ਮੈਂ ਆਪਣਾ ਅਕਾਊਂਟ ਵਰਤਣ ਵਿੱਚ ਅਸਮਰੱਥ; ਲਿੰਕਡਇਨ ਨੁੂੰ ਲਗਦਾ ਮੇਰਾ ਅਕਾਊਂਟ ‘ਜਾਅਲੀ’ ਹੈ: ਸ਼ਰਧਾ ਕਪੂਰ
ਅਦਾਕਾਰਾ ਸ਼ਰਧਾ ਕਪੂਰ ਨੇ ਮਜ਼ੇਦਾਰ ਅੰਦਾਜ਼ ਵਿੱਚ ਮੰਗੀ ਮਦਦ
ਅਦਾਕਾਰਾ ਸ਼ਰਧਾ ਕਪੂਰ ਨੇ ਲਿੰਕਡਇਨ ਨੁੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖਾਤੇ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ ਕਿਉਂਕਿ ਇਸਨੂੰ ਜਾਅਲੀ ਦੱਸਿਆ ਗਿਆ ਹੈ।
38 ਸਾਲਾ ਅਦਾਕਾਰਾ ਜਿਸਦੀ ਆਖਰੀ ਵਾਰ ਸਕ੍ਰੀਨ ’ਤੇ ਦਿਖਾਈ ਦੇਣ ਵਾਲੀ ਫਿਲਮ ‘ਸਤ੍ਰੀ 2’ ਸੀ।
ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇੱਕ ਨੋਟ ਸਾਂਝਾ ਕੀਤਾ। ਨੈੱਟਵਰਕਿੰਗ ਪਲੇਟਫਾਰਮ ਨੂੰ ਟੈਗ ਕਰਦੇ ਹੋਏ ਕਪੂਰ ਨੇ ਕਿਹਾ ਕਿ ਉਹ ਸਾਈਟ ’ਤੇ ਪ੍ਰੋਫਾਈਲ ਬਣਾਉਂਦੇ ਸਮੇਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ।
ਉਨ੍ਹਾਂ ਲਿਖਿਆ,“ ਡੀਅਰ ਲਿੰਕਡਇਨ, ਮੈਂ ਆਪਣਾ ਅਕਾਉਂਟ ਨਹੀਂ ਵਰਤ ਪਾ ਰਹੀ ਕਿਓਂਕਿ ਲਿੰਕਡਇਨ ਇਸਨੁੂੰ ਜਾਅਲੀ ਮੰਨ ਰਿਹਾ। ਕੀ ਕੋਈ ਮੇਰੀ ਮਦਦ ਕਰ ਸਕਦਾ ਹੈ? ਅਕਾਊਂਟ ਪ੍ਰੀਮੀਅਮ ਅਤੇ ਵੈਰੀਫਾਈਡ ਹੈ ਫਿਰ ਵੀ ਕੋਈ ਇਸਨੁੂੰ ਨਹੀਂ ਦੇਖ ਸਕਦਾ। ਮੈਂ ਆਪਣੀ ਉੱਦਮੀ ਯਾਤਰਾ ਸਾਂਝੀ ਕਰਨਾ ਚਾਹੁੰਦੀ ਸੀ ਪਰ ਸ਼ੁਰੂ ਅਕਾਊਂਟ ਸ਼ੁਰੂ ਕਰਨਾ ਵੀ ਆਪਣੇ ਆਪ ਵਿੱਚ ਇੱਕ ਯਾਤਰਾ ਬਣ ਗਿਆ।”
ਦੱਸ ਦਈਏ ਕਿ ਸ਼ਰਧਾ ਕਪੂਰ ਗਹਿਣਿਆਂ ਦੇ ਬ੍ਰਾਂਡ ਪਾਲਮੋਨਸ ਦੇ ਸਹਿ-ਸੰਸਥਾਪਕ ਅਤੇ ਬ੍ਰਾਂਡ ਅੰਬੈਸਡਰ ਹੈ। ਇਸ ਬ੍ਰਾਂਡ ਦੀ ਸਥਾਪਨਾ 2022 ਵਿੱਚ ਕੀਤੀ ਗਈ ਸੀ।