DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Afghan-Pak ਸਰਹੱਦ ’ਤੇ ਫ਼ੌਜੀ ਝੜਪਾਂ ਦੌਰਾਨ 19 ਪਾਕਿ ਜਵਾਨ ਤੇ 3 ਅਫ਼ਗ਼ਾਨ ਨਾਗਰਿਕ ਹਲਾਕ

19 Pakistani soldiers, 3 Afghan civilians killed in clashes between Afghan-Pak border forces; ਪਾਕਿ ਦੇ ਹਵਾਈ ਹਮਲਿਆਂ ਪਿੱਛੋਂ ਵਧਿਆ ਤਣਾਅ
  • fb
  • twitter
  • whatsapp
  • whatsapp
Advertisement

ਕਾਬੁਲ, 28 ਦਸੰਬਰ

ਮੁਕਾਮੀ ਮੀਡੀਆ ਨੇ ਸ਼ਨਿੱਚਰਵਾਰ ਨੂੰ ਰਿਪੋਰਟ ਦਿੱਤੀ ਕਿ ਸਰਹੱਦੀ ਕਰਾਸਿੰਗ ਪੁਆਇੰਟਾਂ 'ਤੇ ਅਫ਼ਗ਼ਾਨ ਅਤੇ ਪਾਕਿਸਤਾਨੀ ਸਰਹੱਦੀ ਦਸਤਿਆਂ ਵਿਚਕਾਰ ਭਾਰੀ ਝੜਪਾਂ ਹੋਈਆਂ ਹਨ ਅਤੇ ਇਸ ਕਾਰਨ ਵਿੱਚ 19 ਪਾਕਿਸਤਾਨੀ ਫ਼ੌਜੀ ਜਵਾਨ ਅਤੇ ਤਿੰਨ ਅਫ਼ਗ਼ਾਨ ਨਾਗਰਿਕ ਮਾਰੇ ਗਏ ਹਨ। ਸਿਨਹੂਆ (Xinhua ) ਖ਼ਬਰ ਏਜੰਸੀ ਮੁਤਾਬਕ ਟੋਲੋਨਿਊਜ਼ (TOLOnews) ਨੇ ਕੌਮੀ ਸਲਾਮਤੀ ਮੰਤਰਾਲੇ ਦੇ ਇੱਕ ਸਰੋਤ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੇ ਪੂਰਬੀ ਅਫ਼ਗ਼ਾਨਿਸਤਾਨ ਦੇ ਖ਼ੋਸਤ ਅਤੇ ਪਕਤਿਕਾ ਸੂਬਿਆਂ ਵਿੱਚ ਭਿਆਨਕ ਝੜਪਾਂ ਜਾਰੀ ਹਨ।

Advertisement

ਅਫ਼ਗਾਨ ਸਰਹੱਦੀ ਬਲਾਂ ਨੇ ਖੋਸਤ ਸੂਬੇ ਦੇ ਅਲੀ ਸ਼ਿਰ ਜ਼ਿਲ੍ਹੇ ਵਿੱਚ ਕਈ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਅੱਗ ਲਗਾ ਦਿੱਤੀ ਹੈ ਅਤੇ ਪਕਤਿਕਾ ਸੂਬੇ ਦੇ ਦਾਂਦ-ਏ-ਪਟਾਨ ਜ਼ਿਲ੍ਹੇ ਵਿੱਚ ਦੋ ਪਾਕਿਸਤਾਨੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਹੈ। ਸੂਤਰ ਨੇ ਹੋਰ ਕਿਹਾ ਕਿ ਦਾਂਦ-ਏ-ਪਟਾਨ ਜ਼ਿਲ੍ਹੇ ਵਿੱਚ ਪਾਕਿਸਤਾਨੀ ਸੈਨਿਕਾਂ ਵੱਲੋਂ ਦਾਗੇ ਗਏ ਮੋਰਟਾਰ ਗੋਲੇ ਕਾਰਨ ਤਿੰਨ ਅਫ਼ਗ਼ਾਨ ਨਾਗਰਿਕਾਂ ਦੀ ਮੌਤ ਹੋ ਗਈ।

ਦੱਸਿਆ ਜਾਂਦਾ ਹੈ ਕਿ ਇਹ ਝੜਪਾਂ ਮੰਗਲਵਾਰ ਰਾਤ ਨੂੰ ਪਕਤਿਕਾ ਸੂਬੇ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਤੋਂ ਭੜਕੀਆਂ ਹਨ। ਇਸ ਹਮਲੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 51 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ, ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ, ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ’ਚ ਵਾਧਾ ਹੋਇਆ ਹੈ ਕਿਉਂਕਿ ਨਵੀਂ ਅਫ਼ਗ਼ਾਨ ਸਰਕਾਰ ਵੱਲੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਤੇ ਮਜ਼ਬੂਤ ​​ਕੀਤਾ ਜਾ ਰਿਹਾ ਹੈ।

ਟੀਟੀਪੀ ਦਾ ਟੀਚਾ ਪਾਕਿਸਤਾਨ ਵਿੱਚ ਇਸਲਾਮੀ ਅਮੀਰਾਤ ਕਾਇਮ ਕਰਨਾ ਹੈ, ਜਿਵੇਂ ਕਿ ਇਸਦੇ ਭਰਾ ਸੰਗਠਨ ਨੇ ਕਾਬੁਲ ਵਿੱਚ ਕੀਤਾ ਸੀ। ਇਸਲਾਮਾਬਾਦ ਸਥਿਤ ਸੈਂਟਰ ਫਾਰ ਰਿਸਰਚ ਐਂਡ ਸਿਕਿਓਰਿਟੀ ਸਟੱਡੀਜ਼ (Center for Research and Security Studies) ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 2022 ਦੇ ਮੁਕਾਬਲੇ 2023 ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ਵਿੱਚ ਹੋਈਆਂ ਮੌਤਾਂ ਵਿੱਚ 56 ਫ਼ੀਸਦੀ ਇਜ਼ਾਫ਼ਾ ਹੋਇਆ ਹੈ, ਜਿਨ੍ਹਾਂ ਵਿੱਚ 500 ਸੁਰੱਖਿਆ ਕਰਮਚਾਰੀ ਵੀ ਸ਼ਾਮਲ ਹਨ, ਜਿਸ ਵਿੱਚ 1,500 ਤੋਂ ਵੱਧ ਲੋਕ ਮਾਰੇ ਗਏ ਹਨ।

ਇਸਲਾਮਾਬਾਦ ਵੱਲੋਂ ਕਾਬੁਲ ਹਕੂਮਤ 'ਤੇ ਸਰਹੱਦ ਪਾਰ ਅੱਤਵਾਦ ਫੈਲਾਉਣ ਦਾ ਦੋਸ਼ ਲਗਾਉਣ ਤੋਂ ਬਾਅਦ ਅਫ਼ਗ਼ਾਨ ਤਾਲਿਬਾਨ ਅਤੇ ਪਾਕਿਸਤਾਨ ਸਰਕਾਰ ਵਿਚਕਾਰ ਸਬੰਧ ਹੋਰ ਤਣਾਅਪੂਰਨ ਹੋ ਗਏ ਹਨ। -ਆਈਏਐਨਐਸ

Advertisement
×