DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਹਰ ਹਰਬਾ ਵਰਤਾਂਗੇ: ਰਾਜਨਾਥ

India will use every method to deal with Pakistan-backed terrorism: Rajnath
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 30 ਮਈ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਾਕਿਸਤਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਜ਼ਾਦੀ ਤੋਂ ਬਾਅਣ ਹੁਣ ਤੱਕ ਭਾਰਤ ਖਿਲਾਫ਼ ਜਿਹੜੀ ਅਤਿਵਾਦ ਦੀ ‘ਖ਼ਤਰਨਾਕ ਖੇਡ’ ਖੇਡ ਰਿਹਾ ਹੈ, ਉਸ ਦੇ ਦਿਨ ਹੁਣ ਪੁੱਗ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਭਾਰਤ ਹਰੇਕ ਹਰਬਾ ਵਰਤੇਗਾ।

Advertisement

ਰੱਖਿਆ ਮੰਤਰੀ ਨੇ ਗੋਆ ਦੇ ਸਾਹਿਲ ’ਤੇ ਜਲਸੈਨਾ ਦੇ ਬੇੜੇ ਆਈਐੱਨਐੱਸ ਵਿਕਰਾਂਤ ਦੀ ਆਪਣੀ ਫੇਰੀ ਦੌਰਾਨ ਜਲਸੈਨਿਕਾਂ ਦੇ ਰੂਬਰੂ ਹੁੰਦਿਆਂ ਇਸਲਾਮਾਬਾਦ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਅਤਿਵਾਦ ਨਾਲ ਨਜਿੱਠਣ ਲਈ ਅਜਿਹਾ ਹਰ ਹਰਬਾ ਵਰਤੇਗਾ, ਜਿਸ ਬਾਰੇ ਪਾਕਿਸਤਾਨ ਨੇ ਸੋਚਿਆ ਵੀ ਨਹੀਂ ਹੋਵੇਗਾ। ਸਿੰਘ ਨੇ ਕਿਹਾ ਕਿ Operation Sindoor ਮਹਿਜ਼ ਫ਼ੌਜੀ ਕਾਰਵਾਈ ਨਹੀਂ ਬਲਕਿ ਅਤਿਵਾਦ ਵਿਰੁੱਧ ਭਾਰਤ ਦਾ ਸਿੱਧਾ ਹਮਲਾ ਹੈ।

ਉਨ੍ਹਾਂ ਕਿਹਾ, ‘‘ਅਸੀਂ ਅਤਿਵਾਦ ਵਿਰੁੱਧ ਉਹ ਹਰ ਹਰਬਾ ਵਰਤਾਂਗੇ ਜਿਸ ਬਾਰੇ ਪਾਕਿਸਤਾਨ ਸੋਚ ਸਕਦਾ ਹੈ, ਪਰ ਅਸੀਂ ਉਹ ਹਰਬੇ ਵਰਤਣ ਤੋਂ ਵੀ ਨਹੀਂ ਝਿਜਕਾਂਗੇ ਜਿਨ੍ਹਾਂ ਬਾਰੇ ਪਾਕਿਸਤਾਨ ਕਦੇ ਸੋਚਿਆ ਵੀ ਨਹੀਂ ਹੋਵੇਗਾ।’’ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਹਿੱਤ ਵਿੱਚ ਹੋਵੇਗਾ ਕਿ ਉਹ ਆਪਣੀ ਧਰਤੀ ’ਤੇ ਸਰਗਰਮ ‘ਅਤਿਵਾਦ ਦੀਆਂ ਨਰਸਰੀਆਂ’ ਨੂੰ ਜੜ੍ਹੋਂ ਪੁੱਟ ਦੇਵੇ। ਸਿੰਘ ਨੇ ਕਿਹਾ, ‘‘ਪਾਕਿਸਤਾਨੀ ਧਰਤੀ ਤੋਂ ਭਾਰਤ ਵਿਰੋਧੀ ਸਰਗਰਮੀਆਂ ਖੁੱਲ੍ਹੇਆਮ ਚਲਾਈਆਂ ਜਾ ਰਹੀਆਂ ਹਨ। ਭਾਰਤ ਸਰਹੱਦ ਅਤੇ ਸਮੁੰਦਰ ਦੇ ਇਸ ਪਾਸੇ ਅਤੇ ਦੂਜੇ ਪਾਸੇ ਅਤਿਵਾਦੀਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਸੁਤੰਤਰ ਹੈ।’’ -ਪੀਟੀਆਈ

Advertisement
×