Punjab News: ਲੁਧਿਆਣਾ ਦੀ ਦੁਲਹਨ ਇੰਸਟਾਗ੍ਰਾਮ ’ਤੇ ਵਾਇਰਲ, ਵੀਡੀਓ ਬਣੀ ਚਰਚਾ ਦਾ ਵਿਸ਼ਾ
Punjab News: ਇੰਸਟਾਗ੍ਰਾਮ 'ਤੇ ਇਸ ਕਲਿੱਪ ਨੂੰ 3.5 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ
Punjab News: ਲੁਧਿਆਣਾ ਦੀ ਦੁਲਹਣ ਦੀ ਵੀਡੀਓ ਹਾਲ ਹੀ ਦੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ। ਵਿਆਹ ਦੀ ਵੀਡੀਓ ਵਾਇਰਲ ਵੀਡੀਓ ਵਿੱਚ ਦੁਲਹਨ ਨੇ 'ਵਿਦਾਈ' ਤੋਂ ਬਾਅਦ ਆਪਣੇ ਸਹੁਰੇ ਘਰ ਤੱਕ ਮਹਿੰਦਰਾ ਥਾਰ (Mahindra Thar) ਖੁਦ ਚਲਾ ਕੇ ਜਾਣ ਦੀ ਚੋਣ ਕੀਤੀ। ਇਸ ਅਚਾਨਕ ਕੀਤੇ ਗਏ ਕੰਮ ਨੇ, ਜੋ ਕਿ ਆਮ ਤੌਰ 'ਤੇ ਨਾਲ ਲਿਜਾਏ ਜਾਣ ਦੀ ਰਵਾਇਤ ਤੋਂ ਵੱਖ ਸੀ, ਸੋਸ਼ਲ ਮੀਡੀਆ 'ਤੇ ਸਭ ਦਾ ਦਿਲ ਜਿੱਤ ਲਿਆ ਹੈ।
ਇਹ ਕਲਿੱਪ, ਜਿਸ ਨੂੰ ਹੁਣ ਇੰਸਟਾਗ੍ਰਾਮ ’ਤੇ 35 ਮਿਲੀਅਨ ਭਾਵ 3.5 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ, ਵਿੱਚ ਭਾਵਨੀ ਤਲਵਾੜ ਵਰਮਾ ਆਪਣੇ ਦੁਲਹਨ ਵਾਲੇ ਪਹਿਰਾਵੇ ਵਿੱਚ, ਐਸ.ਯੂ.ਵੀ. ਦਾ ਸਟੇਅਰਿੰਗ ਸੰਭਾਲਦੇ ਹੋਏ ਦਿਖਾਇਆ ਗਿਆ ਹੈ, ਜਦੋਂ ਕਿ ਉਸ ਦਾ ਪਤੀ ਖੁਸ਼ ਅਤੇ ਥੋੜ੍ਹਾ ਘਬਰਾਇਆ ਹੋਇਆ ਲੱਗ ਰਿਹਾ ਹੈ।
ਮਜ਼ਾਕੀਆ ਗੱਲਬਾਤ ਦੇ ਇੱਕ ਪਲ ਵਿੱਚ, ਉਹ ਉਸਨੂੰ ਛੇੜਦੀ ਹੋਈ ਕਹਿੰਦੀ ਹੈ, "ਬੈਠੋ, ਜਾਣਾ ਨਹੀਂ ਹੈ ਘਰ?" ਜਦੋਂ ਉਹ ਯਾਤਰੀ ਸੀਟ 'ਤੇ ਬੈਠਦਾ ਹੈ ਅਤੇ ਘਬਰਾਹਟ ਵਿੱਚ "ਰਾਮ ਰਾਮ" ਦਾ ਜਾਪ ਕਰਦਾ ਹੈ।
ਟਿੱਪਣੀਕਾਰਾਂ ਨੇ ਦੁਲਹਨ ਦੇ ਆਤਮ-ਵਿਸ਼ਵਾਸ ਅਤੇ ਵਿਅਕਤੀਗਤਤਾ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਖੁਦ ਚਲਾਈ ਗਈ 'ਡੋਲੀ' ਨੂੰ ਪਰੰਪਰਾ ਅਤੇ ਸਸ਼ਕਤੀਕਰਨ ਦੀ ਇੱਕ ਤਾਜ਼ਾ ਮਿਸਾਲ ਦੱਸਿਆ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, "ਮੈਂ ਵੀ ਜਲਦੀ ਕਾਰ ਚਲਾਉਣੀ ਸਿੱਖ ਲੈਂਦੀ ਹਾਂ। ਆਪਣੇ ਵਿਆਹ ਵਿੱਚ ਇਸੇ ਤਰ੍ਹਾਂ ਹੀ ਕਰਾਂਗੀ,’’
ਇੱਕ ਹੋਰ ਨੇ ਲਾੜੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ, "ਕਾਸ਼ ਮੇਰਾ ਪਤੀ ਵੀ ਮੁਝੇ ਐਸੇ ਹੀ ਆਜ਼ਾਦੀ ਦੇ ਅਤੇ ਡਰਾਈਵਿੰਗ ਕਰਨ ਦੇਵੇ।"

