ਸਪੇਨ ’ਚ ਸਮੁੰਦਰੀ ਲਹਿਰਾਂ ਕਾਰਨ 3 ਹਲਾਕ; 15 ਜ਼ਖ਼ਮੀ
3 dead, 15 injured in tidal surge on Spain's Canary Islands ਸਪੇਨ ਦੇ ਕੈਨਰੀ ਟਾਪੂ ’ਤੇ ਤੇਜ਼ ਲਹਿਰਾਂ ਨੇ ਤਿੰਨ ਜਣਿਆਂ ਨੂੰ ਐਟਲਾਂਟਿਕ ਮਹਾਂਸਾਗਰ ਅੰਦਰ ਖਿੱਚ ਲਿਆ। ਐਮਰਜੈਂਸੀ ਸੇਵਾਵਾਂ ਅਨੁਸਾਰ ਟੈਨੇਰੀਫ ਟਾਪੂ ਦੇ ਤੱਟ ’ਤੇ ਚਾਰ ਵੱਖ-ਵੱਖ ਘਟਨਾਵਾਂ ਵਿੱਚ ਤਿੰਨ...
Advertisement
3 dead, 15 injured in tidal surge on Spain's Canary Islands ਸਪੇਨ ਦੇ ਕੈਨਰੀ ਟਾਪੂ ’ਤੇ ਤੇਜ਼ ਲਹਿਰਾਂ ਨੇ ਤਿੰਨ ਜਣਿਆਂ ਨੂੰ ਐਟਲਾਂਟਿਕ ਮਹਾਂਸਾਗਰ ਅੰਦਰ ਖਿੱਚ ਲਿਆ। ਐਮਰਜੈਂਸੀ ਸੇਵਾਵਾਂ ਅਨੁਸਾਰ ਟੈਨੇਰੀਫ ਟਾਪੂ ਦੇ ਤੱਟ ’ਤੇ ਚਾਰ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਹਲਾਕ ਹੋ ਗਏ ਤੇ 15 ਹੋਰ ਜ਼ਖਮੀ ਹੋ ਗਏ। ਲਾ ਗੁਆਂਚਾ, ਪੋਰਟੋ ਡੇ ਲਾ ਕਰੂਜ਼ ਅਤੇ ਸਾਂਤਾ ਕਰੂਜ਼ ਡੇ ਟੇਨੇਰੀਫ ਵਿੱਚ ਤੇਜ਼ ਲਹਿਰਾਂ ਨੇ ਕੁਝ ਜਣਿਆਂ ਨੂੰ ਸਮੁੰਦਰ ਵਿੱਚ ਖਿੱਚ ਲਿਆ ਜਿਸ ਕਾਰਨ ਇੱਕ ਪੁਰਸ਼ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਗ੍ਰੇਨਾਡੀਲਾ ਵਿੱਚ ਇੱਕ ਬੀਚ ਨੇੜੇ ਸਮੁੰਦਰ ਵਿੱਚ ਹੋਰ ਵਿਅਕਤੀ ਮ੍ਰਿਤਕ ਪਾਇਆ ਗਿਆ।
ਅਧਿਕਾਰੀਆਂ ਨੇ ਲੋਕਾਂ ਨੂੰ ਸਮੁੰਦਰੀ ਲਹਿਰਾਂ ਅਤੇ ਤੇਜ਼ ਹਵਾਵਾਂ ਬਾਰੇ ਚਿਤਾਵਨੀ ਦਿੰਦਿਆਂ ਸਲਾਹ ਦਿੱਤੀ ਸੀ ਕਿ ਉਹ ਤੱਟਵਰਤੀ ਰਸਤਿਆਂ ’ਤੇ ਨਾ ਚੱਲਣ ਅਤੇ ਤੂਫ਼ਾਨੀ ਸਮੁੰਦਰਾਂ ਦੀਆਂ ਫੋਟੋਆਂ ਅਤੇ ਵੀਡੀਓ ਲੈ ਕੇ ਆਪਣੀ ਜਾਨ ਜੋਖਮ ਵਿੱਚ ਨਾ ਪਾਉਣ। ਏਪੀ
Advertisement
Advertisement
Advertisement
×

