DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੈਨੇਜ਼ੁਏਲਾ ਦੀ ਮਸ਼ਾਡੋ ਨੇ ਟਰੰਪ ਨੂੰ ਸਮਰਪਿਤ ਕੀਤਾ ਨੋਬੇਲ ਪੁਰਸਕਾਰ

ਟਰੰਪ ਨੇ ਕੀਤਾ ਦਾਅਵਾ, ‘ਨੋਬੇਲ ਜੇਤੂ ਨੇ ਫੋਨ ਕਰਕੇ ਕਿਹਾ ਕਿ ਉਸ ਨੇ ਵੈਨੇਜ਼ੁਏਲਾ ਦੇ ਸੰਕਟ ਦੌਰਾਨ ਮਦਦ ਕਰਨ ਲਈ ‘ਉਨ੍ਹਾਂ ਦੇ ਸਨਮਾਨ ਵਿੱਚ’ ਪੁਰਸਕਾਰ ਸਵੀਕਾਰਿਆ’

  • fb
  • twitter
  • whatsapp
  • whatsapp
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਸ ਸਾਲ ਨੋਬੇਲ ਸ਼ਾਂਤੀ ਪੁਰਸਕਾਰ ਨਾ ਜਿੱਤਣ ’ਤੇ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਰਸਕਾਰ ਜੇਤੂ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਸ਼ਾਡੋ ਨੂੰ ਕਈ ਵਾਰ ਮਦਦ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ‘ਉਨ੍ਹਾਂ ਦੇ ਸਨਮਾਨ ਵਿੱਚ’ ਪੁਰਸਕਾਰ ਸਵੀਕਾਰ ਕੀਤਾ।

Advertisement

ਟਰੰਪ ਨੇ ਵ੍ਹਾਈਟ ਹਾਊਸ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ਼ਖ਼ਸੀਅਤ ਨੇ ਅੱਜ ਮੈਨੂੰ ਫ਼ੋਨ ਕੀਤਾ ਅਤੇ ਕਿਹਾ, ‘ਮੈਂ ਤੁਹਾਡੇ ਸਨਮਾਨ ਵਿੱਚ ਇਹ ਸਵੀਕਾਰ ਕਰ ਰਹੀ ਹਾਂ ਕਿਉਂਕਿ ਤੁਸੀਂ ਸੱਚਮੁੱਚ ਇਸ ਦੇ ਹੱਕਦਾਰ ਸੀ’.. ਹਾਲਾਂਕਿ, ਮੈਂ ਇਹ ਨਹੀਂ ਕਿਹਾ, ‘ਇਹ ਮੈਨੂੰ ਦਿਓ’। ਮੈਂ ਲੰਬੇ ਸਮੇਂ ਤੋਂ ਉਸ ਦੀ ਮਦਦ ਕਰ ਰਿਹਾ ਹਾਂ। ਉਨ੍ਹਾਂ ਨੂੰ ਆਫ਼ਤ ਦੌਰਾਨ ਵੈਨੇਜ਼ੁਏਲਾ ਵਿੱਚ ਬਹੁਤ ਮਦਦ ਦੀ ਲੋੜ ਸੀ। ਮੈਂ ਖੁਸ਼ ਹਾਂ ਕਿਉਂਕਿ ਮੈਂ ਲੱਖਾਂ ਜਾਨਾਂ ਬਚਾਈਆਂ।’’

Advertisement

ਮਾਰੀਆ ਕੋਰੀਨਾ ਮਸ਼ਾਡੋ ਨੂੰ ਇਹ ਵੱਕਾਰੀ ਪੁਰਸਕਾਰ ਵੈਨੇਜ਼ੁਏਲਾ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਅਣਥੱਕ ਯਤਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿੱਚ ਨਿਆਂਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਲਈ ਉਨ੍ਹਾਂ ਦੇ ਸੰਘਰਸ਼ ਲਈ ਦਿੱਤਾ ਗਿਆ ਹੈ।

ਟਰੰਪ ਨੇ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕਰਕੇ ਨੋਬੇਲ ਪੁਰਸਕਾਰ ਦਾ ਦਾਅਵੇਦਾਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਯੂਕਰੇਨ ਵਿੱਚ ਟਕਰਾਅ ਨੂੰ ਆਪਣੇ ਵਿਆਪਕ ਸ਼ਾਂਤੀ ਸਥਾਪਨਾ ਦੇ ਦਾਅਵਿਆਂ ਨਾਲ ਵੀ ਜੋੜਿਆ।

ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਕਿਹਾ, ‘ਖੈਰ, ਸੱਤ ਹੋਰਾਂ ਬਾਰੇ ਕੀ? ਮੈਨੂੰ ਹਰੇਕ ਲਈ ਇੱਕ ਨੋਬੇਲ ਪੁਰਸਕਾਰ ਮਿਲਣਾ ਚਾਹੀਦਾ ਹੈ।’ ਤਾਂ ਉਨ੍ਹਾਂ ਨੇ ਕਿਹਾ, ‘ਪਰ ਜੇ ਤੁਸੀਂ ਰੂਸ ਅਤੇ ਯੂਕਰੇਨ ਨੂੰ ਰੋਕਦੇ ਹੋ ਤਾਂ ਸਰ ਤੁਹਾਨੂੰ ਨੋਬੇਲ ਮਿਲਣਾ ਚਾਹੀਦਾ ਹੈ’। ਮੈਂ ਕਿਹਾ ਕਿ ਮੈਂ ਸੱਤ ਯੁੱਧ ਰੋਕ ਦਿੱਤੇ ਹਨ। ਇਹ ਇੱਕ ਯੁੱਧ ਹੈ ਅਤੇ ਇਹ ਇੱਕ ਵੱਡਾ ਯੁੱਧ ਹੈ।’’ ਟਰੰਪ ਨੇ ਉਨ੍ਹਾਂ ਦੇਸ਼ਾਂ ਦੇ ਯੁੱਧਾਂ ਦੀ ਸੂਚੀ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਦੀ ਅਗਵਾਈ ਹੇਠ ਰੋਕੇ ਗਏ ਸਨ, ਜਿਸ ਵਿੱਚ ‘ਅਰਮੀਨੀਆ, ਅਜ਼ਰਬਾਇਜਾਨ, ਕੋਸੋਵੋ ਅਤੇ ਸਰਬੀਆ, ਇਜ਼ਰਾਈਲ ਅਤੇ ਇਰਾਨ, ਮਿਸਰ ਅਤੇ ਇਥੋਪੀਆ, ਰਵਾਂਡਾ ਅਤੇ ਕਾਂਗੋ’ ਸ਼ਾਮਲ ਹਨ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਕਿਹਾ ਸੀ ਕਿ ਟਰੰਪ ਨੋਬੇਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ। X ’ਤੇ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, ‘‘@realDonaldTrump ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਓ - ਉਹ ਇਸ ਦੇ ਹੱਕਦਾਰ ਹਨ!’’

ਨੌਰਵੇ ਦੀ ਨੋਬੇਲ ਕਮੇਟੀ ਨੇ ਮਾਰੀਆ ਕੋਰੀਨਾ ਮਸ਼ਾਡੋ ਨੂੰ ‘ਸ਼ਾਂਤੀ ਦੀ ਬਹਾਦਰ ਅਤੇ ਵਚਨਬੱਧ ਚੈਂਪੀਅਨ’ ਦੱਸਿਆ ਅਤੇ ਕਿਹਾ ਕਿ ਇਹ ਪੁਰਸਕਾਰ ਇੱਕ ‘ਔਰਤ ਨੂੰ ਦਿੱਤਾ ਗਿਆ ਹੈ ਜੋ ਵਧਦੇ ਹਨੇਰੇ ਵਿੱਚ ਲੋਕਤੰਤਰ ਦੀ ਲਾਟ ਨੂੰ ਬਲਦੀ ਰੱਖਦੀ ਹੈ।’

ਕਮੇਟੀ ਨੇ ਕਿਹਾ, ‘‘ਲੋਕਤੰਤਰ ਸਥਾਈ ਸ਼ਾਂਤੀ ਲਈ ਇੱਕ ਪੂਰਵ ਸ਼ਰਤ ਹੈ। ਹਾਲਾਂਕਿ, ਅਸੀਂ ਇੱਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਲੋਕਤੰਤਰ ਪਿੱਛੇ ਹਟ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਨਾਸ਼ਾਹੀ ਸ਼ਾਸਨ ਨਿਯਮਾਂ ਨੂੰ ਚੁਣੌਤੀ ਦੇ ਰਹੇ ਹਨ ਅਤੇ ਹਿੰਸਾ ਦਾ ਸਹਾਰਾ ਲੈ ਰਹੇ ਹਨ। ਮਸ਼ਾਡੋ ਨੇ ਕਈ ਸਾਲਾਂ ਤੋਂ ਵੈਨੇਜ਼ੁਏਲਾ ਦੇ ਲੋਕਾਂ ਦੀ ਆਜ਼ਾਦੀ ਲਈ ਕੰਮ ਕੀਤਾ ਹੈ।’’

ਨੋਬੇਲ ਕਮੇਟੀ ਨੇ ਕਿਹਾ, ‘‘ਸ਼ਾਂਤੀ ਪੁਰਸਕਾਰ ਜੇਤੂ ਮਾਰੀਆ ਕੋਰੀਨਾ ਮਸ਼ਾਡੋ ਨੇ ਦਿਖਾਇਆ ਹੈ ਕਿ ਲੋਕਤੰਤਰ ਦੇ ਸਾਧਨ ਵੀ ਸ਼ਾਂਤੀ ਦੇ ਸਾਧਨ ਹਨ। ਉਹ ਇੱਕ ਵੱਖਰੇ ਭਵਿੱਖ ਦੀ ਉਮੀਦ ਨੂੰ ਦਰਸਾਉਂਦੀ ਹੈ, ਜਿੱਥੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ।’’

ਚੋਣ ਕਮੇਟੀ ਨੇ ਕਿਹਾ ਕਿ ਮਸ਼ਾਡੋ ਸ਼ਾਂਤੀ ਪੁਰਸਕਾਰ ਜੇਤੂ ਦੀ ਚੋਣ ਲਈ Alfred Nobel ਦੀ ਵਸੀਅਤ ਵਿੱਚ ਦੱਸੇ ਗਏ ਤਿੰਨੋਂ ਮਾਪਦੰਡਾਂ ਨੂੰ ਪੂਰਾ ਕਰਦੀ ਹੈ।

Advertisement
×