DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਮੁੰਬਈ ਐਕਸਪ੍ਰੈਸਵੇਅ ’ਤੇ ਅਸ਼ਲੀਲ ਹਰਕਤਾਂ ਕਰਦੇ ਭਾਜਪਾ ਆਗੂ ਦੀ ਵੀਡੀਓ ਵਾਇਰਲ

ਮੰਦਸੌਰ (ਐਮਪੀ), 24 ਮਈ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਇੱਕ ਆਗੂ ਦੀ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਕਥਿਤ ਇਕ ਵੀਡੀਓ ਵਾਇਰਲ ਹੋਈ ਹੈ, ਹਾਲਾਂਕਿ ਭਾਜਪਾ ਨੇ ਕਿਹਾ ਹੈ ਕਿ ਉਕਤ ਵਿਅਕਤੀ ਸੱਤਾਧਾਰੀ ਪਾਰਟੀ ਨਾਲ ਸਿੱਧੇ ਤੌਰ ’ਤੇ ਨਹੀਂ ਜੁੜਿਆ...
  • fb
  • twitter
  • whatsapp
  • whatsapp
Advertisement

ਮੰਦਸੌਰ (ਐਮਪੀ), 24 ਮਈ

ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਇੱਕ ਆਗੂ ਦੀ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਕਥਿਤ ਇਕ ਵੀਡੀਓ ਵਾਇਰਲ ਹੋਈ ਹੈ, ਹਾਲਾਂਕਿ ਭਾਜਪਾ ਨੇ ਕਿਹਾ ਹੈ ਕਿ ਉਕਤ ਵਿਅਕਤੀ ਸੱਤਾਧਾਰੀ ਪਾਰਟੀ ਨਾਲ ਸਿੱਧੇ ਤੌਰ ’ਤੇ ਨਹੀਂ ਜੁੜਿਆ ਹੋਇਆ ਹੈ। ਇਸ ਵਿਅਕਤੀ ਦੀ ਪਛਾਣ ਮਨੋਹਰ ਲਾਲ ਧਾਕੜ ਵਜੋਂ ਹੋਈ ਹੈ, ਜੋ ਕਿ ਉੱਜੈਨ ਵਿੱਚ ਰਜਿਸਟਰਡ ਧਾਕੜ ਮਹਾਸਭਾ ਦਾ ਕੌਮੀ ਸਕੱਤਰ ਹੈ।

Advertisement

ਉਧਰ ਮਹਾਂਸਭਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਕਤ ਵਿਅਕਤੀ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਾਕੜ ਦੀ ਪਤਨੀ ਭਾਜਪਾ ਸਮਰਥਿਤ ਜ਼ਿਲ੍ਹਾ ਪੰਚਾਇਤ ਮੈਂਬਰ ਹੈ ਅਤੇ ਮੰਦਸੌਰ ਜ਼ਿਲ੍ਹਾ ਪੰਚਾਇਤ ਦੇ ਵਾਰਡ ਨੰਬਰ 8 ਦੀ ਨੁਮਾਇੰਦਗੀ ਕਰ ਰਹੀ ਹੈ।

ਵਾਇਰਲ ਹੋ ਰਹੀ ਇਹ ਵੀਡੀਓ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੀ ਦੱਸੀ ਜਾ ਰਹੀ ਹੈ ਅਤੇ ਕਥਿਤ ਤੌਰ ’ਤੇ 13 ਮਈ ਦੀ ਹੈ। ਟਰਾਂਸਪੋਰਟ ਵਿਭਾਗ ਦੇ ਰਿਕਾਰਡ ਅਨੁਸਾਰ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਚਿੱਟੀ ਕਾਰ ਮਨੋਹਰ ਲਾਲ ਧਾਕੜ ਦੇ ਨਾਮ ’ਤੇ ਰਜਿਸਟਰਡ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਇੱਕ ਚਿੱਟੇ ਰੰਗ ਦੀ ਬਲੇਨੋ ਕਾਰ ਖੜੀ ਹੈ ਅਤੇ ਇਕ ਵਿਅਕਤੀ ਇਕ ਔਰਤ ਨਾਲ ਅਸ਼ਲੀਲ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਇਹ ਸਾਰੀ ਘਟਨਾ ਐਕਸਪ੍ਰੈੱਸਵੇਅ 'ਤੇ ਲੱਗੇ ਹਾਈ ਸੁਰੱਖਿਆ ਕੈਮਰੇ ਵਿੱਚ ਰਿਕਾਰਡ ਹੋਈ ਹੈ।

ਇਸ ਮਾਮਲੇ ਸਬੰਧੀ ਟਿੱਪਣੀ ਲੈਣ ਲਈ ਧਾਕੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਹੋ ਸਕੀ। ਉਨ੍ਹਾਂ ਦੀਆਂ ਟਿੱਪਣੀਆਂ ਲਈ ਧਾਕੜ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਮੰਦਸੌਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਦੀਕਸ਼ਿਤ ਨੇ ਪੀਟੀਆਈ ਗੱਲਬਾਤ ਕਰਦਿਆਂ ਕਿਹਾ ਕਿ, ‘‘ਧਾਕੜ ਪਿੰਡ ਬਾਨੀ ਤੋਂ ਹੈ, ਪਰ ਉਹ ਭਾਜਪਾ ਦਾ ਮੁੱਢਲਾ ਮੈਂਬਰ ਨਹੀਂ ਹੈ। ਉਸ ਦੀ ਪਤਨੀ ਸੋਹਨ ਬਾਈ ਜ਼ਿਲ੍ਹਾ ਪੰਚਾਇਤ ਦੀ ਮੈਂਬਰ ਹੈ। ਇਹ ਪਤਾ ਨਹੀਂ ਹੈ ਕਿ ਮਨੋਹਰ ਲਾਲ ਆਨਲਾਈਨ ਵਿਧੀ ਰਾਹੀਂ ਪਾਰਟੀ ਦਾ ਮੈਂਬਰ ਬਣਿਆ ਹੈ ਜਾਂ ਨਹੀਂ।’’ -ਪੀਟੀਆਈ

Advertisement
×