BIGG BOSS:ਮਲਿਕਾ ਸ਼ੇਰਾਵਤ 'ਬਿੱਗ ਬੌਸ-19' ਵਿੱਚ ਨਹੀਂ ਆਵੇਗੀ ਨਜ਼ਰ
ਅਦਾਕਾਰਾ ਨੇ ਚਰਚਾਵਾਂ 'ਤੇ ਲਾਈ ਰੋਕ, ਕਿਹਾ:ਰਿਐਲਿਟੀ ਸ਼ੋਅ 'ਚ ਜਾਣ ਦਾ ਕੋਈ ਇਰਾਦਾ ਨਹੀਂ
ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਨੇ ਰਿਐਲਿਟੀ ਸ਼ੋਅ ਬਿੱਗ-ਬੌਸ ਦੇ ਆਗਾਮੀ ਸੀਜ਼ਨ ਬਿੱਗ-ਬੌਸ-19 (BIGG BOSS) ਦਾ ਹਿੱਸਾ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਕਿ ਨਾ ਹੀ ਭਵਿੱਖ ਵਿੱਚ ਰਿਆਲਿਟੀ ਸ਼ੋਅ ਦਾ ਹਿੱਸਾ ਬਣਨ ਦਾ ਫਿਲਹਾਲ ਉਸ ਦਾ ਕੋਈ ਇਰਾਦਾ ਨਹੀਂ ਹੈ।
ਫ਼ਿਲਮ 'ਮਰਡਰ' ਦੀ ਅਦਾਕਾਰਾ ਮਲਿਕਾ ਦੇ ਬਿਗ-ਬੌਸ-19(BIGG BOSS) ਵਿੱਚ ਜਾਣ ਦੀਆਂ ਅਫ਼ਵਾਹਾਂ 'ਤੇ ਰੋਕ ਲਗਾ ਦਿੱਤੀ ਹੈ।ਸ਼ੇਰਾਵਤ ਨੇ ਆਪਣੀ ਇੰਸਟਾਗ੍ਰਾਮ ਖ਼ਾਤੇ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਹ ਬਿਗ ਬੌਸ ਨਹੀਂ ਕਰ ਰਹੀ ਅਤੇ ਨਾ ਹੀ ਭਵਿੱਖ ਵਿੱਚ ਕਰੇਗੀ, ਧੰਨਵਾਦ।
ਦੱਸ ਦਈਏ ਕਿ ਅਦਾਕਾਰ ਮਲਿਕਾ ਸ਼ੇਰਾਵਤ ਪਿਛਲੇ ਸੀਜ਼ਨ ਦੌਰਾਨ ਸ਼ੋਅ ਵਿੱਚ ਆਪਣੀ ਫ਼ਿਲਮ 'ਵਿੱਕੀ ਵਿੱਦਿਆ ਕਾ ਵੋ ਵਾਲਾ ਵੀਡੀਓ' ਦੀ ਪ੍ਰਮੋਸ਼ਨ ਦੌਰਾਨ ਨਜ਼ਰ ਆਈ ਸੀ,ਜੋ ਕਿ ਅਕਤੁੂਬਰ 2024 ਵਿੱਚ ਰਿਲੀਜ਼ ਹੋਈ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ ਅਗਸਤ ਵਿੱਚ ਬਿੱਗ ਬੌਸ-19(BIGG BOSS)ਦਾ ਪ੍ਰੀਮੀਅਰ ਲਾਂਚ ਹੋਵੇਗਾ। 'ਬਿੱਗ ਬੌਸ' (BIGG BOSS) ਅਮਰੀਕੀ ਸ਼ੋਅ 'ਬਿੱਗ ਬਰਦਰ'(BIG BROTHER)ਦੀ ਤਰਜ਼ 'ਤੇ ਬਣਾਇਆ ਗਿਆ ਭਾਰਤੀ ਸ਼ੋਅ ਹੈ। ਬਿਗ ਬੌਸ ਦੇ ਆਉਣ ਵਾਲੇ ਸੀਜ਼ਨ ਦਾ ਐਲਾਨ ਪਿਛਲੇ ਹਫ਼ਤੇ ਨਿਰਮਾਤਾਵਾਂ ਨੇ ਕਰ ਦਿੱਤਾ ਸੀ ਅਤੇ ਨਵੇਂ ਸੀਜ਼ਨ ਲਈ ਨਵਾਂ ਲੋਗੋ ਵੀ ਪੇਸ਼ ਕੀਤਾ ਗਿਆ ਸੀ।
ਸ਼ੇਰਾਵਤ ਅਖ਼ਿਰੀ ਦਫ਼ਾ ਫ਼ਿਲਮ 'ਵਿੱਕੀ ਵਿੱਦਿਆ ਕਾ ਵੋ ਵਾਲਾ ਵੀਡੀਓ' ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਤ੍ਰਿਪਤੀ ਡਿਮਰੀ, ਰਾਜਕੁਮਾਰ ਰਾਓ ਅਤੇ ਵਿਜੇ ਰਾਜ ਵੀ ਸਨ ਅਤੇ ਇਸ ਫਿਲਮ ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਨੇ ਕੀਤਾ ਸੀ।
ਹੋਰ ਖ਼ਬਰਾਂ ਪੜ੍ਹੋ:ਫਿਲਮ ਇੰਡਸਟਰੀ ਵਿੱਚ ਕੰਮ ਦੇ ਘੰਟਿਆਂ ਨੁੂੰ ਲੈ ਕੇ ਬੋਲੀ ਅਦਾਕਾਰਾ ਤਮੰਨਾ ਭਾਟੀਆ

