ਜਲੇਬੀਆਂ ਤੋਂ ਲੈ ਕੇ ਕਬੱਡੀ ਤੱਕ... ਨਿਊਜ਼ੀਲੈਂਡ ਪ੍ਰਧਾਨ ਮੰਤਰੀ ਲਕਸਨ ਕਿਵੇਂ ਜੁੜ ਰਹੇ ਸਿੱਖ ਭਾਈਚਾਰੇ ਨਾਲ...
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ (Christopher Luxon) ਵੱਲੋਂ ਜਲੇਬੀਆਂ ਬਣਾਉਣ ਦੀ ਕੋਸ਼ਿਸ਼ ਦੇ ਵਾਇਰਲ ਹੋਣ ਤੋਂ ਥੋੜ੍ਹੀ ਦੇਰ ਬਾਅਦ, ਸਿੱਖ ਭਾਈਚਾਰੇ ਨਾਲ ਉਨ੍ਹਾਂ ਦੀ ਸ਼ਮੂਲੀਅਤ ਇੱਕ ਵਾਰ ਫਿਰ ਔਨਲਾਈਨ ਧਿਆਨ ਖਿੱਚ ਰਹੀ ਹੈ। ਐਤਵਾਰ ਨੂੰ, ਪ੍ਰਧਾਨ ਮੰਤਰੀ ਨੇ ਟਾਕਾਨਿਨੀ...
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ (Christopher Luxon) ਵੱਲੋਂ ਜਲੇਬੀਆਂ ਬਣਾਉਣ ਦੀ ਕੋਸ਼ਿਸ਼ ਦੇ ਵਾਇਰਲ ਹੋਣ ਤੋਂ ਥੋੜ੍ਹੀ ਦੇਰ ਬਾਅਦ, ਸਿੱਖ ਭਾਈਚਾਰੇ ਨਾਲ ਉਨ੍ਹਾਂ ਦੀ ਸ਼ਮੂਲੀਅਤ ਇੱਕ ਵਾਰ ਫਿਰ ਔਨਲਾਈਨ ਧਿਆਨ ਖਿੱਚ ਰਹੀ ਹੈ।
ਐਤਵਾਰ ਨੂੰ, ਪ੍ਰਧਾਨ ਮੰਤਰੀ ਨੇ ਟਾਕਾਨਿਨੀ ਗੁਰਦੁਆਰਾ ਸਾਹਿਬ ਦੇ ਮੈਦਾਨਾਂ ’ਤੇ ਸਥਿਤ ਸਪੋਰਟ ਕੰਪਲੈਕਸ ਵਿਖੇ ਕਰਵਾਏ ਗਏ ਕਬੱਡੀ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ।
View this post on Instagram
ਨਿਊਜ਼ੀਲੈਂਡ ਦੀ ਸੰਸਦ ਮੈਂਬਰ ਰੀਮਾ ਨਖਲੇ (Rima Nakhle) ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਸਿੱਖ ਭਾਰਤੀ ਭਾਈਚਾਰੇ ਨਾਲ ਲਕਸਨ ਦੀ ਲਗਾਤਾਰ ਸ਼ਮੂਲੀਅਤ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਉਹ ਸਾਲਾਨਾ ਭਾਈਚਾਰਕ ਸਮਾਗਮਾਂ ਦੇ ਸਮਰਥਨ ਲਈ ਲਗਾਤਾਰ ਦੂਜੇ ਹਫ਼ਤੇ ਟਾਕਾਨਿਨੀ ਆਏ ਸਨ।
ਪ੍ਰਧਾਨ ਮੰਤਰੀ ਲਕਸਨ ਨੇ ਵੀ ਐਕਸ ’ਤੇ ਆਪਣਾ ਤਜੁਰਬਾ ਸਾਂਝਾ ਕਰਦਿਆਂ ਲਿਖਿਆ, “ਅੱਜ ਟਾਕਾਨਿਨੀ ਵਿੱਚ ਕਬੱਡੀ ਵਿਸ਼ਵ ਕੱਪ ਵਿੱਚ ਸਥਾਨਕ ਸੰਸਦ ਮੈਂਬਰ ਰੀਮਾ ਨਖਲੇ ਅਤੇ ਟੀਮ ਸਮਰਥਕਾਂ ਨਾਲ ਸ਼ਾਮਲ ਹੋਣਾ ਖੁਸ਼ੀ ਦੀ ਗੱਲ ਹੈ। ਸਾਰਿਆਂ ਨੂੰ ਸ਼ੁਭਕਾਮਨਾਵਾਂ!”
A pleasure to join local MP Rima Nakhle and team supporters at the Kabaddi World Cup in Takanini today. Good luck to all involved! pic.twitter.com/XdXHPh1faL
— Christopher Luxon (@chrisluxonmp) December 7, 2025
ਸਿੱਖ ਭਾਈਚਾਰੇ ਨਾਲ ਪ੍ਰਧਾਨ ਮੰਤਰੀ ਦੀ ਲਗਾਤਾਰ ਸ਼ਮੂਲੀਅਤ ਨਿਊਜ਼ੀਲੈਂਡ ਦੀ ਸਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣ ਅਤੇ ਉਸ ਨੂੰ ਮਜਬੂਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

