'Son Of Sardaar 2' ਦੇ ਟ੍ਰੇਲਰ 'ਚ ਦਿਖਿਆ 'ਐਕਸ਼ਨ-ਇਮੋਸ਼ਨ' ਦਾ ਜ਼ਬਰਦਸਤ ਤਾਲਮੇਲ
ਬਾਲੀਵੁੱਡ ਅਦਾਕਾਰ ਅਜੇ ਦੇਵਗਨ ਇੱਕ ਵਾਰ ਮੁੜ 'Son Of Sardaar 2' ਫ਼ਿਲਮ ਨਾਲ ਵੱਡੇ ਪਰਦੇ 'ਤੇ ਧਮਾਲ ਮਚਾਉਣ ਵਾਲੇ ਹਨ। ਫ਼ਿਲਮ ਦੇ ਮੇਕਰਜ਼ ਵੱਲੋਂ ਅੱਜ ਇਸਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
ਟ੍ਰੇਲਰ ਦੀ ਇਬਤਿਦਾ ਹੁੰਦੀ ਹੈ ਅਜੇ ਦੇਵਗਨ ਤੋਂ, ਜੋ ਜੱਸੀ ਰੰਧਾਵਾ ਦਾ ਕਿਰਦਾਰ ਨਿਭਾ ਰਹੇ ਹਨ, ਜਿਨ੍ਹਾਂ ਦਾ ਵਿਆਹ ਨੀਰੂ ਬਾਜਵਾ ਦੇ ਨਾਲ ਹੋਇਆ ਹੈ।ਸ਼ੁਰੂ ਵਿੱਚ ਜੱਸੀ ਰੰਧਾਵਾ ਟ੍ਰੈਕਟਰ ਦੇ ਨਜ਼ਰ ਆਉਂਦੇ ਹਨ, ਇਸੇ ਦੌਰਾਨ ਬੈਕਗ੍ਰਾਉਂਡ ’ਚੋਂ ਆਵਾਜ਼ ਆਉਂਦੀ ਹੈ, "ਜੋ ਹਰ ਵਾਰ ਫਸੇ ਉਹ ਹੈ ਸਰਦਾਰ ਜੱਸੀ'। ਜੱਸੀ ਨੁੂੰ ਵਾਰ ਵਾਰ ਮੁਸੀਬਤਾਂ ਵਿੱਚ ਫਸਦਿਆਂ ਦਿਖਾਇਆ ਗਿਆ ਹੈ। ਪਹਿਲਾਂ ਝੂਠੇ ਪਿਆਰ ਵਿੱਚ, ਫਿਰ ਚਾਰ ਔਰਤਾਂ ਵਿੱਚ ਅਤੇ ਫਿਰ ਮਾਫ਼ੀਆ ਫੈਮਿਲੀ ਦੇ ਵਿੱਚ ਤੇ ਅਖ਼ੀਰ ਵਿੱਚ ਆਪਣੀ ਮਾਂ ਨਾਲ ਕੀਤੇ ਵਾਅਦੇ ਕਰਕੇ।
ਦਰਅਸਲ ਨੀਰੁੂ ਬਾਜਵਾ ਤੇ ਜੱਸੀ ਦਾ ਵਿਆਹੁਤਾ ਜੀਵਨ ਬੜਾ ਹੀ ਖ਼ੁਸ਼ਨੁਮਾ ਚੱਲ ਰਿਹਾ ਹੁੰਦਾ ਹੈ ਕਿ ਕੁੱਝ ਹੀ ਸਮੇਂ ਬਾਅਦ ਨੀਰੂ ਆਪਣੇ ਪਤੀ ਜੱਸੀ ਤੋਂ ਤਲਾਕ ਦੀ ਮੰਗ ਕਰਦੀ ਹੇੈ। ਇਥੋਂ ਹੀ ਜੱਸੀ ਦੇ ਜੀਵਨ ਵਿੱਚ ਸਾਰੀਆਂ ਮੁਸੀਬਤਾਂ ਸ਼ੁਰੂ ਹੁੰਦੀਆਂ ਹਨ।
ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਸਨ ਆਫ਼ ਸਰਦਾਰ-02' ਵਿਚ ਇਸ ਵਾਰ ਐਂਟਰਟੇਨਮੈਂਟ, ਐਕਸ਼ਨ ਤੇ ਇਮੋਸ਼ਨ ਦਾ ਟ੍ਰਿਪਲ ਤੜਕਾ ਵੇਖਣ ਨੁੂੰ ਮਿਲੇਗਾ, ਜੋ ਕਿ ਸਿਨੇਮਾ ਘਰਾਂ ਵਿੱਚ 25 ਜੁਲਾਈ ਨੁੂੰ ਰਿਲੀਜ਼ ਹੋਵੇਗੀ।