DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਣ ਹੈ ‘ਪਾਪਾ’ ਬਜਿੰਦਰ ਸਿੰਘ? ਪੰਜਾਬ ਦੇ ਪਾਦਰੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਅੱਜ ਕੱਲ੍ਹ ਕਾਫੀ ਚਰਚਾ ਵਿਚ ਹੈ

ਬਜਿੰਦਰ ਸਿੰਘ ਦਾ ਇੰਸਟਾਗ੍ਰਾਮ ਹੈਂਡਲ ਉਸ ਨੂੰ 'ਪੈਗੰਬਰ ਬਜਿੰਦਰ ਸਿੰਘ' ਵਜੋਂ ਦਰਸਾਉਂਦਾ ਹੈ, ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਫਾਲੋਅਰਜ਼
  • fb
  • twitter
  • whatsapp
  • whatsapp
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 7 ਮਾਰਚ

Advertisement

ਪੰਜਾਬ ਦਾ ਇੱਕ ਪਾਦਰੀ, ਜਿਸ ਨੂੰ ਵਾਇਰਲ "ਯਸੂ ਯਸੂ" ਵੀਡੀਓ ਲਈ ਜਾਣਿਆ ਜਾਂਦਾ ਹੈ, ’ਤੇ ਜਲੰਧਰ ਜ਼ਿਲ੍ਹੇ ਵਿੱਚ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਇੱਕ ਲੜਕੀ ਨੇ ਦੋਸ਼ ਲਗਾਇਆ ਕਿ ਉਹ ਅਤੇ ਉਸਦੇ ਮਾਪੇ ਅਕਤੂਬਰ 2017 ਤੋਂ ਚਰਚ ਜਾ ਰਹੇ ਸਨ। ਲੜਕੀ ਨੇ ਦਾਅਵਾ ਕੀਤਾ ਕਿ ਉਹ ਪਾਦਰੀ ਦੇ ਚਰਚ ਵਿੱਚ ਇੱਕ ਵਾਲੰਟੀਅਰ ਸੀ ਅਤੇ ਉਸਨੇ ਉਸਨੂੰ ਗਲਤ ਢੰਗ ਨਾਲ ਛੂਹਿਆ ਸੀ। ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸਨੂੰ ਚਾਰ ਸਾਲਾਂ ਵਿੱਚ 2020 ’ਚ ਜਦੋਂ ਉਹ 17 ਸਾਲ ਦੀ ਸੀ, ਕਈ ਵਾਰ ਫੋਨ ’ਤੇ ਇਤਰਾਜ਼ਯੋਗ ਸੰਦੇਸ਼ (ਟੈਕਸਟ ਸੁਨੇਹੇ) ਵੀ ਭੇਜੇ।

ਲੜਕੀ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇਸ ਮਾਮਲੇ ਦੀ ਰਿਪੋਰਟ ਕਰਨ ’ਤੇ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਪਾਦਰੀ ਨੇ ਕਥਿਤ ਤੌਰ 'ਤੇ ਉਸਦਾ ਮੋਬਾਈਲ ਨੰਬਰ ਲੈ ਲਿਆ ਅਤੇ ਉਸਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਉਸ ਨੇ ਦਾਅਵਾ ਕੀਤਾ ਕਿ ਉਹ ਉਸ ਤੋਂ ਡਰਦੀ ਸੀ ਅਤੇ ਆਪਣੇ ਮਾਪਿਆਂ ਨੂੰ ਵਿਸ਼ਵਾਸ ਨਹੀਂ ਦਵਾ ਸਕਦੀ ਸੀ। ਸ਼ਿਕਾਇਤਕਰਤਾ ਦੇ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ 2022 ਤੋਂ ਬਾਅਦ ਬਜਿੰਦਰ ਸਿੰਘ ਨੇ ਕਥਿਤ ਤੌਰ ’ਤੇ ਐਤਵਾਰ ਨੂੰ ਉਸਨੂੰ ਚਰਚ ਦੇ ਇੱਕ ਕੈਬਿਨ ਵਿੱਚ ਇਕੱਲਾ ਬਿਠਾਇਆ, ਜਿੱਥੇ ਉਸਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਅਤੇ ਗਲਤ ਢੰਗ ਨਾਲ ਛੂਹਿਆ।

ਬਜਿੰਦਰ ਸਿੰਘ ਵਿਰੁਧ ਆਈਪੀਸੀ ਦੀ ਧਾਰਾ 354-ਏ (ਜਿਨਸੀ ਸ਼ੋਸ਼ਣ), 354-ਡੀ (ਪਿੱਛਾ ਕਰਨਾ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਚਮਤਕਾਰੀ ਇਲਾਜ ਕਰਨ ਵਾਲਾ ਹੋਣ ਦਾ ਦਾਅਵਾ ਕਰਦਾ ਹੈ ਬਜਿੰਦਰ ਸਿੰਘ

ਬਜਿੰਦਰ ਸਿੰਘ ਨੇ ਕਿਹਾ ਹੈ, ‘‘ਮੇਰੇ ’ਤੇ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਇਨ੍ਹੀਂ ਦਿਨੀਂ ਨਕਲੀ ਗੱਲਬਾਤ ਆਸਾਨੀ ਨਾਲ ਤਿਆਰ ਕੀਤੀ ਜਾ ਸਕਦੀ ਹੈ। ਪਿਛਲੇ ਢਾਈ ਸਾਲਾਂ ਵਿੱਚ, ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।’’ ਪਾਦਰੀ ਨੇ ਦਾਅਵਾ ਕੀਤਾ ਕਿ ਲੜਕੀ ਨੂੰ ਦੌਰੇ ਪਏ ਸਨ ਅਤੇ ਉਸ ’ਤੇ ਦੁਸ਼ਟ ਆਤਮਾਵਾਂ ਦਾ ਸਾਇਆ ਸੀ। ਹਾਲਾਂਕਿ ਆਪਣੇ ਆਪ ਨੂੰ ਚਮਤਕਾਰੀ ਇਲਾਜ ਕਰਨ ਵਾਲੇ 42 ਸਾਲਾ ਪਾਦਰੀ ਨੇ ਅਜੇ ਤੱਕ ਆਤਮ ਸਮਰਪਣ ਨਹੀਂ ਕੀਤਾ ਹੈ।

ਹਰਿਆਣਾ ਵਿੱਚ ਇੱਕ ਹਿੰਦੂ-ਜਾਟ ਪਰਿਵਾਰ ਵਿੱਚ ਪੈਦਾ ਹੋਇਆ

ਬਜਿੰਦਰ ਸਿੰਘ ਦਾ ਜਨਮ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਹਿੰਦੂ-ਜਾਟ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਲਗਭਗ 15 ਸਾਲ ਪਹਿਲਾਂ ਇੱਕ ਕਤਲ ਕੇਸ ਵਿੱਚ ਕੈਦ ਦੌਰਾਨ ਈਸਾਈ ਧਰਮ ਅਪਣਾ ਲਿਆ ਸੀ। 2012 ਵਿੱਚ ਆਪਣੀ ਰਿਹਾਈ ਤੋਂ ਬਾਅਦ ਉਹ ਇੱਕ ਪ੍ਰਚਾਰਕ ਬਣ ਗਿਆ ਅਤੇ 2014 ਵਿੱਚ ਤਾਜਪੁਰ ਚਰਚ ਦੀ ਸਥਾਪਨਾ ਕਰਨ ਤੋਂ ਪਹਿਲਾਂ ਮੁਹਾਲੀ ਵਿੱਚ ਉਪਦੇਸ਼ ਦਿੰਦਾ ਰਿਹਾ। ਜ਼ਿਕਰਯੋਗ ਹੈ ਕਿ ਤਾਜਪੁਰ ਚਰਚ ਦੀਆਂ ਹੁਣ ਪੰਜਾਬ ਵਿੱਚ 23 ਸ਼ਾਖਾਵਾਂ ਹਨ ਅਤੇ ਕਈ ਸ਼ਾਖਾਵਾਂ ਭਾਰਤ ਤੋਂ ਬਾਹਰ ਕੈਨੇਡਾ, ਯੂਕੇ ਅਤੇ ਦੁਬਈ ਵਿੱਚ ਵੀ ਹਨ।

'ਪਾਪਾ' ਵਜੋਂ ਵੀ ਮਸ਼ਹੂਰ ਹਨ ਬਜਿੰਦਰ ਸਿੰਘ

ਬਜਿੰਦਰ ਸਿੰਘ, ਜਿਸਦਾ ਇੰਸਟਾਗ੍ਰਾਮ ਹੈਂਡਲ ਉਸ ਨੂੰ 'ਪੈਗੰਬਰ ਬਜਿੰਦਰ ਸਿੰਘ' (ਪ੍ਰੋਫੇਟ ਬਜਿੰਦਰ ਸਿੰਘ) ਵਜੋਂ ਦਰਸਾਉਂਦਾ ਹੈ, ਨੂੰ ਉਸ ਦੇ ਫਾਲੋਅਰਜ਼ ਵੱਲੋਂ 'ਪਾਪਾ' ਵੀ ਕਿਹਾ ਜਾਂਦਾ ਹੈ। ਉਸਦੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ਫਾਲੋਅਰਜ਼ ਹਨ ਅਤੇ ਉਸ ਦੀਆਂ ਵੀਡੀਓਜ਼ ਅਕਸਰ ਯੂਟਿਊਬ ਸ਼ਾਰਟਸ ਅਤੇ ਇੰਸਟਾਗ੍ਰਾਮ ਰੀਲਾਂ ਵਿੱਚ ਦਿਖਾਈ ਦਿੰਦੇ ਹਨ। ਪਾਦਰੀ ਅਕਸਰ ਸਟੇਜ ’ਤੇ ਚਮਤਕਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਯੂਟਿਊਬ ਚੈਨਲ ’ਤੇ ਸਾਂਝਾ ਕਰਦਾ ਹੈ, ਜਿਸ ’ਤੇ 3.74 ਮਿਲੀਅਨ ਸਬਸਕ੍ਰਾਈਬਰ ਹਨ।

ਕਈ ਕਲਿੱਪਾਂ ਵਿੱਚ ਉਸ ਨੂੰ ਇਕੱਠਾਂ ਵਿੱਚ 'ਮੇਰਾ ਯਸੂ ਯਸੂ' ਗਾਉਂਦੇ ਦਿਖਾਇਆ ਗਿਆ ਹੈ, ਜਿੱਥੇ ਉਹ ਵੱਡੇ ਪੱਧਰ ’ਤੇ ਐੱਚਆਈਵੀ ਅਤੇ ਗੂੰਗੇਪਣ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਹੈ। ਬੀਤੇ ਸਮੇਂ ਪੰਜਾਬ ਵਿੱਚ ਰੱਖੇ ਗਏ ਸਮਾਗਮ ਦੌਰਾਨ ਕਈ ਮਸ਼ਹੂਰ ਹਸਤੀਆਂ ਪਾਦਰੀ ਨਾਲ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਅਦਾਕਾਰ ਚੰਕੀ ਪਾਂਡੇ, ਜਯਾ ਪ੍ਰਦਾ, ਅਰਬਾਜ਼ ਖਾਨ, ਤੁਸ਼ਾਰ ਕਪੂਰ ਅਤੇ ਆਦਿਤਿਆ ਪੰਚੋਲੀ ਮੌਜੂਦ ਸਨ।

ਵਿਵਾਦਾਂ ਨਾਲ ਘਿਰੇ ਬਜਿੰਦਰ ਸਿੰਘ

2018 ਵਿੱਚ ਬਜਿੰਦਰ ਸਿੰਘ ’ਤੇ ਇੱਕ ਔਰਤ ਵੱਲੋਂ ਚੰਡੀਗੜ੍ਹ ਦੇ ਸੈਕਟਰ 63 ਵਿੱਚ ਉਸਦੇ ਘਰ ਵਿੱਚ ਜਬਰ ਜਨਾਹ ਕਰਨ ਅਤੇ ਹਮਲੇ ਦੀ ਰਿਕਾਰਡਿੰਗ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ ਲੰਡਨ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਗ੍ਰਿਫਤਾਰ ਕਰ ਲਿਆ ਗਿਆ, ਹਾਲਾਂਕਿ ਬਾਅਦ ਵਿੱਚ ਬਜਿੰਦਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਇਹ ਮਾਮਲਾ ਮੁਹਾਲੀ ਦੀ ਇੱਕ ਅਦਾਲਤ ਵਿੱਚ ਸੁਣਵਾਈ ਅਧੀਨ ਹੈ, ਜਿਸਨੇ ਹਾਲ ਹੀ ਵਿੱਚ ਉਸਦੇ ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ।

Advertisement
×