ਲੋਕਾਂ ਨੂੰ ਪਰੇਸ਼ਾਨੀ ਕਾਰਨ Dabur Chyawanprash ਨੇ ਮੰਗੀ ਮੁਆਫ਼ੀ
ਦੇਸ਼ ਦੇ ਪ੍ਰਸਿੱਧ ਆਯੁਰਵੈਦਿਕ ਬ੍ਰਾਂਡ Dabur Chyawanprash ਨੇ ਇੱਕ ਅਨੋਖਾ "ਮੁਆਫੀਨਾਮਾ" ਜਾਰੀ ਕੀਤਾ ਹੈ। ਡਾਬਰ ਨੇ ਕਿਹਾ ਕਿ ਲੋਕਾਂ ਨੂੰ ਕੁੱਝ ਸਮੱਸਿਆਵਾਂ ਆ ਰਹੀਆਂ ਹਨ, ਜਿਸ ਕਾਰਨ ਉਹ ਮੁਆਫ਼ੀ ਮੰਗਦੇ ਹਨ। ਇਸ ਸਬੰਧੀ ਡਾਬਰ ਚਵਨਪਾਸ਼ ਨੇ ਆਪਣੇ ਸੋਸ਼ਲ ਮੀਡੀਆ...
ਡਾਬਰ ਚਵਨਪ੍ਰਾਸ਼ ਦੇ ਅਧਿਕਾਰਤ ਮੁਆਫੀਨਾਮੇ ਵਿੱਚ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਕੁਝ ਅਜਿਹੇ ਮਜ਼ੇਦਾਰ ਨੁਕਸਾਨ ਦੱਸੇ ਗਏ ਹਨ ਜੋ ਇਸਦੀ ਵਰਤੋਂ ਨਾਲ ਹੋ ਰਹੇ ਹਨ:
ਦੋਸਤ ਤੁਹਾਨੂੰ ਜ਼ਬਰਦਸਤੀ ਪਲਾਨਾਂ ਵਿੱਚ ਸ਼ਾਮਲ ਕਰਦੇ ਹਨ ਕਿਉਂਕਿ "ਤੂੰ ਤਾਂ ਕਦੇ ਬਿਮਾਰ ਹੁੰਦਾ ਹੀ ਨਹੀਂ।" ਹੁਣ ਆਰਾਮ ਕਰਨ ਦਾ ਮੌਕਾ ਨਹੀਂ ਮਿਲਦਾ।
ਤੁਹਾਡੀ ਪ੍ਰੇਮਿਕਾ ਹੁਣ ਤੁਹਾਡੀਆਂ ਹੂਡੀਜ਼ ਚੋਰੀ ਕਰ ਲੈਂਦੀ ਹੈ ਕਿਉਂਕਿ ਤੁਹਾਨੂੰ ਹੁਣ ਠੰਡ ਨਹੀਂ ਲੱਗਦੀ।
ਡਾਬਰ ਚਵਨਪ੍ਰਾਸ਼ ਦਾ 'ਸੌਰੀ, ਨੌਟ ਸੌਰੀ' ਸੰਦੇਸ਼:
ਕੰਪਨੀ ਨੇ ਆਪਣੇ ਮਾਫੀਨਾਮੇ ਦੇ ਅੰਤ ਵਿੱਚ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਹੈ, ‘‘ਅਸੀਂ ਤੁਹਾਨੂੰ ਸਕੂਲ, ਕੰਮ ਜਾਂ ਜ਼ਿੰਦਗੀ ਛੱਡਣ ਲਈ ਬਹੁਤ ਜ਼ਿਆਦਾ ਸਿਹਤਮੰਦ ਬਣਾਉਣ ਲਈ ਸੱਚਮੁੱਚ ਮੁਆਫੀ ਮੰਗਦੇ ਹਾਂ।’’ ਇਸ ਦੇ ਨਾਲ ਹੀ, ਉਨ੍ਹਾਂ ਨੇ ਇੱਕ ਵਾਰ ਫਿਰ ਇਹ ਵੀ ਦੱਸ ਦਿੱਤਾ ਹੈ ਕਿ ਉਹ ਆਪਣੀ ਇਹ ਗਲਤੀ ਕਰਦੇ ਰਹਿਣਗੇ।
ਸੋਸ਼ਲ ਮੀਡੀਆ ਵਰਤੋਕਾਰ ਇਸ ਨੂੰ ਪੀਆਰ ਟੀਮ ਕਾਰਸਤਾਨੀ ਦੱਸ ਰਹੇ ਹਨ ਅਤੇ ਸੁਰਖੀਆਂ ਵਿੱਚ ਬਣੇ ਰਹਿਣ ਦਾ ਇੱਕ ਚੰਗਾ ਤਰੀਕੇ ਵਜੋਂ ਦੇਖ ਰਹੇ ਹਨ। ਇਸ ਤੋਂ ਪਹਿਲਾਂ ਪੀਵੀਆਰ ਸਿਨੇਮਾਜ਼ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਅਜਿਹਾ ਹੀ ਮੁਆਫੀਨਾਮਾ ਸਾਂਝਾ ਕੀਤੀ ਸੀ।

