ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਾਈਜੀਰੀਆ ਵਿੱਚ ਆਤਮਘਾਤੀ ਹਮਲੇ ਕਾਰਨ 12 ਹਲਾਕ

ਕਈਆਂ ਦੇ ਜ਼ਖਮੀ ਹੋਣ ਦਾ ਖਦਸ਼ਾ; ਭੀੜ ਵਾਲੀ ਜਗ੍ਹਾ ਨੂੰ ਬਣਾਇਆ ਗਿਆ ਨਿਸ਼ਾਨਾ
Advertisement

ਮਾਈਡੁਗੁਰੀ (ਨਾਈਜੀਰੀਆ), 21 ਜੂਨ

ਨਾਈਜੀਰੀਆ ਦੇ ਉੱਤਰ-ਪੂਰਬੀ ਬੋਰਨੋ ਸੂਬੇ ’ਚ ਬੰਬ ਧਮਾਕਾ ਹੋਇਆ। ਇਹ ਪਤਾ ਲੱਗਿਆ ਹੈ ਕਿ ਮੱਛੀ ਬਾਜ਼ਾਰ ਵਿੱਚ ਇਹ ਧਮਾਕਾ ਮਹਿਲਾ ਆਤਮਘਾਤੀ ਹਮਲਾਵਰ ਨੇ ਕੀਤਾ ਹੈ ਜਿਸ ਨਾਲ ਲਗਪਗ 12 ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ।

Advertisement

ਬੋਰਨੋ ਰਾਜ ਪੁਲੀਸ ਦੇ ਬੁਲਾਰੇ ਨਾਹੁਮ ਕੇਨੇਥ ਦਾਸੋ ਨੇ ਦੱਸਿਆ ਕਿ ਇੱਕ ਔਰਤ ਨੇ ਆਪਣੇ ਸਰੀਰ ਨਾਲ ਵਿਸਫੋਟਕ ਸਮੱਗਰੀ ਲਗਾਈ ਹੋਈ ਸੀ। ਫਿਰ ਉਸ ਨੇ ਮੱਛੀ ਬਾਜ਼ਾਰ ’ਚ ਆ ਕੇ ਧਮਾਕਾ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਥਾਨਕ ਲੋਕਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ ਘੱਟੋ-ਘੱਟ 30 ਲੋਕ ਜ਼ਖਮੀ ਹੋਏ ਹਨ।

ਜ਼ਿਕਰਯੋਗ ਹੈ ਕਿ ਬੋਰਨੋ ਸੂਬਾ ਬਗਾਵਤ ਦਾ ਕੇਂਦਰ ਹੈ। ਇਸ ਖੇਤਰ ’ਤੇ ਮੁੱਖ ਤੌਰ ’ਤੇ ਇਸਲਾਮੀ ਹਥਿਆਰਬੰਦ ਸਮੂਹ ਬੋਕੋ ਹਰਮ ਦਾ ਦਬਦਬਾ ਹੈ।-ਰਾਇਟਰਜ਼

Advertisement