ਇੰਡੀਗੋ ਫਲਾਈਟਾਂ ਦੀ ਦੇਰੀ ਦੇ ਵਿਚਕਾਰ ਇੰਡੀਗੋ ਆਟੋ ਹੋਇਆ ਵਾਇਰਲ, ਯਾਤਰੀਆਂ ਨੂੰ ਮਿਲੀ ਹਾਸੇ ਦੀ ਬਰੇਕ
ਇੰਡੀਗੋ ਦੀਆਂ ਉਡਾਣਾਂ ਵਿੱਚ ਲਗਾਤਾਰ ਵੱਧ ਰਹੀ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ ਵਧੀ ਹੋਈ ਹੈ। ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ਿਕਾਇਤਾਂ ਦੇ ਵਿਚਕਾਰ ਇੱਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਦੀ ਖਿਝ ਨੂੰ ਕੁਝ...
ਇੰਡੀਗੋ ਦੀਆਂ ਉਡਾਣਾਂ ਵਿੱਚ ਲਗਾਤਾਰ ਵੱਧ ਰਹੀ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ ਵਧੀ ਹੋਈ ਹੈ। ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ਿਕਾਇਤਾਂ ਦੇ ਵਿਚਕਾਰ ਇੱਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਦੀ ਖਿਝ ਨੂੰ ਕੁਝ ਦੇਰ ਲਈ ਹਾਸੇ ਵਿੱਚ ਬਦਲ ਦਿੱਤਾ।
ਵੀਡੀਓ ਵਿੱਚ ਇੱਕ ਸੜਕ 'ਤੇ ਦੌੜਦਾ ਹੋਇਆ ਆਟੋ ਰਿਕਸ਼ਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਬਿਲਕੁਲ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਵਾਂਗ ਡਿਜ਼ਾਈਨ ਕੀਤਾ ਗਿਆ ਹੈ।
ਨੀਲੇ ਅਤੇ ਚਿੱਟੇ ਰੰਗ ਦੀ ਥੀਮ, ਛੋਟੇ ਖੰਭ, ਨਕਲੀ ਇੰਜਣ ਅਤੇ ਹਵਾਈ ਜਹਾਜ਼ ਵਰਗੀ ਨੱਕ (nose) ਦੇਖ ਕੇ ਲੋਕ ਹੈਰਾਨ ਰਹਿ ਗਏ। ਹਾਲਾਂਕਿ ਵੀਡੀਓ ਦੀ ਅਸਲੀਅਤ ਸਪੱਸ਼ਟ ਨਹੀਂ ਹੈ, ਪਰ ਸੋਸ਼ਲ ਮੀਡੀਆ 'ਤੇ ਇਸ ਨੂੰ ਹਜ਼ਾਰਾਂ ਲੋਕ ਸਾਂਝਾ ਕਰ ਰਹੇ ਹਨ। ਕਈ ਯੂਜ਼ਰਸ ਇਸ "ਇੰਡੀਗੋ ਆਟੋ" ਨੂੰ ਉਡਾਣ ਰੱਦ ਹੋਣ ਤੋਂ ਪਰੇਸ਼ਾਨ ਯਾਤਰੀਆਂ ਲਈ ਨਵਾਂ ਵਿਕਲਪ ਦੱਸ ਰਹੇ ਹਨ। ਜ਼ਿਆਦਾਤਰ ਲੋਕ ਇਸ ਨੂੰ ਏਆਈ ਨਾਲ ਤਿਆਰ ਕੀਤੀ ਮਜ਼ਾਕੀਆ ਵੀਡੀਓ ਦੱਸ ਰਹੇ ਹਨ।
The new ‘Indigo Auto’ is finally here — and it’s already grabbing attention!
Maybe all Indigo passengers should try a ride in this one. 😄#Indigo #Indigoairlines pic.twitter.com/8yV4fJVd46
— Sachin Mandavi (@sachinmandawi) December 10, 2025
ਇੱਕ ਯੂਜ਼ਰ ਨੇ ਮਜ਼ਾਕੀਆ ਟਿੱਪਣੀ ਕਰਦਿਆਂ ਲਿਖਿਆ: "ਲੋ ਭਾਈ! ਹੁਣ ਮਾਰਕੀਟ ਵਿੱਚ ਇੰਡੀਗੋ ਆਟੋ ਵੀ ਆ ਗਿਆ 😆 ਮੈਂ ਤਾਂ ਕਹਿੰਦੀ ਹਾਂ, ਹੁਣ ਸਾਰੇ ਇੰਡੀਗੋ ਦੇ ਯਾਤਰੀ ਇਸੇ ਵਿੱਚ ਬੈਠ ਕੇ ਜਾਣ।’’ ਇੱਕ ਹੋਰ ਯੂਜ਼ਰ ਨੇ ਕਿਹਾ—"ਫਲਾਈਟ ਨਾ ਮਿਲੇ, ਤਾਂ ਇੰਡੀਗੋ ਆਟੋ ਲੈ ਲਓ—ਘੱਟ ਕਿਰਾਇਆ, ਤੇਜ਼ੀ ਅਤੇ ਕੋਈ ਕੈਂਸਲੇਸ਼ਨ ਨਹੀਂ!"
ਫਲਾਈਟ ਦੇਰੀ ਅਤੇ ਰੱਦ ਹੋਣ ਕਾਰਨ ਪੈਦਾ ਹੋਏ ਤਣਾਅ ਦੇ ਵਿਚਕਾਰ ਇਹ ਵੀਡੀਓ ਲੋਕਾਂ ਨੂੰ ਹਾਸੇ ਦਾ ਪਲ ਦੇ ਰਿਹਾ ਹੈ ਅਤੇ ਦਿਖਾਉਂਦਾ ਹੈ ਕਿ ਇੱਕ ਮਜ਼ੇਦਾਰ ਵਿਚਾਰ ਵੀ ਸੋਸ਼ਲ ਮੀਡੀਆ 'ਤੇ ਵੱਡੀ ਧੂਮ ਮਚਾ ਸਕਦਾ ਹੈ।

