ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Status change ਜਾਂ Extension ਵਾਲੇ ਕੇਸਾਂ ’ਤੇ ਲਾਗੂ ਨਹੀਂ ਹੋਵੇਗੀ 100,000 ਅਮਰੀਕੀ ਡਾਲਰ ਦੀ H-1B ਫੀਸ: USCIS

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟਰੰਪ ਪ੍ਰਸ਼ਾਸਨ ਵੱਲੋਂ ਨਵੀਆਂ H-1B ਵੀਜ਼ਾ ਪਟੀਸ਼ਨਾਂ 'ਤੇ ਲਗਾਈ ਗਈ 100,000 ਅਮਰੀਕੀ ਡਾਲਰ ਦੀ ਫੀਸ ‘ਸਥਿਤੀ ਵਿੱਚ ਬਦਲਾਅ’ ਜਾਂ ‘ਠਹਿਰ ਵਿਚ ਵਾਧੇ’ ਦੀ ਮੰਗ ਕਰਨ ਵਾਲੇ ਬਿਨੈਕਾਰਾਂ ’ਤੇ ਲਾਗੂ ਨਹੀਂ ਹੋਵੇਗੀ। ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ...
Advertisement

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟਰੰਪ ਪ੍ਰਸ਼ਾਸਨ ਵੱਲੋਂ ਨਵੀਆਂ H-1B ਵੀਜ਼ਾ ਪਟੀਸ਼ਨਾਂ 'ਤੇ ਲਗਾਈ ਗਈ 100,000 ਅਮਰੀਕੀ ਡਾਲਰ ਦੀ ਫੀਸ ‘ਸਥਿਤੀ ਵਿੱਚ ਬਦਲਾਅ’ ਜਾਂ ‘ਠਹਿਰ ਵਿਚ ਵਾਧੇ’ ਦੀ ਮੰਗ ਕਰਨ ਵਾਲੇ ਬਿਨੈਕਾਰਾਂ ’ਤੇ ਲਾਗੂ ਨਹੀਂ ਹੋਵੇਗੀ। ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਵਿਚ ‘ਕੁਝ ਗੈਰ-ਪਰਵਾਸੀ ਕਾਮਿਆਂ ਦੇ ਦਾਖਲੇ ’ਤੇ ਪਾਬੰਦੀ’ ਦੀਆਂ ਛੋਟਾਂ ਨੂੰ ਸਪੱਸ਼ਟ ਕੀਤਾ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ 19 ਸਤੰਬਰ ਨੂੰ ਇਕ ਬਿਆਨ ਵਿਚ ਨਵੇਂ H1-B ਵੀਜ਼ਾ ਦੀ ਫੀਸ 100,000 ਅਮਰੀਕੀ ਡਾਲਰ (ਲਗਭਗ 88 ਲੱਖ ਰੁਪਏ) ਤੱਕ ਵਧਾਉਣ ਦਾ ਐਲਾਨ ਕੀਤਾ ਸੀ। USCIS ਨੇ ਕਿਹਾ, ‘‘ਇਹ ਐਲਾਨ ਕਿਸੇ ਵੀ ਪਹਿਲਾਂ ਜਾਰੀ ਕੀਤੇ ਅਤੇ ਵਰਤਮਾਨ ਵਿੱਚ ਵੈਧ H-1B ਵੀਜ਼ਾ, ਜਾਂ 21 ਸਤੰਬਰ, 2025 ਨੂੰ ਪੂਰਬੀ ਦਿਨ ਦੇ ਸਮੇਂ ਅਨੁਸਾਰ 12:01 ਵਜੇ ਤੋਂ ਪਹਿਲਾਂ ਜਮ੍ਹਾਂ ਕਰਵਾਈ ਗਈ ਕਿਸੇ ਵੀ ਪਟੀਸ਼ਨ ’ਤੇ ਲਾਗੂ ਨਹੀਂ ਹੋਵੇਗਾ।’’ USCIS ਨੇ ਅੱਗੇ ਕਿਹਾ ਕਿ ਇਹ ਐਲਾਨ ਕਿਸੇ ਵੀ ਮੌਜੂਦਾ H1-B ਧਾਰਕ ਨੂੰ ਅਮਰੀਕਾ ਦੇ ਅੰਦਰ ਅਤੇ ਬਾਹਰ ਯਾਤਰਾ ਕਰਨ ਤੋਂ ਵੀ ਨਹੀਂ ਰੋਕਦਾ।

Advertisement

Advertisement
Show comments