DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੈਡੀ ਦੀ ਛੋਟੀ ਰਾਜਕੁਮਾਰੀ! ਇੰਡੀਗੋ ਪਾਇਲਟ ਨੇ ਆਪਣੀ 18 ਮਹੀਨਿਆਂ ਦੀ ਧੀ ਨਾਲ ਤੁਆਰਫ਼ ਕਰਵਾਇਆ

ਪਹਿਲੀ ਵਾਰ ਹਵਾੲੀ ੳੁਡਾਣ ’ਚ ਇਕੱਠਿਆਂ ਸਫ਼ਰ ਕਰਨ ਦੀ ਵੀਡੀਓ ਵਾਇਰਲ

  • fb
  • twitter
  • whatsapp
  • whatsapp
Advertisement
ਇੰਡੀਗੋ ਦੇ ਇੱਕ ਪਾਇਲਟ ਵੱਲੋਂ ਆਪਣੀ 18 ਮਹੀਨੇ ਦੀ ਧੀ ਦਾ ਉਡਾਣ ਦੌਰਾਨ ਆਪਣੀ ‘ਰਾਜਕੁਮਾਰੀ ਯਾਤਰੀ’ ਵਜੋਂ ਤੁਆਰਫ਼ ਕਰਵਾਉਣ ਦਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਕੈਪਟਨ ਵਾਕਰ ਨੇ ਇੰਸਟਾਗ੍ਰਾਮ ’ਤੇ ਇਸ ਬੇਹੱਦ ਅਣਮੁੱਲੇ ਪਲ ਨੂੰ ਸਾਂਝਾ ਕੀਤਾ, ਜਿੱਥੇ ਉਸ ਨੂੰ ਉਡਾਣ ਭਰਨ ਤੋਂ ਪਹਿਲਾਂ ਐਲਾਨ ਕਰਦੇ ਦੇਖਿਆ ਜਾ ਸਕਦਾ ਹੈ।

ਕੈਪਟਨ ਵਾਲਕਰ ਨੇ ਐਲਾਨ ਕਰਦਿਆਂ ਕਿਹਾ, ‘‘ਦੇਵੀਓ ਅਤੇ ਸੱਜਣੋ, ਬੇਹੱਦ ਸ਼ੁਭ ਦੁਪਹਿਰ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ-ਠਾਕ ਬੈਠ ਗਏ ਹੋਵੋਗੇ, ਮੈਂ ਤੁਹਾਡਾ ਇੱਕ ਮਿੰਟ ਲਵਾਂਗਾ।’’

Advertisement

ਉਸ ਨੇ ਕਿਹਾ ਕਿ ਇਹ ਉਡਾਣ ਖਾਸ ਹੈ ਕਿਉਂਕਿ ਉਸ ਦੀ ਪਤਨੀ ਅਤੇ 18 ਮਹੀਨੇ ਦੀ ਧੀ, ਰੁਬਾਨੀ, ਪਹਿਲੀ ਵਾਰ ਉਸ ਨਾਲ ਯਾਤਰਾ ਕਰ ਰਹੀਆਂ ਹਨ।

ਜਿਵੇਂ ਹੀ ਉਸ ਨੇ ਬੱਚੀ ਨੂੰ ਹੱਥ ਹਿਲਾਇਆ, ਯਾਤਰੀਆਂ ਨੇ ਖ਼ੁਸ਼ੀ ’ਚ ਕੂਕਦਿਆਂ ਤਾੜੀਆਂ ਮਾਰੀਆਂ।

ਇਸ ਵੀਡੀਓ ਨੇ ਹਜ਼ਾਰਾਂ ਲੋਕਾਂ ਦੇ ਦਿਲ ਨੂੰ ਟੁੰਬਿਆ ਹੈ, ਕਈਆਂ ਨੇ ਇਸ ਨੂੰ ‘ਖੂਬਸੂਰਤ ਯਾਦ’ ਕਿਹਾ ਹੈ।

ਇੱਕ ਉਪਭੋਗਤਾ ਨੇ ਟਿੱਪਣੀ ਕੀਤੀ, ‘‘ਸ਼ਾਨਦਾਰ। ਧੀਆਂ ਖਾਸ ਹੁੰਦੀਆਂ ਹਨ।’’

ਇੱਕ ਹੋਰ ਵਿਅਕਤੀ ਨੇ ਪ੍ਰਤੀਕਿਰਿਆ ਦਿੱਤੀ, “ਇਹ ਇੱਕ ਵਿਅਕਤੀ ਹੈ। ਆਪਣੇ ਪਰਿਵਾਰ ਨਾਲ ਸਮਾਜਿਕ ਤੌਰ ਉੱਤੇ ਹੋਣ ’ਤੇ ਮਾਣ ਹੈ,” ਜਦੋਂ ਕਿ ਇੱਕ ਹੋਰ ਨੇ ਲਿਖਿਆ, “ਇਸ ਤਰ੍ਹਾਂ ਦਾ ਭਵਿੱਖ ਦਰਸਾਉਂਦਾ ਹੈ।”

ਕੈਪਟਨ ਵਾਕਰ ਨੇ ਵੀਡੀਓ ਨੂੰ ਲਾਲ ਦਿਲ ਵਾਲਾ ਇਮੋਜੀ ਦੇ ਨਾਲ ‘ਹੁਣ ਤੱਕ ਦੇ ਸਭ ਤੋਂ ਪਿਆਰੇ ਯਾਤਰੀ ਨਾਲ ਉਡਾਣ’ ਕੈਪਸ਼ਨ ਦਿੱਤੀ ਹੈ।

Advertisement
×