ਨਾ ਵਿਆਹ, ਨਾ ਸ਼ੌਕ : ਸਿਰਫ਼ ਕੁੱਤਿਆਂ ਲਈ ਪਿਆਰ ਹੀ ਪਿਆਰ !
Viral Video: ਮਿਲੋ 28 ਗੋਲਡਨ ਰੀਟ੍ਰੀਵਰਾਂ ਦੀ ‘ਮਾਂ’ ਦੇ ਨਾਲ
Viral Video: ਬੈਂਗਲੁਰੂ ਦੇ ਆਰਟੀ ਨਗਰ ਤੋਂ ਆਈ ਇੱਕ ਦਿਲ ਛੂਹ ਲੈਣ ਵਾਲੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਸਭ ਧਿਆਨ ਖਿੱਚ ਲਿਆ । ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਔਰਤ ਕੋਲ ਇੱਕ ਨਹੀਂ, ਦੋ ਨਹੀਂ ਸਗੋਂ 28 ਗੋਲਡਨ ਰੀਟ੍ਰੀਵਰ ਹਨ। ਇਹ ਔਰਤ ਸੰਗੀਤਾ ਮਲਹੋਤਰਾ ਹੈ, ਜੋ ਆਪਣੇ ਇਲਾਕੇ ਵਿੱਚ ਬਹੁਤ ਮਸ਼ਹੂਰ ਹੈ। ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਕੁੱਤਿਆਂ ਨਾਲ ਘੁੰਮਦੀ ਦਿਖਾਈ ਦੇ ਰਹੀ ਹੈ।
ਇਸ ਵਾਇਰਲ ਵੀਡੀਓ ਦਾ ਕੈਪਸ਼ਨ ਸੀ- 28 ਕੁੱਤੇ, 1 ਵੱਡਾ ਦਿਲ – ਮਿਲੋ ਆਰਟੀ ਨਗਰ ਦੀ ਡੌਗ ਲਵਰ ਆਂਟੀ ਨਾਲ !
View this post on Instagram
ਇਹ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਇੰਸਟਾਗ੍ਰਾਮ ਯੂਜ਼ਰ @xploreraa ਨੇ ਸਾਂਝੀ ਕੀਤੀ ਸੀ। ਵੀਡੀਓ ਵਿੱਚ ਆਵਾਜ਼ ਪਿੱਛੇ ਤੋਂ ਆਉਂਦੀ ਹੈ:“ਅਸੀਂ RT ਨਗਰ, ਬੈਂਗਲੁਰੂ ਵਿੱਚ ਇੱਕ ਔਰਤ ਨੂੰ ਵੇਖਿਆ ਜੋ 28 ਗੋਲਡਨ ਰਿਟਰੀਵਰਾਂ ਨਾਲ ਟਹਿਲ ਰਹੀ ਸੀ । ਸਾਰੇ ਇੱਕੋ ਜਿਹੇ, ਸਾਰੇ ਖੁਸ਼। ਉਹ ਬਹੁਤ ਸ਼ਾਂਤ ਅਤੇ ਮੁਸਕੁਰਾਉਂਦੀ ਹੋਈ ਲੱਗ ਰਹੀ ਸੀ, ਆਪਣੀ ਫਰੀਂ ਫੈਮਿਲੀ ਦੇ ਨਾਲ। ਅੱਜ ਦੇ ਦੌਰ ਵਿੱਚ ਵਫ਼ਾਦਾਰ ਦੋਸਤ ਮਿਲਣ ਔਖੇ ਹਨ ਪਰ ਕਈ ਵਾਰੀ ਪਿਆਰ ਅਤੇ ਵਫ਼ਾਦਾਰੀ ਇਸ ਤਰ੍ਹਾਂ ਵੀ ਹੁੰਦੀ ਹੈ।”
ਇਸ ਵੀਡੀਓ ਨੂੰ ਹੁਣ ਤੱਕ 7.2 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਅਤੇ ਸੈਂਕੜੇ ਕਮੈਂਟ ਕੀਤੇ ਹਨ, ਜਿੱਥੇ ਲੋਕ ਇਸ ਔਰਤ ਦੇ ਜਾਨਵਰਾਂ ਲਈ ਸਮਰਪਣ ਦੀ ਖੂਬ ਤਾਰੀਫ਼ ਕਰ ਰਹੇ ਹਨ।
ਬੰਗਲੁਰੂ ਦੇ ਆਰ.ਟੀ. ਨਗਰ ਦੀ ਰਹਿਣ ਵਾਲੀ ਸੰਗੀਤਾ ਮਹਿਰੋਤਰਾ ਆਪਣਾ ਦਿਨ ਸਵੇਰੇ 2:45 ਵਜੇ ਸ਼ੁਰੂ ਕਰਦੀ ਹੈ। ਉਹ ਆਪਣੇ 28 ਗੋਲਡਨ ਰੀਟ੍ਰੀਵਰਾਂ ਨਾਲ ਆਪਣੇ ਆਰ.ਟੀ. ਨਗਰ ਵਾਲੇ ਘਰ ਵਿੱਚ ਇਕੱਲੀ ਰਹਿੰਦੀ ਹੈ। ਪੰਜਾਹ ਸਾਲਾ ਸੰਗੀਤਾ ਸਾਰਾ ਦਿਨ ਉਨ੍ਹਾਂ ਨਾਲ ਖੇਡਦੀ ਹੈ, ਉਨ੍ਹਾਂ ਨੂੰ ਖੁਆਉਂਦੀ ਹੈ, ਉਨ੍ਹਾਂ ਨੂੰ ਘੁੰਮਾਉਂਦੀ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਦੀ ਹੈ।
ਬਚਪਨ ਤੋਂ ਹੀ ਜਾਨਵਰਾਂ ਨੂੰ ਪਿਆਰ ਕਰਨ ਵਾਲੀ ਸੰਗੀਤਾ ਨੇ ਖਰਗੋਸ਼, ਬਿੱਲੀਆਂ ਅਤੇ ਕੁੱਤੇ ਪਾਲਣੇ ਸ਼ੁਰੂ ਕਰ ਦਿੱਤੇ ਸਨ ਜਦੋਂ ਉਹ ਅਜੇ ਵਿਦਿਆਰਥੀ ਸੀ। ਉਸਨੇ ਇੱਕ ਡਾਚਸ਼ੁੰਡ ਵੀ ਗੋਦ ਲਿਆ ਅਤੇ ਬਾਅਦ ਵਿੱਚ ਦੋ ਗੋਲਡਨ ਰੀਟਰੀਵਰ ਗੋਦ ਲਏ। ਪਰਿਵਾਰ ਤੇਜ਼ੀ ਨਾਲ ਵਧਿਆ ਅਤੇ ਅੱਜ ਉਸਦੇ ਕੋਲ 28 ਕੁੱਤੇ ਹਨ।

