ਜ਼ੋਮੈਟੋ ਆਰਡਰ: ਮਹਿਲਾ ਵੱਲੋਂ AI ਕੇਕ ਦੀ ਫੋਟੋ ਨਾਲ ਰਿਫੰਡ ਲੈਣ ਦੀ ਕੋਸ਼ਿਸ਼, ਬੇਕਰੀ ਨੇ ਕੀਤਾ ਬੇਨਕਾਬ
ਮੁੰਬਈ ਦੀ ਇੱਕ ਬੇਕਰੀ ਨੇ ਇੱਕ ਗ੍ਰਾਹਕ ਨੂੰ ਬੇਨਕਾਬ ਕੀਤਾ ਹੈ ਜਿਸਨੇ ਜ਼ੋਮੈਟੋ ਰਾਹੀਂ ਕੀਤੇ ਆਰਡਰ ਲਈ 1,820 ਦੇ ਰਿਫੰਡ ਦੀ ਮੰਗ ਕਰਨ ਲਈ AI (ਆਰਟੀਫਿਸ਼ੀਅਲ ਇੰਟੈਲੀਜੈਂਸ) ਦੁਆਰਾ ਤਿਆਰ ਕੀਤੀ ਤਸਵੀਰ ਦੀ ਵਰਤੋਂ ਕੀਤੀ ਹੈ। 'ਡਿਜ਼ਰਟ ਥੈਰੇਪੀ' ਨਾਂ ਦੀ...
ਮੁੰਬਈ ਦੀ ਇੱਕ ਬੇਕਰੀ ਨੇ ਇੱਕ ਗ੍ਰਾਹਕ ਨੂੰ ਬੇਨਕਾਬ ਕੀਤਾ ਹੈ ਜਿਸਨੇ ਜ਼ੋਮੈਟੋ ਰਾਹੀਂ ਕੀਤੇ ਆਰਡਰ ਲਈ 1,820 ਦੇ ਰਿਫੰਡ ਦੀ ਮੰਗ ਕਰਨ ਲਈ AI (ਆਰਟੀਫਿਸ਼ੀਅਲ ਇੰਟੈਲੀਜੈਂਸ) ਦੁਆਰਾ ਤਿਆਰ ਕੀਤੀ ਤਸਵੀਰ ਦੀ ਵਰਤੋਂ ਕੀਤੀ ਹੈ।
'ਡਿਜ਼ਰਟ ਥੈਰੇਪੀ' ਨਾਂ ਦੀ ਇੱਕ ਬੇਕਰੀ, ਜਿਸ ਦੇ ਪੂਰੇ ਮੁੰਬਈ ਵਿੱਚ ਆਊਟਲੈੱਟ ਹਨ, ਨੇ ਕਿਹਾ ਕਿ ਗ੍ਰਾਹਕ ਨੇ ਜ਼ੋਮੈਟੋ ਰਾਹੀਂ ਆਰਡਰ ਦਿੱਤਾ ਅਤੇ ਕੇਕ ਖਰਾਬ ਹੋਣ (spillage issue) ਦਾ ਦਾਅਵਾ ਕਰਕੇ ਪੂਰੇ ਪੈਸੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਦੋਂ ਉਸ ਨੂੰ ਸਬੂਤ ਵਜੋਂ ਫੋਟੋਆਂ ਅਪਲੋਡ ਕਰਨ ਲਈ ਕਿਹਾ ਗਿਆ, ਤਾਂ ਗ੍ਰਾਹਕ ਨੇ AI ਨਾਲ ਤਿਆਰ ਕੀਤੀ ਤਸਵੀਰ ਭੇਜ ਦਿੱਤੀ।
ਮੁੰਬਈ ਦੀ ਬੇਕਰੀ ਨੇ ਗ੍ਰਾਹਕ ਨੂੰ ਬੇਨਕਾਬ ਕੀਤਾ
ਡਿਜ਼ਰਟ ਥੈਰੇਪੀ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਇੱਕ ਬ੍ਰਾਂਡ ਵਜੋਂ, ਸਾਨੂੰ ਸਵਿਗੀ ਅਤੇ ਜ਼ੋਮੈਟੋ ’ਤੇ ਕਈ ਗ੍ਰਾਹਕਾਂ ਦੇ ਝੂਠੇ ਦਾਅਵਿਆਂ ਅਤੇ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ! ਕੋਈ ਵੀ ਝੂਠਾ ਦਾਅਵਾ ਹੁਣ ਸਾਨੂੰ ਹੈਰਾਨ ਜਾਂ ਪਰੇਸ਼ਾਨ ਨਹੀਂ ਕਰਦਾ। ਗ੍ਰਾਹਕ ਜਿਸ ਹੱਦ ਤੱਕ ਜਾਂਦੇ ਹਨ, ਉਹ ਕਈ ਵਾਰ ਨਿਰਾਸ਼ਾਜਨਕ ਹੁੰਦਾ ਹੈ ਅਤੇ ਕਈ ਵਾਰ ਹਾਸੋਹੀਣਾ ਹੱਦ ਤੱਕ ਮਜ਼ਾਕੀਆ ਵੀ।"
View this post on Instagram
"ਪਰ ਇਹ ਕਾਰਨਾਮਾ ਤਾਂ ਸੱਚਮੁੱਚ ਬਹੁਤ ਹੀ ਸ਼ਰਮਨਾਕ ਹੈ!"
ਬੇਕਰੀ ਨੇ ਅਦਿਤੀ ਸਿੰਘ ਦੀ ਸ਼ਿਕਾਇਤ ਦੀ ਫੋਟੋ ਸਾਂਝੀ ਕਰਦਿਆਂ ਕਿਹਾ, ‘‘ਅਦਿਤੀ ਸਿੰਘ ਨੇ ਜ਼ੋਮੈਟੋ 'ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸਾਡੇ ਕੇਕ ਦੀ AI ਦੁਆਰਾ ਤਿਆਰ ਕੀਤੀ ਤਸਵੀਰ ਵਰਤੀ ਹੈ।’’ ਅਦਿਤੀ ਨੇ ਆਪਣੇ ਆਰਡਰ ਕੀਤੇ 'ਆਲਮੰਡ ਪ੍ਰਾਲੀਨ ਸਟ੍ਰਾਬੇਰੀ ਡਾਰਕ ਚਾਕਲੇਟ ਕੇਕ' ਵਿੱਚ ਸਮੱਸਿਆ ਦੱਸੀ ਸੀ।
ਜ਼ੋਮੈਟੋ ਗ੍ਰਾਹਕ ਨੇ ਕੇਕ ਲਈ 1,820 ਰੁਪਏ ਦੇ ਪੂਰੇ ਰਿਫੰਡ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਕੇਕ ਦੀ ਚਾਕਲੇਟ ਚਾਰੇ ਪਾਸੇ ਫੈਲੀ ਹੋਈ ਸੀ ਜਿਵੇਂ ਕਿ ਕੇਕ ਇੱਕ ਪਾਸੇ ਤੋਂ ਡਿੱਗ ਗਿਆ ਹੋਵੇ।
ਚਾਕਲੇਟ ਕੇਕ ਦੀ AI ਤਸਵੀਰ
ਬਦਕਿਸਮਤੀ ਨਾਲ ਸਿੰਘ ਨੇ ਅਜਿਹੀ ਤਸਵੀਰ ਵਰਤੀ ਜੋ ਸਾਫ਼ ਤੌਰ 'ਤੇ ਨਕਲੀ ਸੀ ਅਤੇ ਬੇਕਰੀ ਨੇ ਇਸਨੂੰ ਚੁੱਪ ਕਰਕੇ ਬਰਦਾਸ਼ਤ ਨਹੀਂ ਕੀਤਾ।
ਇੰਸਟਾਗ੍ਰਾਮ 'ਤੇ ਨਕਲੀ ਚਾਕਲੇਟ ਕੇਕ ਦੀ ਤਸਵੀਰ ਸਾਂਝੀ ਕਰਦੇ ਹੋਏ, ਡਿਜ਼ਰਟ ਥੈਰੇਪੀ ਨੇ ਦੱਸਿਆ ਕਿ ਕਿਵੇਂ ਤਸਵੀਰ ਬਣਾਉਣ ਲਈ ਵਰਤੇ ਗਏ AI ਟੂਲ ਨੇ ਸਟ੍ਰਾਬੇਰੀ, ਕ੍ਰੀਮ ਦੀ ਬਣਤਰ ਜਾਂ "ਹੈਪੀ ਬਰਥਡੇ" ਟੈਗ ਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ।
View this post on Instagram
ਦਰਅਸਲ, ਸਿੰਘ ਵੱਲੋਂ ਅਪਲੋਡ ਕੀਤੀ ਗਈ ਤਸਵੀਰ ਨੂੰ ਧਿਆਨ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਚਾਕਲੇਟ ਕ੍ਰੀਮ ਨਕਲੀ ਲੱਗਦੀ ਹੈ, ਸਟ੍ਰਾਬੇਰੀਆਂ ਜ਼ਿਆਦਾ ਪੱਕੇ ਹੋਏ ਟਮਾਟਰਾਂ ਵਰਗੀਆਂ ਲੱਗਦੀਆਂ ਹਨ ਅਤੇ "ਹੈਪੀ ਬਰਥਡੇ" ਕੇਕ ਟੌਪਰ 'ਤੇ "Aappy Birthda" ਲਿਖਿਆ ਹੋਇਆ ਹੈ।
ਮੁੰਬਈ ਸਥਿਤ ਬੇਕਰੀ ਨੇ ਠੱਗੀ ਮਾਰਨ ਦੀ ਕੋਸ਼ਿਸ਼ ਕਰਨ ਵਾਲੀ ਜ਼ੋਮੈਟੋ ਗ੍ਰਾਹਕ ਨੂੰ ਬੇਨਕਾਬ ਕੀਤਾ ਅਤੇ ਲਿਖਿਆ: "ਇੱਕ ਹੋਸਪਿਟੈਲਿਟੀ ਬ੍ਰਾਂਡ ਵਜੋਂ ਸਾਨੂੰ ਛੋਟੀਆਂ-ਛੋਟੀਆਂ ਗਲਤੀਆਂ ਲਈ ਵੀ ਜਵਾਬਦੇਹ ਠਹਿਰਾਇਆ ਜਾਂਦਾ ਹੈ - ਕਈ ਵਾਰ ਤਾਂ ਅਜਿਹੀਆਂ ਸਥਿਤੀਆਂ ਨੂੰ ਵੀ ਗਲਤੀ ਮੰਨ ਲਿਆ ਜਾਂਦਾ ਹੈ ਜੋ ਗਲਤੀਆਂ ਹੁੰਦੀਆਂ ਹੀ ਨਹੀਂ! ਅਤੇ ਜਨਤਕ ਪਲੇਟਫਾਰਮਾਂ 'ਤੇ ਸਾਡੀ ਬਹੁਤ ਆਲੋਚਨਾ ਕੀਤੀ ਜਾਂਦੀ ਹੈ! ਪਰ ਗ੍ਰਾਹਕਾਂ ਦੀ ਗਲਤੀ ਦੱਸਣ ਲਈ ਕੋਈ ਪਲੇਟਫਾਰਮ ਨਹੀਂ ਹੈ!"
ਕੱਲ੍ਹ ਸਾਂਝੀ ਕੀਤੀ ਗਈ ਇੰਸਟਾਗ੍ਰਾਮ ਪੋਸਟ 'ਤੇ ਡਿਜ਼ਰਟ ਥੈਰੇਪੀ ਲਈ ਸਮਰਥਨ ਦਾ ਹੜ੍ਹ ਆ ਗਿਆ। ਇੱਕ ਯੂਜ਼ਰ ਨੇ ਲਿਖਿਆ, "ਮੈਨੂੰ ਲੱਗਦਾ ਹੈ ਕਿ ਪੂਰੇ ਭਾਰਤ ਵਿੱਚ ਇੱਕ ਪਾਬੰਦੀ ਸੂਚੀ (ban list) ਹੋਣੀ ਚਾਹੀਦੀ ਹੈ ਜੋ ਅਜਿਹੇ ਗ੍ਰਾਹਕਾਂ ਨੂੰ ਕਿਸੇ ਵੀ ਈ-ਕਾਮਰਸ ਪਲੇਟਫਾਰਮ ਤੋਂ ਬੈਨ ਕਰ ਦੇਵੇ।"
ਇੱਕ ਹੋਰ ਨੇ ਸੁਝਾਅ ਦਿੱਤਾ, "ਹਰ ਗ੍ਰਾਹਕ ਨੂੰ ਅਨਪੈਕਿੰਗ (ਪੈਕਿੰਗ ਖੋਲ੍ਹਣ) ਦੀ ਵੀਡੀਓ ਬਣਾਉਣ ਲਈ ਕਹੋ ਅਤੇ ਕਿਸੇ ਵੀ ਮੁੱਦੇ ਲਈ ਇਸਨੂੰ ਇੱਕ ਮਿਆਰੀ ਪ੍ਰਕਿਰਿਆ ਬਣਾਓ। ਜੇਕਰ ਪੈਕਿੰਗ ਖੋਲ੍ਹਣ ਵੇਲੇ ਕੋਈ ਵੀਡੀਓ ਨਹੀਂ ਬਣਾਈ ਗਈ, ਤਾਂ ਕਿਸੇ ਸ਼ਿਕਾਇਤ 'ਤੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ।"

