ਸਕੂਲ ’ਚੋਂ 25 ਕੁੜੀਆਂ ਅਗਵਾ
ਉੱਤਰ-ਪੱਛਮੀ ਨਾਇਜੀਰੀਆ ’ਚ ਅੱਜ ਹਥਿਆਰਬੰਦ ਹਮਲਾਵਰਾਂ ਨੇ ਹਾਈ ਸਕੂਲ ’ਤੇ ਹਮਲਾ ਕਰਕੇ 25 ਕੁੜੀਆਂ ਅਗਵਾ ਕਰ ਲਈਆਂ ਹਨ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਸਕੂਲ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ...
ਉੱਤਰ-ਪੱਛਮੀ ਨਾਇਜੀਰੀਆ ’ਚ ਅੱਜ ਹਥਿਆਰਬੰਦ ਹਮਲਾਵਰਾਂ ਨੇ ਹਾਈ ਸਕੂਲ ’ਤੇ ਹਮਲਾ ਕਰਕੇ 25 ਕੁੜੀਆਂ ਅਗਵਾ ਕਰ ਲਈਆਂ ਹਨ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਸਕੂਲ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਕਿਸੇ ਵੀ ਸਮੂਹ ਨੇ ਕੇਬੀ ਰਾਜ ਦੇ ਬੋਰਡਿੰਗ ਸਕੂਲ ’ਚ ਵਾਪਰੀ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲੀਸ ਅਨੁਸਾਰ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਅਤੇ ਕੁੜੀਆਂ ਨੂੰ ਉਨ੍ਹਾਂ ਦੇ ਹੋਸਟਲ ਤੋਂ ਅਗਵਾ ਕਰ ਲਿਆ ਗਿਆ। ਪੁਲੀਸ ਦੇ ਬੁਲਾਰੇ ਨਾਫੀਊ ਅਬੂਬਕਰ ਕੋਟਰਕੋਸ਼ੀ ਨੇ ਦੱਸਿਆ ਕਿ ਬੋਰਡਿੰਗ ਸਕੂਲ ਸੂਬੇ ਦੇ ਡੈਂਕੋ-ਵਾਸਾਗੂ ਇਲਾਕੇ ਦੇ ਮਾਗਾ ’ਚ ਹੈ। ਹਮਲਾਵਰ ਖ਼ਤਰਨਾਕ ਹਥਿਆਰਾਂ ਨਾਲ ਲੈਸ ਸਨ ਅਤੇ ਕੁੜੀਆਂ ਨੂੰ ਅਗਵਾ ਕਰਨ ਤੋਂ ਪਹਿਲਾਂ ਉਨ੍ਹਾਂ ਸੁਰੱਖਿਆ ਕਰਮੀਆਂ ’ਤੇ ਗੋਲੀ ਚਲਾਈ। ਨਾਇਜੀਰੀਆ ਦੇ ਉੱਤਰੀ ਖੇਤਰ ’ਚ ਸਕੂਲਾਂ ’ਚ ਅਗਵਾ ਦੀ ਇਹ ਤਾਜ਼ਾ ਘਟਨਾ ਹੈ ਜਿੱਥੇ 2014 ਤੋਂ ਹਥਿਆਰਬੰਦ ਸਮੂਹ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਦੋਂ ਬੋਕੋ ਹਰਾਮ ਸਮੂਹ ਨੇ ਬੋਰਨੋ ਰਾਜ ਦੇ ਚਿਬੋਕ ਤੋਂ 276 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਸੀ।

