DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੀ ਲਸ਼ਕਰ-ਏ-ਤਇਬਾ ਸ਼ਾਮਲ ਸੀ: ਸੰਯੁਕਤ ਰਾਸ਼ਟਰ ਨੇ ਪਹਿਲਗਾਮ ਹਮਲੇ ਬਾਰੇ ਪਾਕਿਸਤਾਨ ਨੂੰ ਪੁੱਛੇ ਮੁਸ਼ਕਲ ਸਵਾਲ

ਯੂਐੱਨਐੱਸਸੀ ਮੈਂਬਰਾਂ ਨੇ ਪਾਕਿਸਤਾਨ ਦੇ ਇਸ ਬਿਆਨ ਨੂੰ ਖਾਰਜ ਕੀਤਾ ਕਿ ਪਹਿਲਗਾਮ ਦਹਿਸ਼ਤੀ ਹਮਲਾ ਭਾਰਤ ਵੱਲੋਂ ਘੜਿਆ 'ਫਾਲਸ ਫਲੈਗ' ਆਪ੍ਰੇਸ਼ਨ ਸੀ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 6 ਮਈ

Advertisement

ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਟਕਰਾਅ ਦਰਮਿਆਨ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਨੇ ਬੰਦ ਕਮਰਾ ਮੀਟਿੰਗ ਦੌਰਾਨ ਇਸ ਮੁੱਦੇ ’ਤੇ ਚਰਚਾ ਕੀਤੀ। ਮੀਟਿੰਗ ਵਿਚ ਸ਼ਾਮਲ ਮੈਂਬਰ ਮੁਲਕਾਂ ਨੇ ਜਿੱਥੇ ਦੋਵਾਂ ਮੁਲਕਾਂ ਨੂੰ ਸੰਜਮ ਨਾਲ ਕੰਮ ਲੈਣ ਤੇ ਗੱਲਬਾਤ ਦਾ ਰਾਹ ਅਖ਼ਤਿਆਰ ਕਰਨ ਦਾ ਸੱਦਾ ਦਿੱਤਾ, ਉਥੇ ਪਾਕਿਸਤਾਨ ਨੂੰ ਕੁਝ ‘ਮੁਸ਼ਕਲ ਸਵਾਲ’ ਵੀ ਪੁੱਛੇ। ਸਲਾਮਤੀ ਕੌਂਸਲ ਨੇ ਪਾਕਿਸਤਾਨ ਨੂੰ ਇਸ ਮੁੱਦੇ ਨੂੰ ਭਾਰਤ ਨਾਲ ਦੁਵੱਲੀ ਗੱਲਬਾਤ ਜ਼ਰੀਏ ਸੁਲਝਾਉਣ ਲਈ ਕਿਹਾ ਤੇ ਜਵਾਬਦੇਹੀ ਦੀ ਮੰਗ ਕਰਦਿਆਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ 22 ਅਪਰੈਲ ਨੂੰ ਪਹਿਲਗਾਮ ਵਿਚ ਮਾਸੂਮ ਸੈਲਾਨੀਆਂ ਦੇ ਕਤਲੇਆਮ ਵਿਚ ਲਸ਼ਕਰ-ਏ-ਤਇਬਾ (LeT) ਸ਼ਾਮਲ ਸੀ।

UNSC ਦੇ ਮਈ ਮਹੀਨੇ ਲਈ ਪ੍ਰਧਾਨ ਯੂਨਾਨ ਨੇ ਪਾਕਿਸਤਾਨ ਦੀ ਅਪੀਲ ’ਤੇ ਸੋਮਵਾਰ ਲਈ ਬੈਠਕ ਨਿਰਧਾਰਿਤ ਕੀਤੀ ਸੀ। ਮੌਜੂਦਾ ਸਮੇਂ ਪਾਕਿਸਤਾਨ ਸਲਾਮਤੀ ਕੌਂਸਲ ਦਾ ਅਸਥਾਈ ਮੈਂਬਰ ਹੈ। ਸਲਾਮਤੀ ਕੌਂਸਲ ਦੀ ਬੈਠਕ ਸੋਮਵਾਰ ਦੁਪਹਿਰ ਨੂੰ ਕਰੀਬ ਡੇਢ ਘੰਟੇ ਤੱਕ ਚੱਲੀ। ਬੈਠਕ ਯੂਐੱਨਐੱਸਸੀ ਚੈਂਬਰ ਵਿਚ ਨਹੀਂ ਬਲਕਿ ਉਸ ਦੇ ਨਾਲ ਸਲਾਹ ਮਸ਼ਵਰੇ ਵਾਲੇ ਕਮਰੇ ਵਿਚ ਹੋਈ।

ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ, UNSC ਮੈਂਬਰਾਂ ਨੇ ਅੱਜ ਆਪਣੇ ਗੈਰ-ਰਸਮੀ ਸੈਸ਼ਨ ਵਿੱਚ ਪਾਕਿਸਤਾਨ ਨੂੰ ਸਖ਼ਤ ਸਵਾਲ ਪੁੱਛੇ। ਪਾਕਿਸਤਾਨ ਦੀਆਂ ਇਸ ਮਸਲੇ ਦੇ ਆਲਮੀਕਰਨ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਪਾਕਿਸਤਾਨ ਨੂੰ ਭਾਰਤ ਨਾਲ ਦੁਵੱਲੇ ਤੌਰ ’ਤੇ ਮੁੱਦਿਆਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ ਗਈ ਸੀ। ਸਲਾਮਤੀ ਕੌਂਸਲ ਦੇ ਮੈਂਬਰਾਂ ਨੇ ਪਾਕਿਸਤਾਨ ਦੇ ਇਸ ਬਿਆਨ ਨੂੰ ਵੀ ਅਸਵੀਕਾਰ ਕਰ ਦਿੱਤਾ ਕਿ ਇਹ ਦਹਿਸ਼ਤੀ ਹਮਲਾ ਭਾਰਤ ਦੇ ਅੰਦਰੋਂ ਕੀਤਾ ਗਿਆ ਸੀ।

ਪੰਦਰਾਂ ਮੈਂਬਰੀ ਯੂਐਨਐਸਸੀ, ਜਿਸ ਵਿਚ ਪੰਜ ਸਥਾਈ ਤੇ 10 ਅਸਥਾਈ ਮੈਂਬਰ ਹਨ, ਇਹ ਜਾਣਨਾ ਚਾਹੁੰਦੇ ਸਨ ਕਿ ਕੀ ਲਸ਼ਕਰ-ਏ-ਤੋਇਬਾ, ਜੋ ਕਿ ਪਾਕਿਸਤਾਨ ਤੋਂ ਬਾਹਰ ਅਤਿਵਾਦੀ ਸਮੂਹ ਹੈ, ਪਹਿਲਗਾਮ ਹਮਲੇ ਵਿੱਚ ਸ਼ਾਮਲ ਸੀ। ਇਸਲਾਮਾਬਾਦ ਉਨ੍ਹਾਂ ਦਸ ਅਸਥਾਈ ਮੈਂਬਰਾਂ ਵਿੱਚੋਂ ਇੱਕ ਹੈ ਜੋ ਦੋ ਸਾਲਾਂ ਦੇ ਕਾਰਜਕਾਲ ਲਈ UNSC ਵਿੱਚ ਹਨ।

ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਮੀਟਿੰਗ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਦੀ ਵਿਆਪਕ ਨਿੰਦਾ ਕੀਤੀ ਅਤੇ ਜਵਾਬਦੇਹੀ ਦੀ ਲੋੜ ’ਤੇ ਜ਼ੋਰ ਦਿੱਤਾ। ਕੁਝ ਮੈਂਬਰਾਂ ਨੇ ਖਾਸ ਤੌਰ ’ਤੇ ਸੈਲਾਨੀਆਂ ਨੂੰ ਉਨ੍ਹਾਂ ਦੇ ਧਾਰਮਿਕ ਅਕੀਦੇ ਦੇ ਆਧਾਰ ’ਤੇ ਨਿਸ਼ਾਨਾ ਬਣਾਉਣ ਦਾ ਮੁੱਦਾ ਉਠਾਇਆ। ਬਹੁਤ ਸਾਰੇ ਮੈਂਬਰਾਂ ਨੇ ਫ਼ਿਕਰ ਜਤਾਇਆ ਕਿ ਪਾਕਿਸਤਾਨ ਦੇ ਮਿਜ਼ਾਈਲ ਟੈਸਟ ਅਤੇ ਪ੍ਰਮਾਣੂ ਬਿਆਨਬਾਜ਼ੀ ਤਣਾਅ ਵਧਾਉਣ ਵਾਲੇ ਕਾਰਕ ਸਨ।

Advertisement
×