ਸਰਕਾਰ ਨੇ ‘ਸੰਚਾਰ ਸਾਥੀ’ ਐਪ ਦੀ ਲਾਜ਼ਮੀ ਪ੍ਰੀ-ਇੰਸਟਾਲੇਸ਼ਨ ਦਾ ਹੁਕਮ ਵਾਪਸ ਲਿਆ
ਸਰਕਾਰ ਨੇ ਬੁੱਧਵਾਰ ਨੂੰ ਮੋਬਾਈਲ ਨਿਰਮਾਤਾਵਾਂ ਨੂੰ ਸਮਾਰਟਫ਼ੋਨਾਂ 'ਤੇ ਸਾਈਬਰ ਸੁਰੱਖਿਆ ਐਪ 'ਸੰਚਾਰ ਸਾਥੀ' ਨੂੰ ਪਹਿਲਾਂ ਤੋਂ ਸਥਾਪਤ (pre-installation) ਕਰਨ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ। ਦੂਰਸੰਚਾਰ ਵਿਭਾਗ (DoT) ਨੇ ਕਿਹਾ ਕਿ ਸਿਰਫ਼ ਇੱਕ ਦਿਨ ਵਿੱਚ ਸਵੈ-ਇੱਛਾ ਨਾਲ ਐਪ...
ਸਰਕਾਰ ਨੇ ਬੁੱਧਵਾਰ ਨੂੰ ਮੋਬਾਈਲ ਨਿਰਮਾਤਾਵਾਂ ਨੂੰ ਸਮਾਰਟਫ਼ੋਨਾਂ 'ਤੇ ਸਾਈਬਰ ਸੁਰੱਖਿਆ ਐਪ 'ਸੰਚਾਰ ਸਾਥੀ' ਨੂੰ ਪਹਿਲਾਂ ਤੋਂ ਸਥਾਪਤ (pre-installation) ਕਰਨ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ।
ਦੂਰਸੰਚਾਰ ਵਿਭਾਗ (DoT) ਨੇ ਕਿਹਾ ਕਿ ਸਿਰਫ਼ ਇੱਕ ਦਿਨ ਵਿੱਚ ਸਵੈ-ਇੱਛਾ ਨਾਲ ਐਪ ਡਾਊਨਲੋਡਾਂ ਵਿੱਚ 10 ਗੁਣਾ ਵਾਧੇ ਤੋਂ ਬਾਅਦ ਉਹ 'ਸੰਚਾਰ ਸਾਥੀ' ਐਪ ਦੀ ਇੰਸਟਾਲੇਸ਼ਨ ਨੂੰ ਲਾਜ਼ਮੀ ਕਰਨ ਵਾਲੇ ਆਦੇਸ਼ ਨੂੰ ਹਟਾ ਰਹੇ ਹਨ।
DoT ਨੇ ਇੱਕ ਬਿਆਨ ਵਿੱਚ ਕਿਹਾ, ‘‘ਵਰਤੋਂਕਾਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਐਪ ਨੂੰ ਸਥਾਪਤ ਕਰਨ ਦਾ ਆਦੇਸ਼ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਘੱਟ ਜਾਗਰੂਕ ਨਾਗਰਿਕਾਂ ਲਈ ਐਪ ਨੂੰ ਆਸਾਨੀ ਨਾਲ ਉਪਲਬਧ ਕਰਾਉਣ ਲਈ ਸੀ।’’
ਇਹ ਵੀ ਪੜ੍ਹੋ: ਕੀ ਹੈ ‘ਸੰਚਾਰ ਸਾਥੀ ਐਪ’; ਵਿਰੋਧੀ ਧਿਰ ਵੱਲੋਂ ਸਰਕਾਰ ’ਤੇ ਜਾਸੂਸੀ ਦਾ ਦੋਸ਼ ਲਾਉਂਦਿਆਂ ਤਿੱਖਾ ਵਿਰੋਧ
ਵਿਭਾਗ ਨੇ ਕਿਹਾ, ‘‘ਸਿਰਫ਼ ਪਿਛਲੇ ਇੱਕ ਦਿਨ ਵਿੱਚ 6 ਲੱਖ ਨਾਗਰਿਕਾਂ ਨੇ ਐਪ ਨੂੰ ਡਾਊਨਲੋਡ ਕਰਨ ਲਈ ਰਜਿਸਟਰ ਕੀਤਾ ਹੈ, ਜੋ ਕਿ ਇਸਦੀ ਵਰਤੋਂ ਵਿੱਚ 10 ਗੁਣਾ ਵਾਧਾ ਹੈ। 'ਸੰਚਾਰ ਸਾਥੀ' ਦੀ ਵਧਦੀ ਸਵੀਕਾਰਤਾ ਨੂੰ ਦੇਖਦੇ ਹੋਏ, ਸਰਕਾਰ ਨੇ ਮੋਬਾਈਲ ਨਿਰਮਾਤਾਵਾਂ ਲਈ ਪ੍ਰੀ-ਇੰਸਟਾਲੇਸ਼ਨ ਨੂੰ ਲਾਜ਼ਮੀ ਨਾ ਕਰਨ ਦਾ ਫੈਸਲਾ ਕੀਤਾ ਹੈ।’’

