DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿੰਦ ਦੇ ਇਤਿਹਾਸ ਦੇ ਵਿਲੱਖਣ ਘੋੜੇ

        ਬਹਾਦਰ ਸਿੰਘ ਗੋਸਲ ਜਦੋਂ ਤੋਂ ਮਨੁੱਖ ਨੇ ਸਮਾਜ ਵਿੱਚ ਵਿਚਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਸ ਦਾ ਵੱਖ-ਵੱਖ ਪਾਲਤੂ ਪਸ਼ੂਆਂ ਨਾਲ ਪਿਆਰ ਅਤੇ ਵਿਲੱਖਣ ਵਾਸਤਾ ਰਿਹਾ ਹੈ। ਇਨ੍ਹਾਂ ’ਚੋਂ ਕਈ ਪਸ਼ੂਆਂ ਨੂੰ ਉਹ ਆਵਾਜਾਈ ਦੇ...

  • fb
  • twitter
  • whatsapp
  • whatsapp
Advertisement

Advertisement

Advertisement

ਬਹਾਦਰ ਸਿੰਘ ਗੋਸਲ

ਜਦੋਂ ਤੋਂ ਮਨੁੱਖ ਨੇ ਸਮਾਜ ਵਿੱਚ ਵਿਚਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਸ ਦਾ ਵੱਖ-ਵੱਖ ਪਾਲਤੂ ਪਸ਼ੂਆਂ ਨਾਲ ਪਿਆਰ ਅਤੇ ਵਿਲੱਖਣ ਵਾਸਤਾ ਰਿਹਾ ਹੈ। ਇਨ੍ਹਾਂ ’ਚੋਂ ਕਈ ਪਸ਼ੂਆਂ ਨੂੰ ਉਹ ਆਵਾਜਾਈ ਦੇ ਸਾਧਨਾਂ ਅਤੇ ਕੁਝ ਨੂੰ ਖੇਤੀ ਦੇ ਕੰਮਾਂ ਲਈ ਵਰਤਦਾ ਰਿਹਾ। ਘੋੜਾ ਅਜਿਹਾ ਪਾਲਤੂ ਪਸ਼ੂ ਹੈ, ਜਿਸ ਦੀ ਵਰਤੋਂ ਉਸ ਨੇ ਆਵਾਜਾਈ ਦੇ ਸਾਧਨਾਂ ਅਤੇ ਜੰਗਾਂ-ਯੁੱਧਾਂ ਲਈ ਕੀਤੀ। ਇਹੀ ਕਾਰਨ ਹੈ ਕਿ ਮਨੁੱਖ ਅਤੇ ਘੋੜੇ ਦਾ ਸਦੀਆਂ ਤੋਂ ਸਬੰਧ ਰਿਹਾ ਹੈ । ਹਿੰਦ ਦੇ ਇਤਿਹਾਸ ਨੂੰ ਪੜ੍ਹਿਆਂ ਅਤੇ ਜਾਚਿਆਂ ਕਈ ਵਿਲੱਖਣ ਘੋੜਿਆਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ’ਚ ਪ੍ਰਮੁੱਖ ਹੇਠ ਲਿਖੇ ਹਨ:

ਦਿਲਬਾਗ ਅਤੇ ਗੁਲਬਾਗ ਘੋੜੇ: ਜਦੋਂ 1630 ਈ. ਵਿੱਚ ਹਰਿਗੋਬਿੰਦਪੁਰ ਦੀ ਜੰਗ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਗਏ ਤਾਂ ਅਗਲੇ ਸਾਲ ਸੰਨ 1631 ਈ. ਵਿੱਚ ਹੀ ਉਨ੍ਹਾਂ ਨੂੰ ਇੱਕ ਹੋਰ ਜੰਗ ਲੜਨੀ ਪਈ, ਜਿਸ ਦਾ ਕਾਰਨ ਦੋ ਘੋੜੇ ਸਨ। ਇਨ੍ਹਾਂ ਘੋੜਿਆਂ ਦੇ ਹੀ ਨਾਂ ਦਿਲਬਾਗ ਅਤੇ ਗੁਲਬਾਗ ਸਨ। ਸਬੰਧਤ ਇਤਿਹਾਸ ਅਨੁਸਾਰ ਜਦੋੋੋਂ ਬਾਬਾ ਬੁੱਢਾ ਜੀ ਦੇ ਅਕਾਲ ਚਲਾਣੇ ਸਮੇਂ ਛੇਵੇਂ ਪਾਤਸ਼ਾਹ ਰਾਮਦਾਸਪੁਰ ਪੁੱਜੇ ਤਾਂ ਉਨ੍ਹਾਂ ਨੇ ਆਪਣੇ ਹੱਥੀਂ ਬਾਬਾ ਬੁੱਢਾ ਜੀ ਦਾ ਸਸਕਾਰ ਕੀਤਾ।

ਉੱਥੇ ਹੀ ਕਾਬਲ ਤੋਂ ਆਏ ਮਸੰਦ ਨੇ ਗੁਰੂ ਜੀ ਨੂੰ ਦੱਸਿਆ ਕਿ ਉਹ ਗੁਰੂ ਜੀ ਨੂੰ ਭੇਟ ਕਰਨ ਲਈ ਦੋ ਵਧੀਆ ਕਿਸਮ ਦੇ ਘੋੜੇ ਲੈ ਕੇ ਆ ਰਿਹਾ ਸੀ। ਲਾਹੌਰ ਕੋਲ ਆਇਆ ਤਾਂ ਲਾਹੌਰ ਦੇ ਨਵਾਬ ਅਨਾਇਤ ਉੱਲਾ ਖਾਨ ਦੇ ਕਹਿਣ ’ਤੇ ਇਹ ਫੌਜਦਾਰ ਲੱਲਾਬੇਗ ਨੇ ਖੋਹ ਲਏ। ਦਿਲਬਾਗ ਅਤੇ ਗੁਲਬਾਗ ਨਾਂ ਦੇ ਘੋੜਿਆਂ ਨੂੰ ਵਾਪਸ ਲਿਆਉਣ ਲਈ ਗੁਰੂ ਜੀ ਨੇ ਭਾਈ ਬਿਧੀ ਚੰਦ ਦੀ ਜ਼ਿੰਮੇਵਾਰੀ ਲਾਈ ਅਤੇ ਭਾਈ ਬਿਧੀ ਚੰਦ ਨੇ ਬਹੁਤ ਹੁਸ਼ਿਆਰੀ ਨਾਲ ਪਹਿਲਾ ਘੋੜਾ ਘਾਹੀ ਬਣ ਕੇ ਕਿਲ੍ਹੇ ’ਚੋਂ ਬਾਹਰ ਲਿਆਂਦਾ ਅਤੇ ਫਿਰ ਦੂਜਾ ਘੋੜਾ ਨਜੂਮੀ ਬਣ ਕੇ ਕਿਲ੍ਹੇ ਦੀ ਕੰਧ ਟਪਾ ਕੇ ਘੋੜਾ ਲੈ ਆਏ। ਇਨ੍ਹਾਂ ਘੋੜਿਆਂ ਦੀ ਮੁੜ ਪ੍ਰਾਪਤੀ ਲਈ ਲੱਲਾਬੇਗ ਤੇ ਜਲੰਧਰ ਦੇ ਫੌਜਦਾਰ ਕਮਰ ਬੇਗ ਨੇ ਆਪਣੀ ਹੇਠੀ ਸਮਝ ਕੇ ਵੱਡੀ ਫੌਜ ਲੈ ਕੇ ਗੁਰੂ ਜੀ ’ਤੇ ਧਾਵਾ ਬੋਲ ਦਿੱਤਾ ਅਤੇ ਮਹਿਰਾਜ ਦੇ ਲਾਗੇ ਗੁਰੂ ਨਾਥ ਦੀ ਢਾਬ ’ਤੇ ਛੇਵੇਂ ਗੁਰੂ ਨੂੰ ਤੀਜੀ ਜੰਗ 1637 ਈ. ਵਿੱਚ ਲੜਨੀ ਪਈ।

ਨੀਲਾ ਘੋੜਾ: ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੂੰ ਨੀਲਾ ਘੋੜਾ ਕਰਕੇ ਜਾਣਿਆ ਜਾਂਦਾ ਹੈ। ਇਹ ਘੋੜਾ ਬਹੁਤ ਹੀ ਵਿਲੱਖਣ ਅਤੇ ਸੁੰਦਰ ਸੀ। ਇਹ ਤਾਂ ਪਤਾ ਨਹੀਂ ਕਿ ਗੁਰੂ ਜੀ ਨੂੰ ਇਹ ਘੋੜਾ ਕਿਸ ਨੇ ਭੇਟ ਕੀਤਾ ਸੀ ਪਰ ਇਹ ਸੰਭਵ ਹੈ ਕਿ ਕਿਸੇ ਸ਼ਰਧਾਲੂ ਨੇ ਹੀ ਉਨ੍ਹਾਂ ਨੂੰ ਇਹ ਘੋੜਾ ਸਤਿਕਾਰ ਵਜੋਂ ਭੇਟ ਕੀਤਾ ਹੋਵੇਗਾ। ਇਸ ਉੱਤੇ ਸਵਾਰ ਹੋ ਕੇ ਗੁਰੂ ਜੀ ਨੇ ਕਈ ਜੰਗਾਂ ਲੜੀਆਂ। ਗੁਰੂ ਗੋਬਿੰਦ ਸਿੰਘ ਜੀ ਨੂੰ ਨੀਲੇ ਦਾ ਸ਼ਾਹ ਅਸਵਾਰ ਵੀ ਕਿਹਾ ਜਾਂਦਾ ਹੈ। ਗੁੁਰੂ ਗੋਬਿੰਦ ਸਿੰਘ ਜੀ ਆਪਣੇ ਨੀਲੇ ਘੋੜੇ ਲਈ ਮਸ਼ਹੂਰ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਪਨ ਤੋਂ ਹੀ ਆਪਣੇ ਮਾਮਾ ਕਿਰਪਾਲ ਚੰਦ ਜੀ ਦੀ ਨਿਗਰਾਨੀ ਹੇਠ ਘੋੜਸਵਾਰੀ ਦੀ ਕਲਾ ਸਿੱਖੀ। ਵੱਡੇ ਹੋ ਕੇ ਉਨ੍ਹਾਂ ਦਾ ਘੋੜਿਆਂ ਲਈ ਪਿਆਰ ਵੀ ਵਧ ਗਿਆ ਪਰ ਉਹ ਨੀਲੇ ਘੋੜੇ ਨੂੰ ਸਭ ਤੋਂ ਵੱਧ ਪਿਆਰ ਕਰਦੇ ਸਨ। ਅੱਜ ਵੀ ਇਸ ਤਰ੍ਹਾਂ ਦੇ ਘੋੜਿਆਂ ਦਾ ਵੰਸ਼ ਹਜ਼ੂਰ ਸਾਹਿਬ ਨੰਦੇੜ ਵਿਖੇ ਹੈ ਪਰ ਕਿਸੇ ਨੂੰ ਵੀ ਸਤਿਕਾਰ ਵਜੋਂ ਇਨ੍ਹਾਂ ਘੋੜਿਆਂ ਦੀ ਸਵਾਰੀ ਕਰਨ ਦੀ ਇਜਾਜ਼ਤ ਨਹੀਂ ਹੈ। ਹੋਲੇ ਮਹੱਲੇ ’ਤੇ ਉਨ੍ਹਾਂ ਨੂੰ ਸੁੰਦਰ ਢੰਗ ਨਾਲ ਝਾਂਜਰਾਂ ਅਤੇ ਘੋੜਸਵਾਰੀ ਦੇ ਸਾਮਾਨ ਨਾਲ ਸਜਾਇਆ ਜਾਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਦਾ ਲੈਲੀ ਘੋੜਾ: ਰਣਜੀਤ ਸਿੰਘ ਨੇ 1801 ਈ. ਵਿੱਚ 20 ਸਾਲ ਦੀ ਉਮਰ ਵਿੱਚ ਮਹਾਰਾਜਾ ਬਣ ਕੇ ਆਪਣਾ ਰਾਜਭਾਗ ਅਫਗਾਨਿਸਤਾਨ ਤੱਕ ਵਧਾਇਆ ਅਤੇ ਸਿੱਖ ਰਾਜ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਦੇ ਸ਼ੌਕੀਨ ਸਨ। ਉਹ ਵਧੀਆ ਨਸਲ ਦੇ ਘੋੜਿਆਂ ਦੇ ਚਾਹਵਾਨ ਸਨ। ਸਾਰਾ-ਸਾਰਾ ਦਿਨ ਘੋੜੇ ਦੀ ਕਾਠੀ ’ਤੇ ਹੀ ਕੱਢ ਦਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਮਨਪਸੰਦ ਘੋੜੇ ਦਾ ਨਾਂ ਲੈਲੀ ਸੀ, ਜਿਸ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਕਈ ਲੜਾਈਆਂ ਲੜੀਆਂ ਅਤੇ ਲੱਖਾਂ ਰੁਪਏ ਖਰਚ ਕੀਤੇ।

ਭਾਵੇਂ ਮਹਾਰਾਜਾ ਕੋਲ ਬਹੁਤ ਸਾਰੇ ਵਧੀਆ ਅਤੇ ਕੀਮਤੀ ਘੋੜੇ ਸਨ ਅਤੇ ਉਹ ਘੋੜਿਆਂ ਨੂੰ ਬਹੁਤ ਪਿਆਰ ਕਰਦੇ ਸਨ ਪਰ ਲੈਲੀ ਨੂੰ ਪ੍ਰਾਪਤ ਕਰਨ ਦਾ ਉਨ੍ਹਾਂ ਨੂੰ ਇੱਕ ਜਨੂਨ ਸੀ। ਇਸ ਘੋੜੇ ਬਾਰੇ ਕਈ ਰੌਚਕ ਕਹਾਣੀਆਂ ਪ੍ਰਚੱਲਿਤ ਸਨ। ਕਿਹਾ ਜਾਂਦਾ ਹੈ ਕਿ ਜਨਰਲ ਵੈਚੁਰਾ, ਜੋ ਨੈਪੋਲੀਅਨ ਲਈ ਲੜਿਆ ਸੀ, ਉਹ ਬਾਅਦ ਵਿੱਚ ਯੂਰਪ ਛੱਡ ਕੇ 1822 ਈ. ਤੋਂ ਲਾਹੌਰ ਸਿਖਲਾਈ ਲੈ ਰਿਹਾ ਸੀ ਅਤੇ ਉਸ ਨੇ ਜਨਰਲ ਐਲਾਰਡ ਨਾਲ ਮਿਲ ਕੇ ਰਣਜੀਤ ਸਿੰਘ ਦੀ ਫੌਜ ਦੀ ਅਗਵਾਈ ਕੀਤੀ ਅਤੇ ਨੌਸ਼ਹਿਰਾ ਦੀ ਲੜਾਈ ਲੜੀ। ਇਸ ਲੜਾਈ ਤੋਂ ਬਾਅਦ ਉਸ ਨੇ ਸ਼ਾਹ ਮੁਹੰਮਦ ਤੋਂ ਰਣਜੀਤ ਸਿੰਘ ਲਈ ਘੋੜਾ ਪ੍ਰਾਪਤ ਕੀਤਾ। ਇਹ ਸਚਮੁੱਚ ਹੀ ਇੱਕ ਸ਼ਾਨਦਾਰ ਘੋੜਾ ਸੀ। ਕਈ ਇਤਿਹਾਸਕਾਰ ਇਸ ਨੂੰ ਘੋੜੀ ਵੀ ਦੱਸਦੇ ਹਨ।

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਲੈਲੀ ਘੋੜਾ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਮਰ ਗਿਆ ਸੀ, ਜਿਸ ਦਾ ਮਹਾਰਾਜਾ ਨੇ ਕਾਫੀ ਗਮ ਕੀਤਾ ਅਤੇ ਮਹਾਰਾਜਾ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਘੋੜੇ ਨੂੰ 21 ਤੋਪਾਂ ਦੀ ਸਲਾਮੀ ਨਾਲ ਸਰਕਾਰੀ ਸ਼ਾਨ ਨਾਲ ਦਫਨਾਇਆ ਗਿਆ। ਸੰਨ 1826 ਈ. ਨੂੰ ਮਹਾਰਾਜ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਏ ਤੇ ਜੂਨ 1839 ਨੂੰ ਅਕਾਲ ਚਲਾਨਾ ਕਰ ਗਏ।

ਅਬਦਾਲੀ ਦਾ ਘੋੜਾ ‘ਚੱਕੀ’: ਜਦੋਂ ਸੰਸਾਰ ਪ੍ਰਸਿੱਧ ਪਾਣੀਪਤ ਦੀ ਤੀਜੀ ਲੜਾਈ 14 ਜਨਵਰੀ 1762 ਈ. ਨੂੰ ਲੜੀ ਗਈ ਤਾਂ ਉਸ ਸਮੇਂ ਦੋਵੇਂ ਮਜ਼ਬੂਤ ਫੌਜਾਂ ਇੱਕ-ਦੂਜੇ ਦੇ ਸਾਹਮਣੇ ਸਨ। ਅਬਦਾਲੀ ਨੇ ਮਰਹੱਟਿਆਂ ਦਾ ਘੇਰਾ ਘੱਤ ਲਿਆ ਸੀ, ਕਈ ਛੋਟੇ ਰਾਜਿਆਂ ਨੇ ਵੀ ਮਰਹੱਟਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਰਸਤੇ ਵਿੱਚ ਹੀ ਘੇਰ ਲਿਆ ਗਿਆ। ਅਬਦਾਲੀ ਨੇ ਆਪਣਾ ਡੇਰਾ ਬੁਲੰਦ ਸ਼ਹਿਰ ਰੱਖਿਆ ਹੋਇਆ ਸੀ ਪਰ ਮਰਹੱਟਿਆਂ ਨੇ ਕਰਨਾਲ ਤੱਕ ਕਬਜ਼ਾ ਕਰਕੇ ਕਈ ਥਾਂ ਅਫਗਾਨੀਆਂ ਨੂੰ ਹਾਰ ਦਾ ਮੂੰਹ ਦੇਖਣ ਲਈ ਮਜਬੂਰ ਕਰ ਦਿੱਤਾ। ਬੁਲੰਦ ਸ਼ਹਿਰ ਰਹਿੰਦੇ ਹੀ ਅਬਦਾਲੀ ਨੂੰ ਖਬਰ ਮਿਲੀ ਕਿ ਮਰਹੱਟਿਆਂ ਨੇ ਕਰਨਾਲ ’ਤੇ ਕਬਜ਼ਾ ਕਰਕੇ ਅਬਦੁਸ-ਸਮਦ-ਖਾਨ ਅਤੇ ਮੀਆਂ ਕੁਤਬਸ਼ਾਹ ਦਾ ਸਿਰ ਕਲਮ ਕਰਕੇ ਉਨ੍ਹਾਂ ਦੇ ਸਿਰਾਂ ਨੂੰ ਫੌਜਾਂ ਵਿਚ ਘੁਮਾਇਆ ਸੀ। ਇਸ ਕਾਰਨ ਅਬਦਾਲੀ ਗੁੱਸੇ ਵਿੱਚ ਆ ਕੇ ਬੋਲਿਆ, ‘ਹੁਣ ਮੈਂ ਅਫਗਾਨਾਂ ਦੀ ਬੇਇਜ਼ਤੀ ਹੋਰ ਸਹਾਰ ਨਹੀਂ ਸਕਦਾ। ਮੈਂ ਅਜੇ ਜਿਊਂਦਾ ਹਾਂ।’ ਗੁੱਸੇ ਵਿੱਚ ਹੀ ਉਹ ਬਾਗਪਤ ਤੋਂ ਜਮਨਾ ਪਾਰ ਕਰਕੇ 26 ਅਕਤੂਬਰ 1760 ਨੂੰ ਫੌਜਾਂ ਸਮੇਤ ਪੱਛਮੀ ਕਿਨਾਰੇ ਉੱਤੇ ਪਹੁੰਚ ਗਿਆ ਅਤੇ ਜੰਗ ਦੀ ਤਿਆਰੀ ਵਿੱਚ ਰੁਝ ਗਿਆ। ਮਰਹੱਟਿਆਂ ਨੂੰ ਖਾਣ-ਪੀਣ ਦੀ ਰਸਦ ਦੀ ਘਾਟ ਆ ਗਈ। ਜਦੋਂ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਲੜਨ ਦਾ ਹੋਰ ਵੀ ਚਾਅ ਚੜ੍ਹ ਗਿਆ। ਉਹ ਆਪਣੇ ਘੋੜੇ ‘ਚੱਕੀ’ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਰਾਤ ਵਾਲੇ ਕੱਪੜਿਆਂ ਵਿੱਚ ਹੀ ਆਪਣੇ ਘੋੜੀ ਚੱਕੀ ਕੋਲ ਜਾ ਪਹੁੰਚਿਆ ਅਤੇ ਉਸ ਨੂੰ ਥਾਪੀ ਦੇ ਕੇ ਉਸ ’ਤੇ ਸਵਾਰ ਹੋ ਕੇ ਜੰਗ ਦੀ ਤਿਆਰੀ ਲਈ ਆਪਣੀਆਂ ਫੌਜਾਂ ਵਿੱਚ ਜਾ ਵੜਿਆ। ਉਸ ਨੂੰ ਆਪਣੇ ਘੋੜੇ ’ਤੇ ਬਹੁਤ ਮਾਣ ਸੀ. ਜਿਸ ਨੇ ਉਸ ਨੂੰ ਕਈ ਜੰਗਾਂ ਜਿਤਾਈਆਂ ਸਨ। ਇਸ ਤਰ੍ਹਾਂ ਚੱਕੀ ਘੋੜੇ ’ਤੇ ਸਵਾਰ ਹੋ ਕੇ ਉਹ ਰਾਤ ਨੂੰ ਜੰਗੀ ਤਿਆਰੀਆਂ ਵਿੱਚ ਲੱਗ ਗਿਆ ਅਤੇ ਉਸ ’ਤੇ ਸਵਾਰ ਹੋ ਕੇ ਆਪਣੀਆਂ ਸਾਰੀਆਂ ਫੌਜਾਂ ਵਿੱਚ ਘੁੰਮ ਆਇਆ। ਉਸ ਦਾ ਇਹ ਘੋੜਾ ਜੰਗੀ ਮਸ਼ਕਾਂ ਵਿੱਚ ਮਾਹਿਰ ਸੀ। ਇਸ ਤਰ੍ਹਾਂ ਚੱਕੀ ਘੋੜੇ ਅਤੇ ਰਾਤ ਦੀ ਪੁਸ਼ਾਕ ਵਿੱਚ ਉਸ ਨੇ ਚੰਗੀ ਯੁੱਧ ਨੀਤੀ ਬਣਾਈ ਅਤੇ ਮਰਹੱਟਿਆਂ ਨੂੰ ਕਰਾਰੀ ਹਾਰ ਦਿੱਤੀ।

ਮਹਾਰਾਣਾ ਪ੍ਰਤਾਪ ਦਾ ਚੇਤਕ ਘੋੜਾ: ਚੇਤਕ ਘੋੜੇ ਦਾ ਨਾਂ ਵੀ ਹਿੰਦ ਦੇ ਇਤਿਹਾਸ ਵਿੱਚ ਬਹੁਤ ਮਸ਼ਹੂਰ ਰਿਹਾ ਹੈ। ਇਸ ਘੋੜੇ ਦਾ ਇਤਿਹਾਸ ਮੇਵਾੜ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਘੋੜੇ ਦਾ ਨਾਂ ਸਭ ਤੋਂ ਪਹਿਲਾਂ ਅਠਾਰਵੀਂ ਸਦੀ ਵਿੱਚ ਇੱਕ ਗਾਥਾ ਵਿੱਚ ਗਾਇਆ ਗਿਆ ਸੀ। ਇਹ ਘੋੜਾ ਸੱਚਮੁੱਚ ਹੀ ਆਪਣੇ ਮਾਲਕ ਪ੍ਰਤੀ ਸਮਰਪਿਤ ਸੀ ਅਤੇ ਕਿਸੇ ਵੀ ਸਥਿਤੀ ਵਿੱਚ ਆਪਣੇ ਮਾਲਕ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਬਹਾਦਰ ਗਿਣਿਆ ਜਾਂਦਾ ਸੀ।

ਚੇਤਕ ਆਪਣੇ ਮਾਲਕ ਮਹਾਰਾਣਾ ਪ੍ਰਤਾਪ ਲਈ ਪਿਆਰ, ਬਹਾਦਰੀ ਅਤੇ ਰੱਖਿਅਕ ਦਾ ਪ੍ਰਤੀਕ ਬਣਿਆ ਹੋਇਆ ਸੀ। ਜਦੋਂ 1553 ਈ. ਵਿੱਚ ਇੱਕ ਹਾਰ ਤੋਂ ਬਾਅਦ ਮਹਾਰਾਣਾ ਉਦੈ ਸਿੰਘ ਨੇ ਆਪਣੀ ਰਾਜਧਾਨੀ ਚਿਤੌੜਗੜ੍ਹ ਤੋਂ ਊਦੈਪੁਰ ਬਦਲ ਲਈ ਤਾਂ ਕੁੱਝ ਸਾਲਾਂ ਬਾਅਦ ਉਨ੍ਹਾਂ ਦੇ ਪੁੱਤਰ ਮਹਾਰਾਣਾ ਪ੍ਰਤਾਪ ਨੇ ਮੇਵਾੜ ਦਾ ਰਾਜ ਸੰਭਾਲਿਆ ਅਤੇ 25 ਸਾਲਾਂ ਤੱਕ ਬਹਾਦਰੀ ਅਤੇ ਦ੍ਰਿੜ੍ਹਤਾ ਨਾਲ ਰਾਜ ਕੀਤਾ। ਚੇਤਕ ਉਸ ਦਾ ਆਪਣਾ ਚੁਣਿਆ ਘੋੜਾ ਸੀ, ਜਿਸ ਨੂੰ ਉਹ ਅੰਤਾਂ ਦਾ ਪਿਆਰ ਕਰਦਾ ਸੀ। ਚੇਤਕ ਇਕ ਮਾਰਵਾੜੀ ਘੋੜਾ ਸੀ ਅਤੇ ਬਹਾਦਰ ਘੋੜਾ ਸਾਬਿਤ ਹੋਇਆ। ਜਦੋਂ ਸੰਨ 1576 ਈ. ਵਿੱਚ ਸਮਰਾਟ ਅਕਬਰ ਨੇ ਉਦੈਪੁਰ ਉੱਤੇ ਕਬਜ਼ਾ ਕਰਨ ਲਈ ਯਾਤਰਾ ਸ਼ੁਰੂ ਕੀਤੀ ਤਾਂ ਮਹਾਰਾਣਾ ਪ੍ਰਤਾਪ ਅਤੇ ਉਸ ਦੇ ਆਦਮੀਆਂ ਨੇ ਹਲਦੀ ਘਾਟੀ ਵਿੱਚ ਰਾਹ ਰੋਕ ਲਿਆ ਅਤੇ ਚਾਰ ਘੰਟੇ ਤੱਕ ਖੂਨੀ ਲੜਾਈ ਹੋਈ। ਲੜਾਈ ਦੌਰਾਨ ਇੱਕ ਹਾਥੀ ਨੇ ਚੇਤਕ ਘੋੜੇ ਦੇ ਪਿਛਲੇ ਇੱਕ ਪੈਰ ਨੂੰ ਦੰਦ ਨਾਲ ਪਾੜ ਦਿੱਤਾ ਅਤੇ ਘੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖ਼ਮੀ ਹੋਣ ਤੋਂ ਬਾਅਦ ਵੀ ਤਿੰਨ ਟੰਗਾਂ ਦੇ ਸਹਾਰੇ ਇਹ ਬਹਾਦਰ ਘੋੜਾ ਮਹਾਰਾਣਾ ਪ੍ਰਤਾਪ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣ ਵਿੱਚ ਸਫਲ ਰਿਹਾ ਅਤੇ ਅੰਤ ਵਿੱਚ ਡਿੱਗ ਗਿਆ। ਉਸ ਦੀ ਮੌਤ ਤੋਂ ਬਾਅਦ ਮਹਰਾਣਾ ਪ੍ਰਤਾਪ ਨੇ ਬਹੁਤ ਵਿਰਲਾਪ ਕੀਤਾ। ਕਿਹਾ ਜਾਂਦਾ ਹੈ ਕਿ ਹਲਦੀ ਘਾਟੀ ਦੀ ਜੰਗ ਵਿੱਚ ਇਸ ਘੋੜੇ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਇਆ ਅਤੇ 25 ਫੁੱਟ ਡੂੰਘੇ ਟੋਏ ਤੋਂ ਛਾਲ ਮਾਰ ਕੇ ਆਪਣੇ ਮਾਲਕ ਨੂੰ ਬਚਾਇਆ ਸੀ। ਹਲਦੀ ਘਾਟੀ ਵਿੱਚ ਚੇਤਕ ਦਾ ਇੱਕ ਮੰਦਿਰ ਵੀ ਹੈ।

ਸੰਪਰਕ: 98764-52223

Advertisement
×