ਅਮਰੀਕੀ ਉਪ ਰਾਸ਼ਟਰਪਤੀ ਵੈਂਸ ਨੇ ਪਰਿਵਾਰ ਨਾਲ ਤਾਜ ਮਹਿਲ ਦਾ ਦੌਰਾ ਕੀਤਾ
'Testament to true love', says US VP Vance after visiting Taj Mahal with family
ਆਗਰਾ, 23 ਅਪਰੈਲ
ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਬੁੱਧਵਾਰ ਨੂੰ ਆਪਣੀ ਪਤਨੀ ਊਸ਼ਾ ਵੈਂਸ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨਾਲ ਤਾਜ ਮਹਿਲ ਦਾ ਦੌਰਾ ਕੀਤਾ। ਵੈਂਸ ਨੇ ਆਪਣੀ ਫੇਰੀ ਤੋਂ ਬਾਅਦ ਵਿਜ਼ਟਰ ਡਾਇਰੀ ਵਿਚ ਲਿਖਿਆ "ਤਾਜ ਮਹਿਲ ਸ਼ਾਨਦਾਰ ਹੈ। ਸੱਚੇ ਪਿਆਰ, ਮਨੁੱਖੀ ਪ੍ਰਤੀਭਾ ਅਤੇ ਭਾਰਤ ਦੇ ਮਹਾਨ ਦੇਸ਼ ਨੂੰ ਸ਼ਰਧਾਂਜਲੀ ਦਾ ਪ੍ਰਮਾਣ।’’ ਅਧਿਕਾਰੀਆਂ ਨੇ ਦੱਸਿਆ ਕਿ ਵੈਂਸ ਪਰਿਵਾਰ ਬੁੱਧਵਾਰ ਨੂੰ ਜੈਪੁਰ ਤੋਂ ਆਗਰਾ ਹਵਾਈ ਅੱਡੇ ’ਤੇ ਪੁੱਜਿਆ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਵੈਂਸ ਦੇ ਨਾਲ ਉਨ੍ਹਾਂ ਦੀ ਪਤਨੀ ਊਸ਼ਾ ਅਤੇ ਉਨ੍ਹਾਂ ਦੇ ਤਿੰਨ ਬੱਚੇ ਪੁੱਤਰ ਈਵਾਨ ਅਤੇ ਵਿਵੇਕ, ਅਤੇ ਧੀ ਮੀਰਾਬੇਲ ਵੀ ਸਨ। ਪਰਿਵਾਰ ਭਾਰਤ ਦੇ ਚਾਰ ਦਿਨਾਂ ਦੌਰੇ ’ਤੇ ਹੈ। ਹਵਾਈ ਅੱਡੇ ’ਤੇ ਵੈਂਸ ਨੂੰ ਮੁੱਖ ਮੰੰਤਰੀ ਆਦਿਤਿਆਨਾਥ ਨਾਲ ਸੰਖੇਪ ਵਿਚ ਗੱਲਬਾਤ ਕਰਦੇ ਦੇਖਿਆ ਗਿਆ। ਇਕ ਅਧਿਕਾਰਤ ਬਿਆਨ ਅਨੁਸਾਰ ਉਨ੍ਹਾਂ ਦੇ ਕਾਫਲੇ ਦਾ ਰਸਤਾ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ ਸੀ, ਸੈਂਕੜੇ ਸਕੂਲੀ ਬੱਚੇ ਅਮਰੀਕੀ ਅਤੇ ਭਾਰਤੀ ਝੰਡਾ ਲਹਿਰਾਉਂਦੇ ਹੋਏ ਖੜ੍ਹੇ ਸਨ। -ਪੀਟੀਆਈ