‘ਦਿ ਬੰਗਾਲ ਫਾਈਲਜ਼’ ਦੇ ਟ੍ਰੇਲਰ ਲਾਂਚ ’ਤੇ ਹੰਗਾਮਾ; ਨਿਰਮਾਤਾ ਨੇ ਕਾਨੁੂੰਨ ਵਿਵਸਥਾ ’ਤੇ ਚੁੱਕੇ ਸਵਾਲ
ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫਿਲਮ ‘ਦਿ ਬੰਗਾਲ ਫਾਈਲਜ਼’ ਦੇ ਟ੍ਰੇਲਰ ਲਾਂਚ ਪ੍ਰੋਗਰਾਮ ਨੂੰ ਅੱਜ ਕੋਲਕਤਾ ਦੇ ਇੱਕ ਹੋਟਲ ਵਿੱਚ ਆਖਰੀ ਸਮੇਂ ’ਤੇ ਰੋਕ ਦਿੱਤਾ ਗਿਆ।
ਅੱਜ ਕੋਲਕਤਾ ਵਿੱਚ ‘ਦਿ ਬੰਗਾਲ ਫਾਈਲਜ਼’ ਦੇ ਟ੍ਰੇਲਰ ਦੀ ਰਿਲੀਜ਼ ਦੌਰਾਨ ਹੰਗਾਮਾ ਹੋ ਗਿਆ। ਰਾਇਲ ਬੰਗਾਲ ਵਿਖੇ ਟ੍ਰੇਲਰ ਲਾਂਚ ਦੀਆਂ ਸਾਰੀਆਂ ਤਿਆਰੀਆਂ ਤੋਂ ਬਾਅਦ ਹੋਟਲ ਪ੍ਰਬੰਧਕ ਬੰਗਾਲ ਫਾਈਲਜ਼ ਦੇ ਟ੍ਰੇਲਰ ਲਾਂਚ ਦੀ ਇਜਾਜ਼ਤ ਨਹੀਂ ਦੇ ਰਹੇ ਸਨ।
ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਕਿਹਾ ,“ ਜੇਕਰ ਇਹ ਤਾਨਾਸ਼ਾਹੀ ਜਾਂ ਫਾਸ਼ੀਵਾਦ ਨਹੀਂ ਤਾਂ ਇਹ ਕੀ ਹੈ ? ਸੂਬੇ ਦੀ ਕਾਨੂੰਨ ਵਿਵਸਥਾ ਫੇਲ ਹੋ ਚੁੱਕਿਆ ਹੈ ਕੀ ਇਹੀ ਕਾਰਨ ਹੈ ਕਿ ਲੋਕ ਬੰਗਾਲ ਫਾਈਲਜ਼ ਨੁੂੰ ਸਹਿਯੋਗ ਕਰ ਰਹੇ ਹਨ।”
ਉਨ੍ਹਾਂ ਕਿਹਾ ਕਿ ,“ ਮੈਨੁੂੰ ਹੁਣ ਪਤਾ ਲੱਗਾ ਕਿ ਕੁਝ ਲੋਕ ਇੱਥੇ ਆਏ ਅਤੇ ਸਾਰੀਆਂ ਤਾਰਾਂ ਕੱਟ ਦਿੱਤੀਆਂ। ਮੈਨੂੰ ਨਹੀਂ ਪਤਾ ਕਿ ਇਹ ਕਿਸ ਦੇ ਹੁਕਮਾਂ ’ਤੇ ਹੋ ਰਿਹਾ ਹੈ। ਤੁਸੀਂ ਜਾਣਦੇ ਹੋ ਕਿ ਸਾਡੇ ਪਿੱਛੇ ਕੌਣ ਹਨ। ਇਹ ਪ੍ਰੋਗਰਾਮ ਸਾਰੇ ਟੈਸਟਾਂ ਤੋਂ ਬਾਅਦ ਹੋ ਰਿਹਾ ਸੀ। ਹੋਟਲ ਪ੍ਰਬੰਧਕ ਵੀ ਇਹ ਨਹੀਂ ਦੱਸ ਰਹੇ ਕਿ ਸਾਨੂੰ ਕਿਉਂ ਰੋਕਿਆ ਗਿਆ।”
ਅਗਨੀਹੋਤਰੀ ਨੇ ਦੱਸਿਆ, “ ਮੈਂ ਅਮਰੀਕਾ ਤੋਂ ਆਇਆ ਅਤੇ ਸਿੱਧੇ ਕੋਲਕਤਾ ਪਹੁੰਚਿਆਂ ਕਿਉਂਕੀ ਟ੍ਰੇਲਰ ਲਾਂਚ ਸੀ ਅਤੇ ਫਿਲਮਾਂ ਦੇ ਟ੍ਰੇਲਰ ਆਮ ਤੌਰ ’ਤੇ ਸਿਨੇਮਾਘਰਾਂ ਵਿੱਚ ਲਾਂਚ ਕੀਤੇ ਜਾਂਦੇ ਹਨ। ਹਾਲਾਂਕਿ ਜਦੋਂ ਮੈਂ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਸਭ ਤੋਂ ਵੱਡੇ ਮਲਟੀਪਲੈਕਸ ਚੇਨਾਂ ਵਿੱਚੋਂ ਇੱਕ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰਾ ਰਾਜਨੀਤਿਕ ਦਬਾਅ ਹੈ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਰਾਜਨੀਤਿਕ ਉਥਲ-ਪੁਥਲ ਹੋਵੇਗੀ।”
ਦੱਸ ਦਈਏ ਕਿ ਇਹ ਫਿਲਮ 1940 ਦੇ ਦਹਾਕੇ ਦੌਰਾਨ ਅਣਵੰਡੇ ਬੰਗਾਲ ਵਿੱਚ ਹੋਈ ਫਿਰਕੂ ਹਿੰਸਾ ਦੀ ਪੜਚੋਲ ਕਰਦੀ ਹੈ, ਜਿਸ ਵਿੱਚ 1946 ਦੇ ਡਾਇਰੈਕਟ ਐਕਸ਼ਨ ਡੇਅ ਅਤੇ 1946 ਦੇ ਦੰਗੇ ਅਤੇ ਹਿੰਦੂ ਨਸਲਕੁਸ਼ੀ ਵਰਗੀਆਂ ਘਟਨਾਵਾਂ ਸ਼ਾਮਲ ਹਨ।
ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਬੰਗਾਲ ਫਾਈਲਜ਼’ ਰਿਲੀਜ਼ ਤੋਂ ਪਹਿਲਾਂ ਕਾਫ਼ੀ ਵਿਵਾਦਾਂ ਵਿੱਚ ਹੈ। ਫਿਲਮ ਦਾ ਨਿਰਦੇਸ਼ਨ ਵਿਵੇਕ ਨੇ ਕੀਤਾ ਹੈ। ਜਦੋਂ ਕਿ ਇਸਦੇ ਨਿਰਮਾਤਾ ਅਭਿਸ਼ੇਕ ਅਗਰਵਾਲ, ਪੱਲਵੀ ਜੋਸ਼ੀ ਅਤੇ ਵਿਵੇਕ ਰੰਜਨ ਅਗਨੀਹੋਤਰੀ ਹਨ। ਇਸ ਵਿੱਚ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ, ਅਨੁਪਮ ਖੇਰ ਅਤੇ ਦਰਸ਼ਨ ਕੁਮਾਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।