Deepika Padukone ਅਤੇ Ranveer Singh ਨੇ ਧੀ ‘ਦੁਆ’ ਦੀ ਦਿਖਾਈ ਪਹਿਲੀ ਝਲਕ; ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਫੈਂਸ ਦਾ ਇੰਤਜ਼ਾਰ ਹੋਇਆ ਖ਼ਤਮ; ਲੋਕ ਕਰ ਰਹੇ ਤਾਰੀਫ਼ਾਂ, ਧੀ ਨੂੰ ਦੇ ਰਹੇ ਦੁਆਵਾਂ
Deepika Padukone and Ranveer Singh: ਇਨ੍ਹੀਂ ਦਿਨੀਂ ਪੂਰਾ ਦੇਸ਼ ਦੀਵਾਲੀ ਦੇ ਤਿਉਹਾਰ ਦੇ ਜਸ਼ਨ ਵਿੱਚ ਮਸਤ ਹੈ। ਕਈ ਬਾਲੀਵੁੱਡ ਹਸਤੀਆਂ ਨੇ ਵੀ ਆਪਣੇ-ਆਪਣੇ ਵਿਲੱਖਣ ਤਰੀਕਿਆਂ ਨਾਲ ਦੀਵਾਲੀ ਮਨਾਈ ਹੈ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਵੀ ਦੀਵਾਲੀ ਇੱਕ ਖਾਸ ਤਰੀਕੇ ਨਾਲ ਮਨਾਈ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆ ਅਤੇ ਆਪਣੀ ਧੀ, ਦੁਆ ਪਾਦੁਕੋਣ ਸਿੰਘ ਦਾ ਚਿਹਰਾ ਵੀ ਦਿਖਾਇਆ।
ਦੀਪਿਕਾ ਪਾਦੂਕੋਣ ਨੇ ਆਪਣੀ ਧੀ ਦੁਆ ਪਾਦੂਕੋਣ ਨਾਲ ਇੰਸਟਾਗ੍ਰਾਮ 'ਤੇ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਫੋਟੋਆਂ ਵਿੱਚ, ਉਹ ਆਪਣੀ ਧੀ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋੋਇਆ ਹੈ। ਦੁਆ ਅਤੇ ਦੀਪਿਕਾ ਨੂੰ ਰਣਵੀਰ ਸਿੰਘ ਨੇ ਫੜਿਆ ਹੋਇਆ ਹੈ। ਦੋਵੇਂ ਖੁਸ਼ ਦਿਖਾਈ ਦੇ ਰਹੇ ਹਨ। ਫੋਟੋਆਂ ਨੂੰ ਸਾਂਝਾ ਕਰਦੇ ਹੋਏ ਦੀਪਿਕਾ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ, “ਹੈਪੀ ਦੀਵਾਲੀ।” ਇਸ ਪੋਸਟ ਨੂੰ ਬਹੁਤ ਸਾਰੇ ਯੂਜ਼ਰ ਪਸੰਦ ਅਤੇ ਟਿੱਪਣੀ ਕਰ ਰਹੇ ਹਨ।
ਕਈ ਮਸ਼ਹੂਰ ਹਸਤੀਆਂ ਨੇ ਦੀਪਿਕਾ ਪਾਦੁਕੋਣ ਦੀਆਂ ਫੋਟੋਆਂ ਨੂੰ ਲਾਈਕ ਕੀਤਾ। ਅਦਾਕਾਰਾ ਪੱਤਰਲੇਖਾ ਨੇ ਦੁਆ ਨੂੰ ਪਿਆਰਾ ਕਿਹਾ। ਅਦਾਕਾਰ ਰਾਜਕੁਮਾਰ ਰਾਓ ਨੇ ਵੀ ਕਮੈਂਟ ਵਿੱਚ ਧੀ ਨੂੰ ਪਿਆਰ ਦਿੱਤਾ।
ਨੇਹਾ ਧੂਪੀਆ ਨੇ ਦਿਲ ਵਾਲੇ ਇਮੋਜੀ ਨਾਲ ਟਿੱਪਣੀ ਕੀਤੀ। ਆਹਾਨਾ ਕੁਮਰਾ ਨੇ ਟਿੱਪਣੀ ਕੀਤੀ, ‘ਹੁਣ ਤੱਕ ਦੀ ਸਭ ਤੋਂ ਪਿਆਰੀ ਦੀਵਾਲੀ।’
ਦੱਸ ਦਈਏ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਵਿਆਹ 14 ਨਵੰਬਰ, 2018 ਨੂੰ ਹੋਇਆ ਸੀ। ਉਨ੍ਹਾਂ ਨੇ 8 ਸਤੰਬਰ, 2024 ਨੂੰ ਆਪਣੀ ਧੀ, ਦੁਆ ਪਾਦੁਕੋਣ ਸਿੰਘ ਦਾ ਸਵਾਗਤ ਕੀਤਾ। ਪਿਛਲੇ ਮਹੀਨੇ 18 ਸਤੰਬਰ ਨੂੰ, ਉਨ੍ਹਾਂ ਦੀ ਧੀ ਇੱਕ ਸਾਲ ਦੀ ਹੋ ਗਈ।