ਫੈਸ਼ਨ ਡਿਜ਼ਾਈਨਰ ਸਲੋਨੀ ਮਲਹੋਤਰਾ ਬਣੀ 'ਮਿਸਿਜ਼ ਵਰਲਡ ਇੰਟਰਨੈਸ਼ਨਲ 2025'
ਦਿੱਲੀ ਦੀ ਫੈਸ਼ਨ ਡਿਜ਼ਾਈਨਰ ਸਲੋਨੀ ਮਲਹੋਤਰਾ ਮਿਸਿਜ਼ ਵਰਲਡ ਇੰਟਰਨੈਸ਼ਨਲ 2025 ਦੇ ਖ਼ਿਤਾਬ ਨਾਲ ਨਿਵਾਜ਼ੇ ਗਏ ਹਨ। ਮਲਹੋਤਰਾ ਨੇ 25000 ਤੋਂ ਵੱਧ ਗਲੋਬਲ ਪ੍ਰਤੀਯੋਗੀਆਂ ਨੂੰ ਹਰਾ ਕੇ 150 ਫਾਈਨਲਿਸਟਾਂ ਵਿੱਚ ਆਪਣੀ ਜਗ੍ਹਾ ਬਣਾਈ ਅਤੇ ਅਖ਼ੀਰ ਮਿਸਿਜ਼ ਵਰਲਡ ਇੰੰਟਰਨੈਸ਼ਨਲ 2025 ਦਾ ਸਿਹਰਾ ਉਨ੍ਹਾਂ ਸਿਰ ਸਜਿਆ।
ਇਸ ਕੌਮਾਂਤਰੀ ਮੁਕਾਬਲੇ ਵਿੱਚ ਭਾਰਤ, ਯੂਏਈ, ਯੂਕੇ, ਅਮਰੀਕਾ ਅਤੇ ਆਸਟਰੇਲੀਆ ਭਰ ਦੀਆਂ ਪ੍ਰਤਿਭਾਸ਼ਾਲੀ ਔਰਤਾਂ ਨੇ ਹਿੱਸਾ ਲਿਆ। ਸਲੋਨੀ ਮਲਹੋਤਰਾ ਦਾ ਇਸ ਖਿਤਾਬ ਤੱਕ ਦਾ ਸਫ਼ਰ ਉਸ ਦੇ ਸਮਰਪਣ ਦਾ ਹੀ ਨਤੀਜਾ ਹੈ। ਮਲਹੋਤਰਾ ਇੱਕ ਮਸ਼ਹੂਰ ਤੇ ਸਫ਼ਲ ਫੈਸ਼ਨ ਡਿਜ਼ਾਈਨਰ ਹਨ, ਜੋ ਕਿ ਅਰਸੇ ਤੋਂ ਵੀ ਵੱਧ ਸਮੇਂ ਤੋਂ ਆਪਣਾ ਸਟੂਡੀਓ ਚਲਾ ਰਹੇ ਹਨ।
ਆਪਣੀ ਇਸ ਜਿੱਤ 'ਤੇ ਸਲੋਨੀ ਨੇ ਕਿਹਾ ਕਿ ਮਿਸਿਜ਼ ਵਰਲਡ ਇੰਟਰਨੈਸ਼ਨਲ ਨੂੰ ਮਹਿਜ਼ ਇੱਕ ਸੁੰਦਰਤਾ ਮੁਕਾਬਲਾ ਨਹੀਂ ਸਗੋਂ ਇੱਕ ਸਤਿਕਾਰਯੋਗ ਪਲੇਟਫਾਰਮ ਹੈ, ਜੋ ਤੁਹਾਨੂੰ ਆਵਾਜ਼ ਦਿੰਦਾ ਹੈ, ਔਰਤਾਂ ਨੂੰ ਸਸ਼ਕਤ ਬਣਾਉਂਦਾ ਹੈ, ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਦਾ ਹੈ ਅਤੇ ਗ਼ੈਰ ਵਾਜਬ ਸੁੰਦਰਤਾ ਦੇ ਮਿਆਰਾ ਨੁੂੰ ਵੀ ਚੁਣੌਤੀ ਦਿੰਦਾ ਹੈ। ਸਲੋਨੀ ਮਲਹੋਤਰਾ ਦੀ ਇਹ ਜਿੱਤ ਜਿੱਥੇ ਦਿੱਲੀ ਲਈ ਮਾਣ ਵਾਲੀ ਗੱਲ ਹੈ ਉੱਥੇ ਹੀ ਸਲੋਨੀ ਆਸ਼ਾਵਾਦੀ ਔਰਤਾਂ ਲਈ ਪ੍ਰੇਰਣਾ ਸਰੋਤ ਹੈ।- ਏਐੱਨਆਈ