂਨਿਸ (ਗਾਜ਼ਾ ਪੱਟੀ), 17 ਜੂਨ ਗਾਜ਼ਾ ਪੱਟੀ ਵਿੱਚ ਖੁਰਾਕੀ ਵਸਤਾਂ ਵਾਲੇ ਯੂਐੱਨ ਤੇ ਹੋਰ ਵਪਾਰਕ ਟਰੱਕਾਂ ਦੇ ਦਾਖਲ ਹੋਣ ਦੀ ਉਡੀਕ ਕਰਦੇ ਸਮੇਂ ਘੱਟੋ-ਘੱਟ 45 45 ਫਲਸਤੀਨੀ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਤੇ ਸਥਾਨਕ ਹਸਪਤਾਲ ਨੇ ਇਹ ਜਾਣਕਾਰੀ...
Advertisement

ਖ਼ਾਨ ਯੂਨਿਸ (ਗਾਜ਼ਾ ਪੱਟੀ), 17 ਜੂਨ

ਗਾਜ਼ਾ ਪੱਟੀ ਵਿੱਚ ਖੁਰਾਕੀ ਵਸਤਾਂ ਵਾਲੇ ਯੂਐੱਨ ਤੇ ਹੋਰ ਵਪਾਰਕ ਟਰੱਕਾਂ ਦੇ ਦਾਖਲ ਹੋਣ ਦੀ ਉਡੀਕ ਕਰਦੇ ਸਮੇਂ ਘੱਟੋ-ਘੱਟ 45 45 ਫਲਸਤੀਨੀ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਤੇ ਸਥਾਨਕ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਮੌਤਾਂ ਕਿਵੇਂ ਹੋਈਆਂ। ਫਲਸਤੀਨੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਕੇਂਦਰ ਖੁੱਲ੍ਹਣ ਮਗਰੋਂ ਇਜ਼ਰਾਇਲੀ ਫੌਜ ਨੇ ਅਮਰੀਕਾ ਤੇ ਇਜ਼ਰਾਈਲ ਸਮਰਥਕ ਸਹਾਇਤਾ ਗਰੁੱਪ ਵੱਲੋਂ ਚਲਾਏ ਜਾ ਰਹੇ ਖੁਰਾਕ ਵੰਡ ਕੇਂਦਰਾਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਰਹੀ ਭੀੜ ’ਤੇ ਵਾਰ-ਵਾਰ ਗੋਲੀਆਂ ਚਲਾਈਆਂ ਹਨ। ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ’ਚ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋਏ ਹਨ। ਦੂਜੇ ਪਾਸੇ ਇਜ਼ਰਾਇਲੀ ਫ਼ੌਜ ਨੇ ਪੁਰਾਣੇ ਮਾਮਲੇ ’ਤੇ ਕਿਹਾ ਸੀ ਕਿ ਉਸ ਨੇ ਸ਼ੱਕੀ ਤਰੀਕੇ ਨਾਲ ਫੌਜ ਦੇ ਨੇੜੇ ਆ ਰਹੇ ਲੋਕਾਂ ਨੂੰ ਰੋਕਣ ਲਈ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ ਸਨ। ਇਜ਼ਰਾਈਲ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਇਸ ਲਈ ਬਣਾਈ ਗਈ ਹੈ ਕਿ ਹਮਾਸ ਨੂੰ ਆਪਣੀਆਂ ਦਹਿਸ਼ਤੀ ਸਰਗਰਮੀਆਂ ਲਈ ਵਿੱਤੀ ਫੰਡਿੰਗ ਲਈ ਸਹਾਇਤਾ ਦੀ ਦੁਰਵਰਤੋਂ ਤੋਂ ਰੋਕਿਆ ਜਾ ਸਕੇ। ਇਜ਼ਰਾਈਲ ਵੱਲੋਂ ਅਕਤੂਬਰ 2023 ਤੋਂ ਕੀਤੇ ਜਾ ਰਹੇ ਹਮਲਿਆਂ 55,300 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। -ਏਪੀ

Advertisement

Advertisement