ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਵੋਟ ਚੋਰੀ ਮਾਮਲਾ’: ਇਲੈਕਸ਼ਨ ਕਮਿਸ਼ਨ ਨੇ ਲਿਖਤੀ ਹਲਫ਼ਨਾਮੇ ਦੀ ਮੰਗ ਕੀਤੀ

ਭਾਰਤ ਦੇ ਚੋਣ ਕਮਿਸ਼ਨ ਨੇ ਵੀਰਵਾਰ ਨੂੰ ‘ਵੋਟ ਚੋਰੀ’ ਦੇ ਦੋਸ਼ਾਂ ’ਤੇ ਸਖ਼ਤ ਜਵਾਬ ਦਿੰਦਿਆਂ ਕਿਹਾ ਕਿ ਚੋਣ ਬਾਡੀ ਦੇ ਖ਼ਿਲਾਫ਼ ਗਲਤ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਭਾਰਤੀ ਵੋਟਰਾਂ ’ਤੇ ਅਤੇ ਚੋਣ ਅਮਲੇ ਦੀ ਅਖੰਡਤਾ ’ਤੇ ਹਮਲਾ ਹੈ। ਇਸ ਕਾਨੂੰਨ ਨੂੰ...
Advertisement

ਭਾਰਤ ਦੇ ਚੋਣ ਕਮਿਸ਼ਨ ਨੇ ਵੀਰਵਾਰ ਨੂੰ ‘ਵੋਟ ਚੋਰੀ’ ਦੇ ਦੋਸ਼ਾਂ ’ਤੇ ਸਖ਼ਤ ਜਵਾਬ ਦਿੰਦਿਆਂ ਕਿਹਾ ਕਿ ਚੋਣ ਬਾਡੀ ਦੇ ਖ਼ਿਲਾਫ਼ ਗਲਤ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਭਾਰਤੀ ਵੋਟਰਾਂ ’ਤੇ ਅਤੇ ਚੋਣ ਅਮਲੇ ਦੀ ਅਖੰਡਤਾ ’ਤੇ ਹਮਲਾ ਹੈ।

ਇਸ ਕਾਨੂੰਨ ਨੂੰ ਦੁਹਰਾਉਂਦੇ ਹੋਏ ਕਿ ਇੱਕ ਵਿਅਕਤੀ ਨੂੰ ਸਿਰਫ ਇੱਕ ਵੋਟ ਪਾਉਣ ਦੀ ਇਜਾਜ਼ਤ ਹੈ, ਚੋਣ ਕਮਿਸ਼ਨ ਨੇ ਕਿਸੇ ਵੀ ਚੋਣ ਵਿੱਚ ਕਿਸੇ ਵਿਅਕਤੀ ਵੱਲੋਂ ਦੋ ਵਾਰ ਵੋਟ ਪਾਉਣ ਦੇ ਸਬੂਤ ਦੇ ਨਾਲ ਇੱਕ ਲਿਖਤੀ ਹਲਫ਼ਨਾਮੇ ਦੀ ਮੁੜ ਮੰਗ ਕੀਤੀ। ਇਹ ਬਿਆਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ 'ਤੇ ਵੋਟ ਚੋਰੀ ਦੇ ਦੋਸ਼ਾਂ ਦੇ ਜਵਾਬ ਵਿੱਚ ਆਇਆ ਹੈ।

Advertisement

ਚੋਣ ਕਮਿਸ਼ਨ ਨੇ ਕਿਹਾ, ‘‘ਇੱਕ ਵਿਅਕਤੀ ਇੱਕ ਵੋਟ ਭਾਰਤ ਦੀ ਪਹਿਲੀ ਚੋਣ 1951-1952 ਤੋਂ ਮੌਜੂਦ ਹੈ। ਜੇਕਰ ਕਿਸੇ ਕੋਲ ਕਿਸੇ ਵੀ ਚੋਣ ਵਿੱਚ ਕਿਸੇ ਵਿਅਕਤੀ ਵੱਲੋਂ ਅਸਲ ਵਿੱਚ ਦੋ ਵਾਰ ਵੋਟ ਪਾਉਣ ਦਾ ਕੋਈ ਸਬੂਤ ਹੈ, ਤਾਂ ਇਸ ਨੂੰ ਬਿਨਾਂ ਕਿਸੇ ਸਬੂਤ ਦੇ ਭਾਰਤ ਦੇ ਸਾਰੇ ਵੋਟਰਾਂ ਨੂੰ ‘ਚੋਰ’ ਰੰਗਤ ਕਰਨ ਦੀ ਬਜਾਏ ਲਿਖਤੀ ਹਲਫ਼ਨਾਮੇ ਦੇ ਨਾਲ ਈਸੀਆਈ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।’’

ਚੋਣ ਬਾਡੀ ਨੇ ਅੱਗੇ ਕਿਹਾ, ‘‘ਸਾਡੇ ਵੋਟਰਾਂ ਲਈ "ਵੋਟ ਚੋਰੀ" ਵਰਗੇ ਗੰਦੇ ਵਾਕਾਂਸ਼ਾਂ ਦੀ ਵਰਤੋਂ ਕਰਕੇ ਇੱਕ ਗਲਤ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕਰਨਾ, ਕਰੋੜਾਂ ਭਾਰਤੀ ਵੋਟਰਾਂ 'ਤੇ ਸਿੱਧਾ ਹਮਲਾ ਹੀ ਨਹੀਂ ਬਲਕਿ ਲੱਖਾਂ ਚੋਣ ਅਮਲੇ ਦੀ ਅਖੰਡਤਾ ’ਤੇ ਵੀ ਹਮਲਾ ਹੈ।’’

ਇਸ ਤੋਂ ਪਹਿਲਾਂ ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਕਰਨਾਟਕ ਵਿੱਚ ਬੰਗਲੁਰੂ ਕੇਂਦਰੀ ਲੋਕ ਸਭਾ ਹਲਕੇ ਦੇ ਮਹਾਦੇਵਪੁਰਾ ਵਿਧਾਨ ਸਭਾ ਖੇਤਰ ਵਿੱਚ 1,00,250 ਤੋਂ ਵੱਧ "ਨਕਲੀ ਵੋਟਾਂ" ਬਣਾਈਆਂ ਗਈਆਂ ਸਨ।

ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਦੇ ਐਸਆਈਆਰ ਦੇ ਖ਼ਿਲਾਫ਼ "ਵੋਟਰ ਅਧਿਕਾਰ ਯਾਤਰਾ" ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਇਸ ਲੋਕ ਲਹਿਰ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।

Advertisement