Wriddhiman Saha:ਸਾਹਾ ਵੱਲੋਂ ਰਣਜੀ ਟਰਾਫੀ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ
Wriddhiman Saha to retire from cricket after this year’s Ranji Trophy
Advertisement
ਨਵੀਂ ਦਿੱਲੀ, 4 ਨਵੰਬਰ
Wriddhiman Saha Retirement: ਭਾਰਤ ਦੇ ਅਨੁਭਵੀ ਵਿਕਟਕੀਪਰ ਬਾਬਾ ਰਿਧੀਮਾਨ ਸਾਹਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੌਜੂਦਾ ਰਣਜੀ ਟਰਾਫੀ ਸੀਜ਼ਨ ਉਨ੍ਹਾਂ ਦਾ ਆਖਰੀ ਸੀਜ਼ਨ ਹੋਵੇਗਾ। ਬੰਗਾਲ ਦੇ 40 ਸਾਲਾ ਸਟੰਪਰ ਸਾਹਾ ਨੇ 2010 ਵਿੱਚ ਕੌਮਾਂਤਰੀ ਕ੍ਰਿਕਟ ਵਿਚ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਤੱਕ 40 ਟੈਸਟ ਅਤੇ 9 ਵਨਡੇ ਮੈਚ ਖੇਡੇ ਹਨ। ਸਾਹਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ‘‘ਕ੍ਰਿਕੇਟ ਵਿੱਚ ਸ਼ਾਨਦਾਰ ਸਫ਼ਰ ਤੋਂ ਬਾਅਦ ਇਹ ਸੀਜ਼ਨ ਮੇਰਾ ਆਖ਼ਰੀ ਸੀਜ਼ਨ ਹੋਵੇਗਾ। ਮੈਂ ਸੰਨਿਆਸ ਲੈਣ ਤੋਂ ਪਹਿਲਾਂ ਰਣਜੀ ਟਰਾਫੀ ਵਿੱਚ ਆਖ਼ਰੀ ਵਾਰ ਬੰਗਾਲ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਕਰ ਰਿਹਾ ਹਾਂ। । “ਆਓ ਇਸ ਸੀਜ਼ਨ ਨੂੰ ਯਾਦਗਾਰ ਬਣਾਈਏ। ਪੀਟੀਆਈ
Advertisement
Advertisement
×