ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਜੀਲੈਂਸ ਵੱਲੋਂ ਉੜੀਸਾ ਦੇ ਸਰਕਾਰੀ ਅਧਿਕਾਰੀ ਦੇ ਘਰੋਂ 1.5 ਕਰੋੜ ਰੁਪਏ ਦੀ ਨਕਦੀ ਜ਼ਬਤ

ਮਲਕਾਨਗਿਰੀ, 5 ਫਰਵਰੀ ਭ੍ਰਿਸ਼ਟਾਚਾਰ ਵਿਰੋਧੀ ਵਿਜੀਲੈਂਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਮਲਕਾਨਗਿਰੀ ਜ਼ਿਲ੍ਹੇ ਵਿੱਚ ਉੜੀਸਾ ਦੇ ਇੱਕ ਸਰਕਾਰੀ ਅਧਿਕਾਰੀ ਦੇ ਘਰੋਂ ਕਰੀਬ 1.5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼...
ANI Video Grab
Advertisement

ਮਲਕਾਨਗਿਰੀ, 5 ਫਰਵਰੀ

ਭ੍ਰਿਸ਼ਟਾਚਾਰ ਵਿਰੋਧੀ ਵਿਜੀਲੈਂਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਮਲਕਾਨਗਿਰੀ ਜ਼ਿਲ੍ਹੇ ਵਿੱਚ ਉੜੀਸਾ ਦੇ ਇੱਕ ਸਰਕਾਰੀ ਅਧਿਕਾਰੀ ਦੇ ਘਰੋਂ ਕਰੀਬ 1.5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਵਿੱਚ ਡਿਪਟੀ ਡਾਇਰੈਕਟਰ ਅਤੇ ਵਾਟਰਸ਼ੈੱਡ ਮਲਕਾਨਗਿਰੀ ਦੇ ਪੀਡੀ ਸਾਂਤਨੂ ਮਹਾਪਾਤਰਾ ਦੇ ਘਰ ਛਾਪਾ ਮਾਰਿਆ।

Advertisement

ਵਿਜੀਲੈਂਸ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸਾਂਤਨੂ ਮਹਾਪਾਤਰਾ ਦੇ ਘਰ ਦੀ ਲਗਾਤਾਰ ਤਲਾਸ਼ੀ ਦੌਰਾਨ ਲਗਭਗ 1.5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਵਿਜੀਲੈਂਸ ਨੇ ਕਿਹਾ, "ਸਪੈਸ਼ਲ ਜੱਜ ਵਿਜੀਲੈਂਸ ਜੈਪੁਰ ਵੱਲੋਂ ਜਾਰੀ ਕੀਤੇ ਗਏ ਸਰਚ ਵਾਰੰਟਾਂ ਦੇ ਆਧਾਰ ’ਤੇ 2 ਏਐਸਪੀ, 4 ਡੀਐਸਪੀ, 10 ਇੰਸਪੈਕਟਰ, 6 ਏਐਸਆਈ ਅਤੇ ਹੋਰ ਸਹਾਇਕ ਸਟਾਫ ਦੀ ਅਗਵਾਈ ਵਿੱਚ ਉੜੀਸਾ ਵਿਜੀਲੈਂਸ ਵੱਲੋਂ ਇੱਕੋ ਸਮੇਂ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।"

ਵਿਜੀਲੈਂਸ ਨੇ ਅੱਗੇ ਕਿਹਾ ਕਿ ਮਲਕਾਣਾ ਭੁਵਨਰੀ ਅਤੇ ਮਲਕਾਣਾ ਦੇ 7 ਘਰਾਂ ਵਿੱਚ ਤਲਾਸ਼ੀ ਜਾਰੀ ਹੈ। ਵਿਜੀਲੈਂਸ ਨੇ ਦੱਸਿਆ ਕਿ ਮਲਕਾਨਗਿਰੀ, ਕਟਕ ਅਤੇ ਭੁਵਨੇਸ਼ਵਰ ਸਮੇਤ ਸੱਤ ਥਾਵਾਂ ’ਤੇ ਤਲਾਸ਼ੀ ਜਾਰੀ ਹੈ, ਮਹਾਪਾਤਰਾ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। -ਪੀਟੀਆਈ

Advertisement
Tags :
Odisha govt officerVigilance Raid