ਉੱਤਰੀ ਕੈਰੋਲੀਨਾ ’ਚ 250 ਹੋਰ ਪਰਵਾਸੀ ਗ੍ਰਿਫ਼ਤਾਰ
ਗ੍ਰਹਿ ਸੁਰੱਖਿਆ ਬਾਰੇ ਅਮਰੀਕੀ ਵਿਭਾਗ ਨੇ ਦੱਸਿਆ ਕਿ ਫੈਡਰਲ ਏਜੰਟਾਂ ਨੇ ਉੱਤਰੀ ਕੈਰੋਲੀਨਾ ਵਿੱਚ ਸ਼ਾਰਲਟ, ਜੋ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਦੇ ਆਲੇ-ਦੁਆਲੇ ਕੇਂਦਰਿਤ ਇਮੀਗਰੇਸ਼ਨ ਕਾਰਵਾਈ ਦੌਰਾਨ 250 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਹਫ਼ਤੇ...
ਗ੍ਰਹਿ ਸੁਰੱਖਿਆ ਬਾਰੇ ਅਮਰੀਕੀ ਵਿਭਾਗ ਨੇ ਦੱਸਿਆ ਕਿ ਫੈਡਰਲ ਏਜੰਟਾਂ ਨੇ ਉੱਤਰੀ ਕੈਰੋਲੀਨਾ ਵਿੱਚ ਸ਼ਾਰਲਟ, ਜੋ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਦੇ ਆਲੇ-ਦੁਆਲੇ ਕੇਂਦਰਿਤ ਇਮੀਗਰੇਸ਼ਨ ਕਾਰਵਾਈ ਦੌਰਾਨ 250 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਹਫ਼ਤੇ ਦੇ ਅਖੀਰ ਵਿੱਚ ਸ਼ੁਰੂ ਹੋਈ ਸੀ ਜੋ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਖ਼ਿਲਾਫ਼ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਦੀਆਂ ਕੋਸ਼ਿਸ਼ਾਂ ਦਾ ਨਵਾਂ ਪੜਾਅ ਹੈ। ਨੀਤੀ ਤਹਿਤ ਫੌਜ ਅਤੇ ਇਮੀਗਰੇਸ਼ਨ ਏਜੰਟਾਂ ਨੂੰ ਸ਼ਿਕਾਗੋ ਤੋਂ ਲੈ ਕੇ ਲਾਸ ਏਂਜਲਸ ਤੱਕ ਡੈਮੋਕਰੈਟਿਕ ਪਾਰਟੀ ਦੀ ਅਗਵਾਈ ਹੇਠਲੇ ਸ਼ਹਿਰਾਂ ਵਿੱਚ ਭੇਜਿਆ ਜਾ ਰਿਹਾ ਹੈ। ਇਮੀਗਰੇਸ਼ਨ ਅਧਿਕਾਰੀਆਂ ਨੇ ਜਨਵਰੀ ਤੋਂ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 60,000 ਤੋਂ ਵਧ ਲੋਕਾਂ ਨੂੰ ਹਿਰਾਸਤ ’ਚ ਲਿਆ ਜਾ ਚੁੱਕਿਆ ਹੈ। ਪੋਰਟਲੈਂਡ ਅਤੇ ਓਰੇਗਨ ਵਰਗੀਆਂ ਕਈ ਛੋਟੀਆਂ ਥਾਵਾਂ ’ਤੇ ਅਕਤੂਬਰ ’ਚ 560 ਤੋਂ ਵਧ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

