ਪੀਲੀਭੀਤ ਟਾਈਗਰ ਰਿਜ਼ਰਵ ’ਚ ਦਹਾਕਿਆਂ ਬਾਅਦ ਦੇਖਿਆ ਗਿਆ ਦੁਰਲੱਭ ‘ਲਾਲ ਕੋਰਲ ਕੁਕਰੀ’ ਸੱਪ
ਇੱਥੇ ਟਾਈਗਰ ਰਿਜ਼ਰਵ ਨੇੜੇ ਇੱਕ ਪਿੰਡ ਦੇ ਖੇਤ ਵਿੱਚ ਇੱਕ ਉਹ ਪ੍ਰਜਾਤੀ ਦਾ ਸੱਪ ਮਿਲਿਆ, ਜੋ ਕਿ ਆਖ਼ਰੀ ਵਾਰ 1936 ਵਿੱਚ ਰਿਪੋਰਟ ਕੀਤਾ ਗਿਆ ਸੀ। ਇਹ ਓਲੀਗੋਡੋਨ ਖੇਰੀਅਨਸਿਸ ਨਾਮਕ ਸੱਪ ਆਮ ਤੌਰ ’ਤੇ ਲਾਲ ਕੋਰਲ ਕੁਕਰੀ ਵਜੋਂ ਜਾਣਿਆ ਜਾਂਦਾ ਹੈ।...
Advertisement
ਇੱਥੇ ਟਾਈਗਰ ਰਿਜ਼ਰਵ ਨੇੜੇ ਇੱਕ ਪਿੰਡ ਦੇ ਖੇਤ ਵਿੱਚ ਇੱਕ ਉਹ ਪ੍ਰਜਾਤੀ ਦਾ ਸੱਪ ਮਿਲਿਆ, ਜੋ ਕਿ ਆਖ਼ਰੀ ਵਾਰ 1936 ਵਿੱਚ ਰਿਪੋਰਟ ਕੀਤਾ ਗਿਆ ਸੀ। ਇਹ ਓਲੀਗੋਡੋਨ ਖੇਰੀਅਨਸਿਸ ਨਾਮਕ ਸੱਪ ਆਮ ਤੌਰ ’ਤੇ ਲਾਲ ਕੋਰਲ ਕੁਕਰੀ ਵਜੋਂ ਜਾਣਿਆ ਜਾਂਦਾ ਹੈ।
ਇਸ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਬਚਾਇਆ ਅਤੇ ਬਾਅਦ ਵਿੱਚ ਡਿਪਟੀ ਡਾਇਰੈਕਟਰ ਮਨੀਸ਼ ਸਿੰਘ ਦੀ ਨਿਗਰਾਨੀ ਹੇਠ ਰਿਜ਼ਰਵ ਦੇ ਜੰਗਲ ਵਿੱਚ ਛੱਡ ਦਿੱਤਾ।
Advertisement
ਸਿੰਘ ਨੇ ਕਿਹਾ, “ਇਹ ਸੱਪ ਆਪਣੇ ਵਿਲੱਖਣ ਲਾਲ-ਸੰਤਰੀ ਰੰਗ ਅਤੇ ਤਿੱਖੇ ਦੰਦਾਂ ਲਈ ਜਾਣਿਆ ਜਾਂਦਾ ਹੈ ਗੈਰ-ਜ਼ਹਿਰੀਲਾ ਹੈ ਪਰ ਭਾਰਤ ਵਿੱਚ ਬਹੁਤ ਘੱਟ ਮਿਲਦਾ ਹੈ। ਇਹ ਇੱਕ ਮਹੱਤਵਪੂਰਨ ਖੋਜ ਹੈ, ਕਿਉਂਕਿ ਇਹ ਪ੍ਰਜਾਤੀ ਪਹਿਲੀ ਵਾਰ ਲਗਭਗ 89 ਸਾਲ ਪਹਿਲਾਂ 1936 ਵਿੱਚ ਦੁਧਵਾ ਵਿੱਚ ਦੇਖੀ ਗਈ ਸੀ ਅਤੇ ਉਦੋਂ ਤੋਂ ਇਸਦੀ ਰਿਪੋਰਟ ਸਿਰਫ ਬਹੁਤ ਘੱਟ ਮੌਕਿਆਂ ’ਤੇ ਹੀ ਕੀਤੀ ਗਈ ਹੈ।”
Advertisement
×