Ronaldo ਨੇ ਆਪਣੀ ਲਿਵ ਇਨ ਪਾਰਟਨਰ Georginagio ਨਾਲ ਮੰਗਣੀ ਕੀਤੀ
ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੇ ਲੰਮੇ ਸਮੇਂ ਆਪਣੀ ਲਿਵ ਇਨ ਪਾਰਟਨਰ ਰਹੀ ਜੌਰਜੀਨਾ ਰੌਡਰਿਗਜ਼ ਨਾਲ ਮੰਗਣਾ ਕਰ ਲਿਆ ਹੈ। ਜੌਰਜੀਨਾ 31 ਸਾਲ ਦੀ ਹੈ ਤੇ ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀ ਉਂਗਲੀ ਵਿਚ ਇਕ ਵੱਡੀ ਅੰਗੂਠੀ ਦਿਖਾਉਂਦਿਆਂ ਇਕ ਤਸਵੀਰ...
Advertisement
ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੇ ਲੰਮੇ ਸਮੇਂ ਆਪਣੀ ਲਿਵ ਇਨ ਪਾਰਟਨਰ ਰਹੀ ਜੌਰਜੀਨਾ ਰੌਡਰਿਗਜ਼ ਨਾਲ ਮੰਗਣਾ ਕਰ ਲਿਆ ਹੈ। ਜੌਰਜੀਨਾ 31 ਸਾਲ ਦੀ ਹੈ ਤੇ ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀ ਉਂਗਲੀ ਵਿਚ ਇਕ ਵੱਡੀ ਅੰਗੂਠੀ ਦਿਖਾਉਂਦਿਆਂ ਇਕ ਤਸਵੀਰ ਨਾਲ ਇਸ ਖ਼ੁਸ਼ਖ਼ਬਰੀ ਦਾ ਐਲਾਨ ਕੀਤਾ। ਜੌਰਜੀਨਾ ਨੇ ਤਸਵੀਰ ਨਾਲ ਸਪੈਨਿਸ਼ ਕੈਪਸ਼ਨ ਵਿਚ ਲਿਖਿਆ, ‘‘ਹਾਂ ਅਸੀਂ ਮੰਗਣੀ ਕਰ ਲਈ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਹੈ।’’
Advertisement
View this post on Instagram
ਜੌਰਜੀਨਾ ਤੇ 40 ਸਾਲਾ ਰੋਨਾਲਡੋ ਦੀਆਂ ਦੋ ਧੀਆਂ ਹਨ। ਉਸ ਨੇ ਰੋਨਾਲਡੋ ਦੇ ਹੋਰ ਤਿੰਨ ਬੱਚਿਆਂ ਦੀ ਪਰਵਰਿਸ਼ ਵਿਚ ਵੀ ਮਦਦ ਕੀਤੀ। ਜੌਰਜੀਨਾ ਨੇ 2022 ਵਿਚ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਸੀ, ਪਰ ਉਨ੍ਹਾਂ ਵਿਚੋਂ ਇਕ ਲੜਕੇ ਦੀ ਮੌਤ ਹੋ ਗਈ ਸੀ। ਰੋਨਾਲਡੋ ਦੀ ਜੌਰਜੀਨਾ ਨਾਲ 2016 ਵਿਚ ਮੁਲਾਕਾਤ ਹੋਈ ਸੀ ਜਦੋਂ ਉਹ ਮੈਡਰਿਡ ਦੇ ਸਟੋਰ ’ਤੇ ਕੰਮ ਕਰਦੀ ਸੀ। ਰਿਆਲ ਮੈਡਰਿਡ ਤੇ ਮੈਨਚੈਸਟਰ ਯੂਨਾਈਟਿਡ ਦਾ ਸਾਬਕਾ ਸਟਾਰ ਖਿਡਾਰੀ ਰੋਨਾਲਡੋ ਹੁਣ ਸਾਊਦੀ ਅਰਬ ਵਿਚ ਅਲ-ਨਾਸਰ ਲਈ ਖੇਡਦਾ ਹੈ। -ਏਪੀ
Advertisement
×