DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ਾ ਸ਼ਰਨਾਰਥੀ ਕੈਂਪ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ 38 ਹਲਾਕ

ਵਾਸ਼ਿੰਗਟਨ ਤੋਂ ਲੈ ਕੇ ਬਰਲਿਨ ਤੱਕ ਲੋਕਾਂ ਵੱਲੋਂ ਗੋਲੀਬੰਦੀ ਲਈ ਜ਼ੋਰਦਾਰ ਪ੍ਰਦਰਸ਼ਨ
  • fb
  • twitter
  • whatsapp
  • whatsapp
featured-img featured-img
ਮਗਜ਼ਈ ਸ਼ਰਨਾਰਥੀ ਕੈਂਪ ਤਬਾਹ ਹੋਣ ਮਗਰੋਂ ਮਲਬੇ ’ਚ ਦੱਬੇ ਲੋਕਾਂ ਦੀ ਭਾਲ ਕਰਦੇ ਹੋਏ ਫਲਸਤੀਨੀ। -ਫੋਟੋ: ਏਪੀ
Advertisement

ਖ਼ਾਨ ਯੂਨਿਸ, 5 ਨਵੰਬਰ

ਅਮਰੀਕਾ ਵੱਲੋਂ ਆਮ ਨਾਗਰਿਕਾਂ ਤੱਕ ਸਹਾਇਤਾ ਪਹੁੰਚਾਉਣ ਲਈ ਥੋੜੇ ਸਮੇਂ ਵਾਸਤੇ ਜੰਗਬੰਦੀ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਹਮਾਸ ਦਾ ਖ਼ਾਤਮਾ ਕਰਕੇ ਰਹਿਣਗੇ। ਇਜ਼ਰਾਇਲੀ ਜੈੱਟਾਂ ਨੇ ਐਤਵਾਰ ਤੜਕੇ ਗਾਜ਼ਾ ਪੱਟੀ ਦੇ ਇਕ ਸ਼ਰਨਾਰਥੀ ਕੈਂਪ ’ਤੇ ਬੰਬ ਸੁੱਟੇ ਜਿਸ ’ਚ 38 ਵਿਅਕਤੀ ਮਾਰੇ ਗਏ। ਗਾਜ਼ਾ ’ਚ ਮੌਤਾਂ ਦੀ ਗਿਣਤੀ ਵਧਣ ਦੇ ਨਾਲ ਕੌਮਾਂਤਰੀ ਪੱਧਰ ’ਤੇ ਲੋਕਾਂ ਦਾ ਗੁੱਸਾ ਵੀ ਵਧਦਾ ਜਾ ਰਿਹਾ ਹੈ। ਵਾਸ਼ਿੰਗਟਨ ਤੋਂ ਲੈ ਕੇ ਬਰਲਿਨ ਤੱਕ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕਰਕੇ ਤੁਰੰਤ ਗੋਲੀਬੰਦੀ ਦੀ ਮੰਗ ਕੀਤੀ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਤਰਜਮਾਨ ਮੇਧਤ ਅੱਬਾਸ ਨੇ ਕਿਹਾ ਕਿ ਮੱਧ ਗਾਜ਼ਾ ਦੇ ਮਗ਼ਾਜ਼ੀ ਸ਼ਰਨਾਰਥੀ ਕੈਂਪ ’ਤੇ ਹੋਏ ਹਵਾਈ ਹਮਲੇ ’ਚ 38 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਕੈਂਪ ’ਚ ਰਹਿੰਦੇ ਅਰਾਫ਼ਾਤ ਅਬੂ ਮਸ਼ਾਈਆ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਹਮਲੇ ’ਚ ਕਈ ਉਹ ਬਹੁ-ਮੰਜ਼ਿਲਾ ਘਰ ਢਹਿ-ਢੇਰੀ ਹੋ ਗਏ ਹਨ ਜਿਥੇ ਲੋਕਾਂ ਨੇ ਪਨਾਹ ਲਈ ਹੋਈ ਸੀ। ਘਰਾਂ ਦੇ ਮਲਬੇ ਨੂੰ ਦੇਖਦਿਆਂ ਉਸ ਨੇ ਕਿਹਾ ਕਿ ਇਹ ਸ਼ਰੇਆਮ ਕਤਲੇਆਮ ਹੈ। ‘ਮੈਂ ਚੁਣੌਤੀ ਦਿੰਦਾ ਹਾਂ ਕਿ ਇਥੇ ਕੋਈ ਲੜਾਕਾ ਨਹੀਂ ਸੀ।’ ਇਜ਼ਰਾਇਲੀ ਫ਼ੌਜ ਨੇ ਕੋਈ ਫੌਰੀ ਪ੍ਰਤੀਕਰਮ ਨਹੀਂ ਦਿੱਤਾ ਹੈ। ਇਕ ਹੋਰ ਵੱਖਰੇ ਹਮਲੇ ’ਚ ਅਲ-ਕੁਦਸ ਹਸਪਤਾਲ ਨੇੜੇ ਇਕ ਇਮਾਰਤ ਤਬਾਹ ਹੋ ਗਈ। ਫਲਸਤੀਨੀ ਰੈੱਡ ਕ੍ਰਿਸੈਂਟ ਬਚਾਅ ਸੇਵਾ ਨੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ’ਚ ਮੈਡੀਕਲ ਵਰਕਰ ਇਕ ਜ਼ਖ਼ਮੀ ਔਰਤ ਨੂੰ ਹਸਪਤਾਲ ਲਜਿਾ ਰਹੇ ਹਨ ਅਤੇ ਉਨ੍ਹਾਂ ਪਿੱਛੇ ਬੱਚੇ ਭੱਜ ਰਹੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 9400 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਤਲ ਅਲ-ਜ਼ਾਤਰ ਦੇ ਇਕ ਖੂਹ ’ਤੇ ਹੋਏ ਹਮਲੇ ਕਾਰਨ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਸਪਲਾਈ ਕੱਟ ਗਈ ਹੈ। -ਏਪੀ

Advertisement

ਰਾਮੱਲਾ ’ਚ ਅਮਰੀਕੀ ਿਵਦੇਸ਼ ਮੰਤਰੀ ਦੇ ਦੌਰੇ ਦਾ ਿਵਰੋਧ ਕਰਦੇ ਹੋਏ ਫਲਸਤੀਨੀ। -ਫੋਟੋ: ਰਾਇਟਰਜ਼

ਇਜ਼ਰਾਇਲੀ ਮੰਤਰੀ ਨੇ ਗਾਜ਼ਾ ’ਚ ਪਰਮਾਣੂ ਬੰਬ ਸੁੱਟਣ ਦਾ ਦਿੱਤਾ ਸੁਝਾਅ

ਇਜ਼ਰਾਈਲ ’ਚ ਲੋਕਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਨੇਤਨਯਾਹੂ ਸਰਕਾਰ ’ਚ ਜੂਨੀਅਰ ਮੰਤਰੀ ਐਮੀਆਈ ਏਲੀਯਾਹੂ ਨੇ ਇਕ ਰੇਡੀਓ ਇੰਟਰਵਿਊ ਦੌਰਾਨ ਸੁਝਾਅ ਦਿੱਤਾ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਚ ਪਰਮਾਣੂ ਬੰਬ ਸੁੱਟਿਆ ਜਾ ਸਕਦਾ ਹੈ। ਉਂਜ ਉਸ ਨੇ ਬਾਅਦ ’ਚ ਆਪਣੇ ਬਿਆਨ ਤੋਂ ਪਾਸਾ ਵੱਟ ਲਿਆ ਅਤੇ ਕਿਹਾ ਕਿ ਉਹ ਸਿਰਫ਼ ਮਿਸਾਲ ਦੇ ਰਿਹਾ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੰਤਰੀ ਦੀ ਟਿੱਪਣੀ ਹਕੀਕਤ ’ਤੇ ਆਧਾਰਤਿ ਨਹੀਂ ਹੈ ਅਤੇ ਇਜ਼ਰਾਈਲ ਆਮ ਲੋਕਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹੇਗਾ। ਉਧਰ ਸ਼ਨਿਚਰਵਾਰ ਨੂੰ ਹਜ਼ਾਰਾਂ ਇਜ਼ਰਾਇਲੀਆਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਯੇਰੂਸ਼ਲੱਮ ਸਥਤਿ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਜੇਕਰ ਉਹ 240 ਬੰਧਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਨਹੀਂ ਬਣਾ ਸਕਦੇ ਹਨ ਤਾਂ ਅਹੁਦੇ ਤੋਂ ਅਸਤੀਫ਼ਾ ਦੇ ਦੇਣ। -ਏਪੀ

ਫਲਸਤੀਨੀ ਰਾਸ਼ਟਰਪਤੀ ਨਾਲ ਮਿਲੇ ਬਲਿੰਕਨ

ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮਿਲਦੇ ਹੋਏ ਅਮਰੀਕੀ ਿਵਦੇਸ਼ ਮੰਤਰੀ ਐਂਟਨੀ ਬਲਿੰਕਨ। -ਫੋਟੋ: ਰਾਇਟਰਜ਼

ਰਾਮੱਲਾ: ਇਜ਼ਰਾਈਲ-ਹਮਾਸ ਜੰਗ ’ਤੇ ਆਪਣੀ ਪੱਛਮੀ ਏਸ਼ੀਆ ਕੂਟਨੀਤੀ ਤਹਤਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਕਬਜ਼ੇ ਵਾਲੇ ਪੱਛਮੀ ਕੰਢੇ ਦਾ ਦੌਰਾ ਕਰਕੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਬਲਿੰਕਨ ਦੀ ਇਸ ਯਾਤਰਾ ਦਾ ਮਕਸਦ ਗਾਜ਼ਾ ਪੱਟੀ ਦੇ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਅਤੇ ਸੰਘਰਸ਼ ਤੋਂ ਬਾਅਦ ਖ਼ਿੱਤੇ ’ਚ ਸ਼ਾਂਤੀ ਦਾ ਖਾਕਾ ਤਿਆਰ ਕਰਨਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬਿਨਾਂ ਕਿਸੇ ਐਲਾਨ ਦੇ ਬਲਿੰਕਨ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਖ਼ਤਰਬੰਦ ਵਾਹਨਾਂ ਨਾਲ ਰਾਮੱਲਾ ਦਾ ਦੌਰਾ ਕੀਤਾ। ਅਮਰੀਕੀ ਵਿਦੇਸ਼ ਵਿਭਾਗ ਨੇ ਬਲਿੰਕਨ ਦੇ ਦੌਰੇ ਦੀ ਉਸ ਸਮੇਂ ਤੱਕ ਸੂਹ ਨਾ ਲੱਗਣ ਦਿੱਤੀ ਜਦੋਂ ਤੱਕ ਕਿ ਉਹ ਪੱਛਮੀ ਕੰਢੇ ਤੋਂ ਚਲੇ ਨਾ ਗਏ। ਬਲਿੰਕਨ ਅਤੇ ਅੱਬਾਸ ਦੇ  ਇਕ-ਦੂਜੇ ਦਾ ਸਵਾਗਤ ਕਰਨ ਦੀਆਂ ਤਸਵੀਰਾਂ ਨਸ਼ਰ ਹੋ ਰਹੀਆਂ ਹਨ। ਦੋਵੇਂ ਆਗੂਆਂ ਵੱਲੋਂ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਕਿਹਾ ਕਿ ਬਲਿੰਕਨ ਨੇ ਗਾਜ਼ਾ ’ਚ ਮਾਨਵੀ ਸਹਾਇਤਾ ਦੀ ਸਪਲਾਈ ਅਤੇ ਜ਼ਰੂਰੀ ਸੇਵਾਵਾਂ ਬਹਾਲ ਕਰਨ ਪ੍ਰਤੀ ਅਮਰੀਕੀ ਵਚਨਬੱਧਤਾ ਦੁਹਰਾਈ ਅਤੇ ਸਪੱਸ਼ਟ ਕੀਤਾ ਕਿ ਫਲਸਤੀਨੀਆਂ ਨੂੰ ਜਬਰੀ ਉਜਾੜਿਆ ਨਹੀਂ ਜਾਣਾ ਚਾਹੀਦਾ ਹੈ। ਮਿਲਰ ਨੇ ਕਿਹਾ ਕਿ ਬਲਿੰਕਨ ਅਤੇ ਅੱਬਾਸ ਨੇ ਪੱਛਮੀ ਕੰਢੇ ’ਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ ਹੈ। ਅੱਬਾਸ ਨਾਲ ਇਹ ਮੀਟਿੰਗ ਬਲਿੰਕਨ ਦੀ ਪੱਛਮੀ ਏਸ਼ੀਆ ਦੇ ਦੌਰੇ ਦੇ ਤੀਜੇ ਦਿਨ ਹੋਈ ਹੈ। -ਏਪੀ

ਜੈਸ਼ੰਕਰ ਵੱਲੋਂ ਇਰਾਨੀ ਹਮਰੁਤਬਾ ਨਾਲ ‘ਗੰਭੀਰ ਸਥਤਿੀ’ ’ਤੇ ਚਰਚਾ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਇਰਾਨੀ ਹਮਰੁਤਬਾ ਹੋਸੈਨ ਆਮਿਰ-ਅਬਦੋਲਾਹੀਅਨ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਦੌਰਾਨ ਇਜ਼ਰਾਈਲ-ਹਮਾਸ ਸੰਕਟ ਵਿਚੋਂ ਉਪਜੀ ‘ਗੰਭੀਰ ਸਥਤਿੀ’ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਗੱਲਬਾਤ ਵਿਚ ਟਕਰਾਅ ਨੂੰ ਹੋਰ ਵਧਣ ਤੋਂ ਰੋਕਣ ਦਾ ਮੁੱਦਾ ਚੁੱਕਿਆ ਤੇ ਗਾਜ਼ਾ ਵਿਚ ਲੋਕਾਂ ਦੀ ਮਦਦ ਦਾ ਪੱਖ ਵੀ ਪੂਰਿਆ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਜੈਸ਼ੰਕਰ ਨੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲਬਾਤ ਕੀਤੀ ਸੀ। -ਪੀਟੀਆਈ

Advertisement
×