ਪਾਕਿਸਤਾਨ ਵਿੱਚ ਟੀ ਟੀ ਪੀ ਦੇ 23 ਦਹਿਸ਼ਤੀ ਹਲਾਕ
ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਉੱਤਰ-ਪੱਛਮੀ ਪਾਕਿਸਤਾਨ ’ਚ ਦੋ ਵੱਖ-ਵੱਖ ਮੁਕਾਬਲਿਆਂ ’ਚ ਤਹਿਰੀਕ-ਤਾਲਿਬਾਨ-ਪਾਕਿਸਤਾਨ (ਟੀ ਟੀ ਪੀ) ਦੇ 23 ਦਹਿਸ਼ਤਗਰਦ ਮਾਰੇ ਗਏ। ਫੌਜ ਨੇ ਕਿਹਾ ਕਿ ਜਵਾਨਾਂ ਨੇ ਗੜਬੜ ਵਾਲੇ ਖੈਬਰ ਪਖਤੂਨਖਵਾ ਸੂਬੇ ਦੇ ਕੁਰਮ ਜ਼ਿਲ੍ਹੇ ’ਚ ਕਾਰਵਾਈ ਦੌਜਾਨ 12 ਦਹਿਸ਼ਤਗਰਦਾਂ...
Advertisement
ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਉੱਤਰ-ਪੱਛਮੀ ਪਾਕਿਸਤਾਨ ’ਚ ਦੋ ਵੱਖ-ਵੱਖ ਮੁਕਾਬਲਿਆਂ ’ਚ ਤਹਿਰੀਕ-ਤਾਲਿਬਾਨ-ਪਾਕਿਸਤਾਨ (ਟੀ ਟੀ ਪੀ) ਦੇ 23 ਦਹਿਸ਼ਤਗਰਦ ਮਾਰੇ ਗਏ। ਫੌਜ ਨੇ ਕਿਹਾ ਕਿ ਜਵਾਨਾਂ ਨੇ ਗੜਬੜ ਵਾਲੇ ਖੈਬਰ ਪਖਤੂਨਖਵਾ ਸੂਬੇ ਦੇ ਕੁਰਮ ਜ਼ਿਲ੍ਹੇ ’ਚ ਕਾਰਵਾਈ ਦੌਜਾਨ 12 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਸੇ ਤਰ੍ਹਾਂ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਲਾਕੇ ’ਚ ਇਕ ਹੋਰ ਅਪਰੇਸ਼ਨ ਦੌਰਾਨ ਟੀ ਟੀ ਪੀ ਦੇ 11 ਦਹਿਸ਼ਤਗਰਦ ਮਾਰੇ ਗਏ। ਇਕ ਹੋਰ ਘਟਨਾ ’ਚ ਤੀੜਾ ਵੈਲੀ ’ਚ ਇਕ ਘਰ ਨੇੜੇ ਮੋਰਟਾਰ ਫਟਣ ਕਾਰਨ ਇਕ ਵਿਅਕਤੀ ਅਤੇ ਉਸ ਦਾ ਚਾਰ ਸਾਲ ਦਾ ਬੱਚਾ ਮਾਰੇ ਗਏ। ਉਧਰ ਦੱਖਣੀ ਵਜ਼ੀਰਿਸਤਾਨ ’ਚ ਸੁਰੱਖਿਆ ਬਲਾਂ ਨੂੰ ਬੀਰਮਲ ਤਹਿਸੀਲ ’ਚ 16 ਆਈ ਈ ਡੀਜ਼ ਮਿਲੀਆਂ ਹਨ। ਕੁਝ ਅਣਪਛਾਤੇ ਵਿਅਕਤੀਆਂ ਨੇ ਲੱਕੀ ਮਾਰਵਤ ’ਚ ਟੀ ਟੀ ਪੀ ਕਮਾਂਡਰ ਵਲੀ ਉਰਫ਼ ਵੁਲੂ ਕਾਕਾਖੇਲ ਨੂੰ ਜਿਊਂਦਾ ਫੜ ਲਿਆ ਹੈ।
Advertisement
Advertisement
×

